ਪਟਨਾ ਦੇ ਸ਼ਾਪਿੰਗ ਮਾਲ ‘ਚ ਲਗਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ, ਸਿੱਖ ਸੰਗਤ ਨੇ ਕੀਤਾ ਵਿਰੋਧ

ਪਟਨਾ ਦੇ ਸ਼ਾਪਿੰਗ ਮਾਲ ‘ਚ ਲਗਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ, ਸਿੱਖ ਸੰਗਤ ਨੇ ਕੀਤਾ ਵਿਰੋਧ

ਪਟਨਾ (ਵੀਓਪੀ ਬਿਊਰੋ) ਪਟਨਾ ਦੇ ਇਕ ਸ਼ਾਪਿੰਗ ਮਾਲ ਵਿੱਚ ਸਿੱਖ ਧਰਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਕਾਰਨ ਸਿੱਖ ਸੰਗਤ ਨੇ ਵਿਰੋਧ ਜਤਾਇਆ ਹੈ। ਇਸ ਤੋਂ ਬਾਅਦ ਪਟਨਾ ਦੇ ਸ਼ਾਪਿੰਗ ਮਾਲ ਵਿੱਚ ਬੁੱਤ ਨੂੰ ਕੱਪੜਾ ਪਾ ਕੇ ਢੱਕ ਦਿੱਤਾ ਗਿਆ ਹੈ। ਹਾਲਾਂਕਿ ਸਿੱਖ ਸੰਗਤਾਂ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧ ਕੀਤਾ ਹੈ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਦਰਅਸਲ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ ਅਤੇ ਸਿੱਖ ਗੁਰੂਆਂ ਦੇ ਬੁੱਤ ਸਥਾਪਿਤ ਕਰਨਾ ਵੀ ਮਨਾਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿੱਖ ਧਰਮ ਦਾ ਗੁਰੂ ਮੰਨਿਆ ਗਿਆ ਹੈ ਤੇ ਸੰਗਤ ਬਾਣੀ ਦਾ ਜਾਪ ਕਰਦੀ ਹੈ। ਇਸ ਲਈ ਇਸ ਤਰ੍ਹਾਂ ਸਿੱਖ ਗੁਰੂ ਸਾਹਿਬਾਨ ਦੇ ਬੁੱਤ ਸਥਾਪਿਤ ਕਰਨਾ ਸਿੱਖ ਧਰਮ ਵਿੱਚ ਮਨਾਹੀ ਹੈ।

ਇਸ ਮਾਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰ ਕੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਸਿੱਖ ਵਿਰੋਧੀ ਦੱਸਿਆ ਹੈ।

error: Content is protected !!