Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
7
ਮੀਂਹ ਨੇ ਹਾੜ ਵਿਚ ਕਰਵਾਇਆ ਸਾਉਣ ਮਹੀਨੇ ਦਾ ਅਹਿਸਾਸ, ਹਿਮਾਚਲ ਵਿਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਮੀਂਹ, ਇਸ ਇਲਾਕੇ ਵਿਚ ਭਿਆਨਕ ਤੂਫਾਨ ਦੀ ਸੰਭਾਵਨਾ
Latest News
National
Punjab
ਮੀਂਹ ਨੇ ਹਾੜ ਵਿਚ ਕਰਵਾਇਆ ਸਾਉਣ ਮਹੀਨੇ ਦਾ ਅਹਿਸਾਸ, ਹਿਮਾਚਲ ਵਿਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਮੀਂਹ, ਇਸ ਇਲਾਕੇ ਵਿਚ ਭਿਆਨਕ ਤੂਫਾਨ ਦੀ ਸੰਭਾਵਨਾ
June 7, 2023
Voice of Punjab
ਮੀਂਹ ਨੇ ਹਾੜ ਵਿਚ ਕਰਵਾਇਆ ਸਾਉਣ ਮਹੀਨੇ ਦਾ ਅਹਿਸਾਸ, ਹਿਮਾਚਲ ਵਿਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਮੀਂਹ, ਇਸ ਇਲਾਕੇ ਵਿਚ ਭਿਆਨਕ ਤੂਫਾਨ ਦੀ ਸੰਭਾਵਨਾ
ਵੀਓਪੀ ਬਿਊਰੋ, ਨੈਸ਼ਨਲ -ਪਹਾੜੀ ਇਲਾਕਿਆਂ ਵਿਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਨੇ ਜੂਨ ਮਹੀਨੇ ਵਿਚ ਵੀ ਠੰਢ ਮਹਿਸੂਸ ਕਰਵਾਈ। ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਹਾੜ ਦੇ ਮਹੀਨੇ ਵਿਚ ਹੀ ਸਾਉਣ ਮਹੀਨੇ ਦਾ ਅਹਿਸਾਸ ਕਰਵਾਇਆ। ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਤੇ ਮਨਾਲੀ ਦੀਆਂ ਚੋਟੀਆਂ ’ਤੇ ਮੰਗਲਵਾਰ ਵੀ ਬਰਫ਼ਬਾਰੀ ਹੋਈ। ਮਨਾਲੀ ਅਤੇ ਪੂਰੀ ਉਝੀ ਘਾਟੀ ’ਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਕਮਾਂਡਰ ਬੀ. ਐੱਸ. ਬਚਿਆਲ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਰੋਹਤਾਂਗ ਵਿੱਚ ਜੂਨ ’ਚ ਵੀ 15 ਤੋਂ 20 ਫੁੱਟ ਤੱਕ ਬਰਫ਼ ਸਾਫ਼ ਕਰਨ ਵਾਲੀ ਅਜੇ ਪਈ ਹੈ।
