Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
3
ਕਤਲ ਕੇਸ ਵਿਚ ਆਈਜੀ ਦੇ ਨਾਂ ਉਤੇ ਮੰਗੀ 50 ਲੱਖ ਦੀ ਰਿਸ਼ਵਤ! ਐਸਪੀ ਇਨਵੈਸਟੀਗੇਸ਼ਨ , ਡੀਐਸਪੀ ਸਮੇਤ ਪੰਜ ਖਿਲਾਫ ਮਾਮਲਾ ਦਰਜ
Latest News
Punjab
ਕਤਲ ਕੇਸ ਵਿਚ ਆਈਜੀ ਦੇ ਨਾਂ ਉਤੇ ਮੰਗੀ 50 ਲੱਖ ਦੀ ਰਿਸ਼ਵਤ! ਐਸਪੀ ਇਨਵੈਸਟੀਗੇਸ਼ਨ , ਡੀਐਸਪੀ ਸਮੇਤ ਪੰਜ ਖਿਲਾਫ ਮਾਮਲਾ ਦਰਜ
June 3, 2023
Voice of Punjab
ਕਤਲ ਕੇਸ ਵਿਚ ਆਈਜੀ ਦੇ ਨਾਂ ਉਤੇ ਮੰਗੀ 50 ਲੱਖ ਦੀ ਰਿਸ਼ਵਤ! ਐਸਪੀ ਇਨਵੈਸਟੀਗੇਸ਼ਨ , ਡੀਐਸਪੀ ਸਮੇਤ ਪੰਜ ਖਿਲਾਫ ਮਾਮਲਾ ਦਰਜ
ਵੀਓਪੀ ਬਿਊਰੋ, ਫਰੀਦਕੋਟ : ਕਤਲ ਕੇਸ ‘ਚ ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ ‘ਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਫਰੀਦਕੋਟ ਦੇ ਕੋਟਕਪੂਰਾ ਸਦਰ ਥਾਣੇ ਵਿਚ ਐਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਮੇਤ 5 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਚ ਡੀਐਸਪੀ ਸੁਸ਼ੀਲ ਕੁਮਾਰ ਸਮੇਤ ਐਸਪੀ ਇਨਵੈਸਟੀਗੇਸ਼ਨ, ਆਈਜੀ ਦਫ਼ਤਰ ਫਰੀਦਕੋਟ ਦੀ ਆਰਟੀਆਈ ਸ਼ਾਖਾ ਦੇ ਇੰਚਾਰਜ ਐਸਆਈ ਖੇਮ ਚੰਦ ਪਰਾਸ਼ਰ ਅਤੇ 2 ਵਿਅਕਤੀਆਂ ਦੇ ਨਾਂ ਸ਼ਾਮਲ ਹਨ।
ਸੂਤਰਾਂ ਅਨੁਸਾਰ 7 ਨਵੰਬਰ 2019 ਨੂੰ ਗਊਸ਼ਾਲਾ ਕੋਟਸੁਖੀਆ ਦੇ ਸੰਤ ਬਾਬਾ ਦਿਆਲ ਦਾਸ ਦਾ ਕਤਲ ਕਰ ਦਿਤਾ ਗਿਆ ਸੀ। ਦੋਸ਼ ਹੈ ਕਿ ਇਸੇ ਮਾਮਲੇ ਵਿਚ ਹਰਕਾ ਦਾਸ ਡੇਰੇ ਦੇ ਮੁਖੀ ਬਾਬਾ ਗਗਨ ਦਾਸ ਨੂੰ ਅਧਿਕਾਰੀਆਂ ਨੇ ਡਰਾ ਧਮਕਾ ਕੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ ’ਤੇ 50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 35 ਲੱਖ ਰੁਪਏ ਵਿੱਚ ਹੋ ਗਿਆ। ਇਸ ਵਿਚੋਂ 20 ਲੱਖ ਰੁਪਏ ਲਏ ਗਏ ਹਨ। ਹੁਣ 15 ਲੱਖ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਪਰ ਇਸ ਦੀ ਭਿਣਕ ਆਈ.ਜੀ. ਨੂੰ ਲੱਗ ਗਈ। ਉਨ੍ਹਾਂ ਤੁਰੰਤ ਜਾਂਚ ਰੋਕ ਕੇ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਲਿਆਂਦਾ।
ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਤੇ ਫਿਰੋਜ਼ਪੁਰ ਤੋਂ ਵਿਜੀਲੈਂਸ ਅਧਿਕਾਰੀ ਫਰੀਦਕੋਟ ਪਹੁੰਚੇ। ਇਥੇ ਉਨ੍ਹਾਂ ਨੇ ਐਸਪੀ ਦਫ਼ਤਰ ਵਿਚ ਦੋ ਘੰਟੇ ਪੁੱਛ-ਪੜਤਾਲ ਕੀਤੀ। ਇਸ ਤੋਂ ਬਾਅਦ ਕੋਟਕਪੂਰਾ ਸਦਰ ਥਾਣੇ ‘ਚ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਦੂਜੇ ਪਾਸੇ ਐਸਪੀ ਗਗਨੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਹੈ। ਉਸ ‘ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।
Post navigation
ਕੁਝ ਦਿਨਾਂ ਬਾਅਦ ਹੋਣਾ ਸੀ ਵਿਆਹ, ਬਾਈਕ ਉਤੇ ਜਾਂਦੇ ਨੂੰ ਗੋਲ਼ੀਆਂ ਮਾਰ ਉਤਾਰਿਆ ਮੌਤ ਦੇ ਘਾਟ, ਖੁਸ਼ੀਆਂ ਦੀ ਥਾਂ ਘਰ ਵਿਚ ਛਾਇਆ ਮਾਤਮ
ਕੈਂਸਰ ਨਾਲ ਜੂਝ ਰਹੀ ਡਾ. ਨਵਜੋਤ ਕੌਰ ਸਿੱਧੂ ਨਾਲ ਪਤੀ ਨਵਜੋਤ ਸਿੱਧੂ ਨੇ ਫੋਟੋ ਸ਼ੇਅਰ ਕਰ ਕੀਤੀ ਭਾਵੁਕ ਪੋਸਟ, ਮਜੀਠੀਆ ਨੇ ਵੀ ਕੀਤੀ ਅਰਦਾਸ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us