ਹਿੰਦੂ ਜੱਥੇਬੰਦੀ ਦਾ ਆਗੂ ਦਿੰਦਾ ਸੀ ਖਾਲਿਸਤਾਨ ਦੇ ਪੋਸਟਰ ਲਾਉਣ ਦਾ ਲਾਲਚ, ਪੁਲਿਸ ਨੇ ਤਿੰਨ ਜਣੇ ਕੀਤੇ ਗ੍ਰਿਫ਼ਤਾਰ

ਹਿੰਦੂ ਜੱਥੇਬੰਦੀ ਦਾ ਆਗੂ ਦਿੰਦਾ ਸੀ ਖਾਲਿਸਤਾਨ ਦੇ ਪੋਸਟਰ ਲਾਉਣ ਦਾ ਲਾਲਚ, ਪੁਲਿਸ ਨੇ ਤਿੰਨ ਜਣੇ ਕੀਤੇ ਗ੍ਰਿਫ਼ਤਾਰ

 

ਬਠਿੰਡਾ (ਵੀਓਪੀ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਸੁਸ਼ੀਲ ਜਿੰਦਲ ਦੀ ਸ਼ਿਕਾਇਤ ‘ਤੇ 28 ਫਰਵਰੀ ਨੂੰ ਦਰਜ ਕੀਤੀ ਗਈ ਐਫਆਈਆਰ ‘ਚ ਪੰਜਾਬ ਦੇ ਬਠਿੰਡਾ ਦੀ ਸਿਵਲ ਲਾਈਨ ਥਾਣਾ ਪੁਲਿਸ ਨੇ ਧਾਰਾ 153ਏ, 116 ਸ਼ਾਮਲ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਹਿੰਦੂ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ, ਸਾਥੀ ਅਸ਼ਵਨੀ ਸ਼ੁਕਲਾ ਅਤੇ ਰਾਜੇਂਦਰ ਕਾਲੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੁਸ਼ੀਲ ਜਿੰਦਲ ਵੱਲੋਂ 28 ਫਰਵਰੀ ਨੂੰ ਐਫਆਈਆਰ ਦਰਜ ਕਰਵਾਈ ਗਈ ਸੀ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਸੰਦੀਪ ਪਾਠਕ ਨੇ ਉਸ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਸਿੱਖ ਫਾਰ ਜਸਟਿਸ (ਐਸਐਫਜੇ) ਦਾ ਪੋਸਟਰ ਲਗਾਉਣ ਲਈ 2 ਲੱਖ ਰੁਪਏ ਦੀ ਪੇਸ਼ਕਸ਼ ਕੀਤੀ। ਪਰ ਜਦੋਂ ਸੁਸ਼ੀਲ ਜਿੰਦਲ ਨੇ ਪੋਸਟਰ ਲਗਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ।

ਸੁਸ਼ੀਲ ਜਿੰਦਲ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਪਹਿਲਾਂ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸੰਦੀਪ ਪਾਠਕ ਵੱਲੋਂ ਐਸਜੇਐਫ ਦੇ ਪੋਸਟਰ ਲਗਾ ਕੇ ਮਾਹੌਲ ਖ਼ਰਾਬ ਕਰਨ ਅਤੇ ਸੁਰੱਖਿਆ ਮੰਗਣ ਦੀ ਕੋਸ਼ਿਸ਼ ਕੀਤੀ ਗਈ ਸੀ।

error: Content is protected !!