ਮਸਾਜ ਕਰਨ ਦਾ ਕੰਮ ਦਿਵਾਉਣ ਦੇ ਨਾਂ ਉਤੇ ਵਿਦੇਸ਼ ਤੋਂ ਲਿਆਏ ਕੁੜੀਆਂ, ਇਥੇ ਕਰਵਾਉਣ ਲਗ ਗਏ ਦੇਹ ਵਪਾਰ ਦਾ ਧੰਦਾ

ਮਸਾਜ ਕਰਨ ਦਾ ਕੰਮ ਦਿਵਾਉਣ ਦੇ ਨਾਂ ਉਤੇ ਵਿਦੇਸ਼ ਤੋਂ ਲਿਆਏ ਕੁੜੀਆਂ, ਇਥੇ ਕਰਵਾਉਣ ਲਗ ਗਏ ਦੇਹ ਵਪਾਰ ਦਾ ਧੰਦਾ


ਵੀਓਪੀ ਬਿਊਰੋ, ਚੰਡੀਗੜ੍ਹ : ਸਪਾ ਸੈਂਟਰ ਵਿਚ ਮਸਾਜ ਕਰਨ ਦਾ ਕੰਮ ਦਿਵਾਉਣ ਦੇ ਨਾਂ ਉਤੇ ਵਿਦੇਸ਼ ਵਿਚੋਂ ਕੁੜੀਆਂ ਲਿਆ ਕੇ ਇਥੇ ਦੇਹ ਵਪਾਰ ਦਾ ਕੰਮ ਕਰਵਾਇਆ ਜਾ ਰਿਹਾ ਸੀ। ਪੁਲਿਸ ਨੇ ਛਾਪਾ ਮਾਰਿਆ ਤਾਂ ਥਾਇਲੈਂਡ ਦੀਆਂ ਚਾਰ ਕੁੜੀਆਂ ਨੂੰ ਰੈਸਕਿਊ ਕਰਵਾ ਕੇ ਬਟਾਵਾ ਵਾਸੀ ਮੈਨੇਜਰ ਨਿਖਿਲ ਤੇ ਬੁੜੈਲ ਵਾਸੀ ਰਿਸੈਪਸ਼ਨਿਸਟ ਪੂਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਸੈਕਟਰ-44 ਸਥਿਤ ਰਾਗ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਥਾਇਲੈਂਡ ਦੀਆਂ ਚਾਰ ਲੜਕੀਆਂ ਨੂੰ ਰੈਸਕਿਊ ਕਰਵਾਇਆ।
ਡੀ. ਐੱਸ. ਪੀ. ਸਾਊਥ ਦਲਬੀਰ ਸਿੰਘ ਨੂੰ ਸੂਚਨਾ ਮਿਲੀ ਕਿ ਸੈਕਟਰ-44 ਸਥਿਤ ਰਾਗ ਸਪਾ ਸੈਂਟਰ ਵਿਚ ਮਸਾਜ ਦੀ ਆੜ ਵਿਚ ਦੇਹ ਵਪਾਰ ਹੋ ਰਿਹਾ ਹੈ। ਦੇਹ ਵਪਾਰ ਲਈ ਮਾਲਿਕ ਥਾਇਲੈਂਡ ਤੋਂ ਲੜਕੀਆਂ ਲੈ ਕੇ ਆਇਆ ਹੈ। ਸਪਾ ਸੈਂਟਰ ਵਿਚ ਛਾਪੇਮਾਰੀ ਕਰਨ ਲਈ ਡੀ. ਐੱਸ. ਪੀ. ਨੇ ਸਪੈਸ਼ਲ ਟੀਮ ਬਣਾਈ ਅਤੇ ਡੀਲ ਕਰਨ ਲਈ ਫਰਜ਼ੀ ਗਾਹਕ ਸਪਾ ਸੈਂਟਰ ਵਿਚ ਭੇਜ ਦਿੱਤਾ। ਗਾਹਕ ਨੂੰ ਸਪਾ ਸੈਂਟਰ ਵਿਚ ਮੈਨੇਜਰ ਨਿਖਿਲ ਅਤੇ ਰਿਸੈਪਸ਼ਨਿਸਟ ਪੂਜਾ ਮਿਲੀ। ਦੋਵਾਂ ਨੇ ਥਾਇਲੈਂਡ ਦੀਆਂ ਲੜਕੀਆਂ ਦਿਖਾਈਆਂ ਅਤੇ ਸੌਦਾ ਤੈਅ ਹੋ ਗਿਆ। ਗਾਹਕ ਨੇ ਜਿਵੇਂ ਹੀ ਦੋਵਾਂ ਨੂੰ ਪੈਸੇ ਦਿੱਤੇ ਤਾਂ ਡੀ. ਐੱਸ. ਪੀ. ਨੇ ਸਪਾ ਸੈਂਟਰ ’ਤੇ ਛਾਪਾ ਮਾਰਿਆ।


ਪੁਲਿਸ ਨੇ ਗੁਰਦਾਸਪੁਰ ਦੇ ਬਟਾਲਾ ਨਿਵਾਸੀ ਮੈਨੇਜਰ ਨਿਖਿਲ ਅਤੇ ਬੁੜੈਲ ਨਿਵਾਸੀ ਰਿਸੈਪਸ਼ਨਿਸਟ ਪੂਜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਥਾਇਲੈਂਡ ਦੀਆਂ ਲੜਕੀਆਂ ਨੂੰ ਨਾਰੀ ਨਿਕੇਤਨ ਵਿਚ ਭੇਜ ਦਿੱਤਾ ਹੈ। ਸੈਕਟਰ-34 ਥਾਣਾ ਪੁਲਿਸ ਨੇ ਸਪਾ ਸੈਂਟਰ ਦੇ ਮਾਲਿਕ ਬਲਵਿੰਦਰ ਸਿੰਘ ਗਿੱਲ, ਸਹਿ-ਮੁਲਜ਼ਮ ਦੀਆ, ਮੈਨੇਜਰ ਨਿਖਿਲ ਅਤੇ ਰਿਸੈਪਸ਼ਨਿਸਟ ਪੂਜਾ ਖ਼ਿਲਾਫ ਮਾਮਲਾ ਦਰਜ ਕੀਤਾ। ਪੁਲਿਸ ਨੇ ਨਿਖਿਲ ਅਤੇ ਪੂਜਾ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਪੂਜਾ ਨੂੰ ਕਾਨੂੰਨੀ ਹਿਰਾਸਤ ਵਿਚ ਅਤੇ ਨਿਖਿਲ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਮੈਨੇਜਰ ਨਿਖਿਲ ਨੇ ਪੁਲਿਸ ਨੂੰ ਦੱਸਿਆ ਕਿ ਸਪਾ ਸੈਂਟਰ ਦਾ ਮਾਲਿਕ ਬਲਵਿੰਦਰ ਸਿੰਘ ਗਿੱਲ ਹੈ। ਉਹ ਗਿੱਲ ਦੇ ਕਹਿਣ ’ਤੇ ਦੇਹ ਵਪਾਰ ਕਰਵਾਉਂਦਾ ਹੈ। ਇਸ ਵਿਚ ਉਨ੍ਹਾਂ ਦਾ ਸਾਥ ਸਹਿ-ਮੁਲਜ਼ਮ ਦੀਆ ਦਿੰਦੀ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਟੀਮਾਂ ਮਾਲਿਕ ਬਲਵਿੰਦਰ ਸਿੰਘ ਗਿੱਲ ਅਤੇ ਦੀਆ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ। ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!