20 ਘੰਟੇ ਤੋਂ ਬੋਰਵੈੱਲ ‘ਚ ਫਸੀ ਹੈ ਮਾਸੂਮ, 110 ਫੁੱਟ ਤੋਂ ਵੀ ਹੇਠਾਂ ਖਿਸਕੀ ਸ੍ਰਿਸ਼ਟੀ

20 ਘੰਟੇ ਤੋਂ ਬੋਰਵੈੱਲ ‘ਚ ਫਸੀ ਹੈ ਮਾਸੂਮ, 110 ਫੁੱਟ ਤੋਂ ਵੀ ਹੇਠਾਂ ਖਿਸਕੀ ਸ੍ਰਿਸ਼ਟੀ

ਵੀਓਪੀ ਬਿਊਰੋ, ਨੈਸ਼ਨਲ-ਮੰਗਲਵਾਰ ਦੁਪਹਿਰ 1:15 ਵਜੇ ਢਾਈ ਸਾਲ ਦੀ ਸ੍ਰਿਸ਼ਟੀ ਧੀ ਰਾਹੁਲ ਕੁਸ਼ਵਾਹਾ ਖੇਡਦੇ ਹੋਏ ਕਰੀਬ 300 ਫੁੱਟ ਡੂੰਘੇ ਬੋਰਵੈੱਲ ਦੇ ਟੋਏ ‘ਚ ਡਿੱਗ ਗਈ। ਇਹ ਘਟਨਾ ਮੱਧ ਪ੍ਰਦੇਸ਼ ਦੇ ਸਿਹੋਰ ਦੇ ਮੁਗਾਵਲੀ ਪਿੰਡ ਦੀ ਹੈ। ਸ੍ਰਿਸ਼ਟੀ ਬੋਰਵੈੱਲ ‘ਚ ਕਰੀਬ 50 ਫੁੱਟ ਅੰਦਰ ਫਸੀ ਗਈ ਹੈ। ਉਸ ਨੂੰ ਬਾਹਰ ਕੱਢਣ ਲਈ ਪੁਲਿਸ, ਪ੍ਰਸ਼ਾਸਨ ਤੇ ਐਨਡੀਆਰਐਫ ਸਟਾਫ਼ ਜੁਟਿਆ ਹੋਇਆ ਹੈ। ਪਰ ਹੁਣ ਤਕ ਕੋਈ ਸਫਲਤਾ ਨਹੀਂ ਮਿਲੀ ਹੈ। ਬੁੱਧਵਾਰ ਨੂੰ ਚਲ ਰਹੇ ਬਚਾਅ ਕਾਰਜਾਂ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸ੍ਰਿਸ਼ਟੀ 110 ਫੁੱਟ ਤੋਂ ਹੇਠਾਂ ਖਿਸਕ ਗਈ ਹੈ। ਪ੍ਰਸ਼ਾਸਨ ਹੁਣ ਆਰਮੀ ਬੁਲਾਉਣ ਦੀ ਤਿਆਰੀ ਕਰ ਰਿਹਾ ਹੈ।


ਦੱਸ ਦੇਈਏ ਕਿ ਮੰਗਲਵਾਰ ਦੁਪਹਿਰ 2 ਵਜੇ ਤੋਂ ਸ੍ਰਿਸ਼ਟੀ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਦਾ ਬਚਾਅ ਕਾਰਜ ਲਗਾਤਾਰ 20 ਘੰਟੇ ਚੱਲ ਰਿਹਾ ਹੈ। ਹੁਣ ਤੱਕ 35 ਫੁੱਟ ਸਮਾਨਾਂਤਰ ਟੋਆ ਪੁੱਟਿਆ ਜਾ ਚੁੱਕਾ ਹੈ, ਪਰ ਸਵੇਰੇ 8 ਵਜੇ ਦੱਸਿਆ ਗਿਆ ਕਿ ਸ੍ਰਿਸ਼ਟੀ ਬੋਰਵੈੱਲ ‘ਚ 110 ਫੁੱਟ ਤਕ ਹੇਠਾਂ ਖਿਸਕ ਗਈ ਹੈ, ਜਿਸ ਕਾਰਨ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਪਰ ਐਨਡੀਆਰਐੱਫ ਦੀ ਟੀਮ ਨੇ ਬੋਰਵੈੱਲ ‘ਚ ਰਾਡ ‘ਚ ਕੁੰਦੇ ਲਗਾ ਕੇ ਬੋਰਵੈੱਲ ‘ਚ ਪਾ ਕੇ ਬੱਚੀ ਨੂੰ ਹੇਠਾਂ ਜਾਣ ਤੋਂ ਅਤੇ ਖਿਸਕਣ ਤੋਂ ਰੋਕਣ ਦਾ ਯਤਨ ਕਰ ਰਹੀ ਹੈ।

error: Content is protected !!