ਕੂੜਾ ਚੁੱਕਣ ਵਾਲੇ ਤੋਂ ਰਿਸ਼ਵਤ ਮੰਗ ਰਿਹਾ ਸੀ ਸੈਨੇਟਰੀ ਇੰਸਪੈਕਟਰ, ਵਿਜੀਲੈਂਸ ਨੇ ਸ਼ਿਕਾਇਤ ਤੋਂ ਬਾਅਦ 4 ਹਜ਼ਾਰ ਰੁਪਏ ਲੈਂਦਾ ਰੰਗੇ ਹੱਥੀ ਫੜਿਆ

ਕੂੜਾ ਚੁੱਕਣ ਵਾਲੇ ਤੋਂ ਰਿਸ਼ਵਤ ਮੰਗ ਰਿਹਾ ਸੀ ਸੈਨੇਟਰੀ ਇੰਸਪੈਕਟਰ, ਵਿਜੀਲੈਂਸ ਨੇ ਸ਼ਿਕਾਇਤ ਤੋਂ ਬਾਅਦ 4 ਹਜ਼ਾਰ ਰੁਪਏ ਲੈਂਦਾ ਰੰਗੇ ਹੱਥੀ ਫੜਿਆ

 

ਲੁਧਿਆਣਾ (ਵੀਓਪੀ ਬਿਊਰੋ) ਵਿਜੀਲੈਂਸ ਬਿਊਰੋ ਨੇ ਇੱਕ ਸੈਨੇਟਰੀ ਇੰਸਪੈਕਟਰ ਨੂੰ ਕੂੜਾ ਡੰਪ ਤੋਂ ਕੱਚ ਦੀਆਂ ਬੋਤਲਾਂ ਚੁੱਕਣ ਦੇ ਬਦਲੇ 15,000 ਰੁਪਏ ਦੀ ਰਿਸ਼ਵਤ ਮੰਗਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਸੈਨੇਟਰੀ ਇੰਸਪੈਕਟਰ ਨਗਰ ਨਿਗਮ ਜ਼ੋਨ-ਡੀ ਵਿੱਚ ਤਾਇਨਾਤ ਹੈ ਅਤੇ 4000 ਰੁਪਏ ਦੀ ਦੂਜੀ ਕਿਸ਼ਤ ਲੈਣ ਆਇਆ ਸੀ। ਉਹ ਪਹਿਲਾਂ ਵੀ ਅੱਠ ਹਜ਼ਾਰ ਰੁਪਏ ਰਿਸ਼ਵਤ ਲੈ ਚੁੱਕਾ ਹੈ।

ਪੀੜਤ ਦੀ ਸ਼ਿਕਾਇਤ ‘ਤੇ ਵਿਜੀਲੈਂਸ ਬਿਊਰੋ ਨੇ ਅਨਾਜ ਮੰਡੀ ਨੇੜੇ ਟਾਵਰ ਕਲੋਨੀ ਇਲਾਕੇ ਦੇ ਰਹਿਣ ਵਾਲੇ ਸੈਨੇਟਰੀ ਇੰਸਪੈਕਟਰ ਪ੍ਰੇਮੀ ਰਾਮ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕਰੇਗੀ, ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਕੂੜੇ ਦੇ ਢੇਰ ਵਿੱਚੋਂ ਕੱਚ ਦੀਆਂ ਬੋਤਲਾਂ, ਪਲਾਸਟਿਕ ਦੀਆਂ ਵਸਤੂਆਂ ਅਤੇ ਲੋਹੇ ਦੀਆਂ ਚੀਜ਼ਾਂ ਵੀ ਇਕੱਠੀਆਂ ਕਰਦਾ ਹੈ।

ਮੁਲਜ਼ਮ ਇਲਾਕੇ ਵਿੱਚ ਸੈਨੇਟਰੀ ਇੰਸਪੈਕਟਰ ਵਜੋਂ ਤਾਇਨਾਤ ਹੈ। ਮੁਲਜ਼ਮ ਕੂੜੇ ਵਿੱਚੋਂ ਸਾਮਾਨ ਚੁੱਕਣ ਦੇ ਬਦਲੇ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਦੋਂ ਸ਼ਿਕਾਇਤਕਰਤਾ ਨੇ ਉਸ ਨੂੰ ਇੰਨੇ ਪੈਸੇ ਨਾ ਦੇਣ ਦੀ ਗੱਲ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਉਥੋਂ ਕੂੜਾ ਚੁੱਕਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਪਹਿਲਾਂ ਅੱਠ ਹਜ਼ਾਰ ਰੁਪਏ ਰਿਸ਼ਵਤ ਵਜੋਂ ਦਿੱਤੇ ਅਤੇ ਮੁਲਜ਼ਮ ਫਿਰ ਚਾਰ ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ ਤਿੰਨ ਹਜ਼ਾਰ ਰੁਪਏ ਮੰਗਣ ਲੱਗੇ।

ਇਸ ਤੋਂ ਬਾਅਦ ਵਿਅਕਤੀ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਵਿਜੀਲੈਂਸ ਨੇ ਮੁੱਢਲੀ ਜਾਂਚ ਕੀਤੀ ਤਾਂ ਦੋਸ਼ ਸਹੀ ਪਾਏ ਗਏ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਦੋਸ਼ੀ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਹੀ ਵਿਜੀਲੈਂਸ ਟੀਮ ਨੇ ਦਬੋਚ ਲਿਆ।

error: Content is protected !!