ਵਕੀਲ ਦੇ ਭੇਸ ਵਿਚ ਅਦਾਲਤ ਵਿਚ ਆਏ ਮੁਲਜ਼ਮ ਨੇ ਚਲਾਈਆਂ ਗੋਲ਼ੀਆਂ, ਗੈਂਗਸਟਰ ਦੀ ਕੀਤੀ ਹੱਤਿਆ, ਜੱਜ ਦੇ ਸਾਹਮਣੇ ਕੀਤਾ ਕਾਰਾ

ਵਕੀਲ ਦੇ ਭੇਸ ਵਿਚ ਅਦਾਲਤ ਵਿਚ ਆਏ ਮੁਲਜ਼ਮ ਨੇ ਚਲਾਈਆਂ ਗੋਲ਼ੀਆਂ, ਗੈਂਗਸਟਰ ਦੀ ਕੀਤੀ ਹੱਤਿਆ, ਜੱਜ ਦੇ ਸਾਹਮਣੇ ਕੀਤਾ ਕਾਰਾ


ਵੀਓਪੀ ਬਿਊਰੋ, ਨੈਸ਼ਨਲ-ਵਕੀਲ ਦੇ ਭੇਸ ਵਿਚ ਆਏ ਹਮਲਾਵਰ ਨੇ ਲਖਨਊ ਦੇ ਕੈਸਰਬਾਗ ਕੋਰਟ ‘ਚ ਮਾਣਯੋਗ ਜੱਜ ਦੇ ਸਾਹਮਣੇ ਗੋਲੀ ਚਲਾ ਦਿੱਤੀ ਤੇ ਯੂਪੀ ਦੇ ਕੁਖਿਆਤ ਗੈਂਗਸਟਰ ਸੰਜੀਵ ਜੀਵਾ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਨੇ ਬੁੱਧਵਾਰ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਫੜ ਲਿਆ ਹੈ ਅਤੇ ਉਸ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ। ਮੁਲਜ਼ਮ ਦੀ ਪਛਾਣ ਵਿਜੇ ਯਾਦਵ ਪੁੱਤਰ ਸ਼ਿਆਮਾ ਯਾਦਵ ਵਾਸੀ ਕੇਰਕਾਤ ਜ਼ਿਲ੍ਹਾ ਜੌਨਪੁਰ ਵਜੋਂ ਹੋਈ ਹੈ। ਸੰਜੀਵ ਜੀਵਾ ਨੂੰ ਬਾਹੂਬਲੀ ਮੁਖਤਾਰ ਅੰਸਾਰੀ ਦਾ ਕਰੀਬੀ ਮੰਨਿਆ ਜਾਂਦਾ ਸੀ। ਉਸ ਖ਼ਿਲਾਫ਼ 22 ਤੋਂ ਵੱਧ ਕੇਸ ਦਰਜ ਹਨ। ਜੀਵਾ ਨੇ 90 ਦੇ ਦਹਾਕੇ ਦੇ ਸ਼ੁਰੂ ਵਿੱਚ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ।


ਦੱਸ ਦੇਈਏ ਕਿ ਕੋਰਟ ‘ਚ ਹੋਈ ਗੋਲੀਬਾਰੀ ‘ਚ ਸੌਰਭ ਨਾਂ ਦੇ ਵਿਅਕਤੀ ਦੇ ਬੱਚੇ ਨੂੰ ਗੋਲੀ ਲੱਗ ਗਈ ਸੀ। ਬੱਚੇ ਦੀ ਪਿੱਠ ਵਿੱਚ ਗੋਲੀ ਲੱਗੀ ਹੈ। ਉੱਥੇ ਇੱਕ ਗੋਲੀ ਸਿਪਾਹੀ ਦੀ ਲੱਤ ਵਿੱਚ ਵੀ ਲੱਗੀ। ਦੋਵੇਂ ਬਲਰਾਮਪੁਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਿਸ ਬੱਚੇ ਨੂੰ ਗੋਲੀ ਲੱਗੀ ਹੈ, ਉਹ ਬਖਸ਼ੀ ਤਾਲਾਬ ਦਾ ਰਹਿਣ ਵਾਲਾ ਹੈ।

error: Content is protected !!