ਕੁਝ ਦਿਨਾਂ ਬਾਅਦ ਹੋਣਾ ਸੀ ਵਿਆਹ, ਬਾਈਕ ਉਤੇ ਜਾਂਦੇ ਨੂੰ ਗੋਲ਼ੀਆਂ ਮਾਰ ਉਤਾਰਿਆ ਮੌਤ ਦੇ ਘਾਟ, ਖੁਸ਼ੀਆਂ ਦੀ ਥਾਂ ਘਰ ਵਿਚ ਛਾਇਆ ਮਾਤਮ

ਕੁਝ ਦਿਨਾਂ ਬਾਅਦ ਹੋਣਾ ਸੀ ਵਿਆਹ, ਬਾਈਕ ਉਤੇ ਜਾਂਦੇ ਨੂੰ ਗੋਲ਼ੀਆਂ ਮਾਰ ਉਤਾਰਿਆ ਮੌਤ ਦੇ ਘਾਟ, ਖੁਸ਼ੀਆਂ ਦੀ ਥਾਂ ਘਰ ਵਿਚ ਛਾਇਆ ਮਾਤਮ


ਵੀਓਪੀ ਬਿਊਰੋ, ਜੀਂਦ- ਸ਼ੁੱਕਰਵਾਰ ਦੁਪਹਿਰ ਹਰਿਆਣਾ ਦੇ ਜੀਂਦ ਦੇ ਗੋਹਾਨਾ ਰੋਡ ਪੁਰਾਣੇ ਬੱਸ ਸਟੈਂਡ ਦੇ ਮੋੜ ‘ਤੇ 2 ਬਾਈਕ ਸਵਾਰ ਅਣਪਛਾਤਿਆਂ ਨੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਸੁਪਰਡੈਂਟ ਸੁਮਿਤ ਕੁਮਾਰ ਨੇ ਦੱਸਿਆ ਕਿ ਇਗਰਾਹ ਪਿੰਡ ਦਾ ਅਨੀਸ਼ (21) ਸ਼ੁੱਕਰਵਾਰ ਨੂੰ ਕੰਮ ਲਈ ਸ਼ਿਵ ਕਾਲੋਨੀ ਆਇਆ ਸੀ ਅਤੇ ਦੁਪਹਿਰ ਸਮੇਂ ਮੋਟਰਸਾਈਕਲ ‘ਤੇ ਗੋਹਾਨਾ ਰੋਡ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਪੁਰਾਣੇ ਬੱਸ ਸਟੈਂਡ ਮੋੜ ‘ਤੇ ਬਾਈਕ ਰੋਕੀ ਤਾਂ ਮੋਟਰਸਾਈਕਲ ‘ਤੇ ਆਏ 2 ਵਿਅਕਤੀਆਂ ‘ਚੋਂ ਇਕ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ। ਰਾਹਗੀਰਾਂ ਨੇ ਅਨੀਸ਼ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ। ਪੁਲਿਸ ਅਨੁਸਾਰ ਉਸ ਨੂੰ ਰੋਹਤਕ ਪੀ.ਜੀ.ਆਈ. ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਅਜੇ ਤਕ ਸ਼ੱਕੀ ਨੌਜਵਾਨ ਫੜੇ ਨਹੀਂ ਗਏ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਨੀਸ਼ ਦਾ ਕੁੱਝ ਦਿਨਾਂ ਬਾਅਦ ਵਿਆਹ ਹੋਣਾ ਸੀ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਸ਼ੁੱਕਰਵਾਰ ਦੁਪਹਿਰ ਨੂੰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਅਨੀਸ਼ ਦੇ ਕਤਲ ਦੀ ਸੂਚਨਾ ਮਿਲੀ ਤਾਂ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।

error: Content is protected !!