ਪੰਜਾਬ ’ਚ ਮੰਗਲਵਾਰ ਸ਼ਾਮ ਤੋਂ ਬਾਅਦ ਅੰਮ੍ਰਿਤਸਰ, ਬਰਨਾਲਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਸੰਗਰੂਰ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਚੱਲੀਆਂ। ਨਾਲ ਹੀ ਮੀਂਹ ਵੀ ਪਿਆ। ਇਸ ਕਾਰਨ ਤਾਪਮਾਨ ’ਚ ਫਿਰ ਗਿਰਾਵਟ ਆ ਗਈ। ਮੌਸਮ ਵਿਭਾਗ ਨੇ 7 ਜੂਨ ਨੂੰ ਸੂਬੇ ਦੇ ਵਧੇਰੇ ਇਲਾਕਿਆਂ ’ਚ ਗਰਜ-ਚਮਕ ਤੇ ਹਨੇਰੀ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਤਾਪਮਾਨ ’ਚ ਵਧੇਰੇ ਗਿਰਾਵਟ ਦੀ ਸੰਭਾਵਨਾ ਘੱਟ ਹੈ।
ਮੌਸਮ ਵਿਭਾਗ ਨੇ ਕੇਰਲ ’ਚ ਮਾਨਸੂਨ ਦੇ ਆਉਣ ਦੀ ਸੰਭਾਵਿਤ ਤਰੀਕ ਨਹੀਂ ਦੱਸੀ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ‘ਸਕਾਈਮੈਟ ਵੈਦਰ’ ਨੇ ਦੱਸਿਆ ਕਿ ਮਾਨਸੂਨ 8 ਜਾਂ 9 ਜੂਨ ਨੂੰ ਕੇਰਲ ’ਚ ਆ ਸਕਦਾ ਹੈ ਪਰ ਹਲਕੀ ਬਾਰਿਸ਼ ਹੀ ਹੋਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਗੁਜਰਾਤ ਦੇ ਦੱਖਣੀ ਪੋਰਬੰਦਰ ਵਿੱਚ ਦੱਖਣ-ਪੂਰਬੀ ਅਰਬ ਸਾਗਰ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਉੱਤਰ-ਪੱਛਮ ਵੱਲ ਵਧਣ ਅਤੇ ਇਸ ਦੇ ਸਮੁੰਦਰੀ ਤੂਫ਼ਾਨ ਵਿੱਚ ਬਦਲਣ ਦਾ ਖਦਸ਼ਾ ਹੈ। ਇਸ ਤੂਫਾਨ ਨੂੰ ‘ਬਿਪਰਜਾਏ’ ਕਿਹਾ ਜਾਵੇਗਾ। ਇਹ ਨਾਂ ਬੰਗਲਾਦੇਸ਼ ਨੇ ਰੱਖਿਆ ਹੈ।
ਮੌਸਮ ਵਿਭਾਗ ਮੁਤਾਬਕ ਸਮੁੰਦਰੀ ਤੂਫਾਨ ਵੀਰਵਾਰ ਸਵੇਰ ਤੱਕ ਗੰਭੀਰ ਤੂਫਾਨ ਵਿੱਚ ਬਦਲ ਸਕਦਾ ਹੈ । ਸ਼ੁੱਕਰਵਾਰ ਸ਼ਾਮ ਤੱਕ ਇਹ ਹੋਰ ਵੀ ਭਿਆਨਕ ਹੋ ਜਾਏਗਾ। ਦੱਖਣੀ-ਪੂਰਬੀ ਅਰਬ ਸਾਗਰ ’ਤੇ ਘੱਟ ਦਬਾਅ ਦਾ ਖੇਤਰ ਬਣਨ ਅਤੇ ਅਗਲੇ ਦੋ ਦਿਨਾਂ ’ਚ ਇਸ ਦੀ ਤੀਬਰਤਾ ਕਾਰਨ ਚੱਕਰਵਾਤੀ ਹਵਾਵਾਂ ਕੇਰਲ ਦੇ ਕੰਢੇ ਵੱਲ ਮਾਨਸੂਨ ਦੇ ਆਉਣ ’ਤੇ ਗੰਭੀਰ ਅਸਰ ਪਾ ਸਕਦੀਆਂ ਹਨ।
Post navigation
ਪੁਲਿਸ ਵੱਲੋਂ ਮੁਖ਼ਬਰੀ ਲਈ ਰੱਖਿਆ ਸ਼ਖਸ ਹੀ ਨਿਕਲਿਆ ਨਸ਼ਾ ਤਸਕਰ, ਭਾਰੀ ਨਸ਼ੇ ਦੇ ਨਾਲ 2 ਸਾਥੀਆਂ ਸਣੇ ਕਾਬੂ
ਘਰ ਉਤੇ ਡਿੱਗੀ ਅਸਮਾਨੀ ਬਿਜਲੀ ਨੇ ਕਰ’ਤਾ ਸਭ ਕੁਝ ਰਾਖ, ਫਾਇਰ ਬ੍ਰਿਗੇਡ ਨੇ ਪਾਇਆ ਅੱਗ ਉਤੇ ਕਾਬੂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us