Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
9
ਪੰਜਾਬ ਪੁਲਿਸ ਦੇ ਬਰਖਾਸਤ ਇੰਸਪੈਕਟਰ ਦੀ 1.32 ਕਰੋੜ ਰੁਪਏ ਦੀ ਜਾਇਦਾਦ ਕੁਰਕ, ਨਸ਼ਾ ਤਸਕਰ ਕੋਲੋਂ ਮਦਦ ਦੇ ਬਦਲੇ ਲਿਆ ਸੀ ਮਕਾਨ
Latest News
National
Punjab
ਪੰਜਾਬ ਪੁਲਿਸ ਦੇ ਬਰਖਾਸਤ ਇੰਸਪੈਕਟਰ ਦੀ 1.32 ਕਰੋੜ ਰੁਪਏ ਦੀ ਜਾਇਦਾਦ ਕੁਰਕ, ਨਸ਼ਾ ਤਸਕਰ ਕੋਲੋਂ ਮਦਦ ਦੇ ਬਦਲੇ ਲਿਆ ਸੀ ਮਕਾਨ
June 9, 2023
Voice of Punjab
ਪੰਜਾਬ ਪੁਲਿਸ ਦੇ ਬਰਖਾਸਤ ਇੰਸਪੈਕਟਰ ਦੀ 1.32 ਕਰੋੜ ਰੁਪਏ ਦੀ ਜਾਇਦਾਦ ਕੁਰਕ, ਨਸ਼ਾ ਤਸਕਰ ਕੋਲੋਂ ਮਦਦ ਦੇ ਬਦਲੇ ਲਿਆ ਸੀ ਮਕਾਨ
ਚੰਡੀਗੜ੍ਹ (ਵੀਓਪੀ ਬਿਊਰੋ) ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਕਾਰਵਾਈ ਕੀਤੀ ਹੈ, ਜਿਸ ਨੂੰ 2017 ਵਿੱਚ ਬਰਖਾਸਤ ਕੀਤਾ ਗਿਆ ਸੀ। ਈਡੀ ਨੇ ਇੰਦਰਜੀਤ ਦੀ ਅੰਮ੍ਰਿਤਸਰ ਸਥਿਤ 1.32 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਐਂਟੀ ਮਨੀ ਲਾਂਡਰਿੰਗ ਐਕਟ ਤਹਿਤ ਇਹ ਕਾਰਵਾਈ ਕੀਤੀ ਹੈ।
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਦੇ ਖਿਲਾਫ ਜਾਂਚ ਦੌਰਾਨ ਅੰਮ੍ਰਿਤਸਰ ਜ਼ਿਲੇ ਦੇ ਛੇਹਰਟਾ ਵਿਖੇ 32.42 ਲੱਖ ਰੁਪਏ ਦੇ ਮਕਾਨ ਅਤੇ ਫਿਕਸਡ ਡਿਪਾਜ਼ਿਟ (ਐੱਫ.ਡੀ.) ਦੀ ਕੁਰਕੀ ਲਈ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਹੁਕਮ ਜਾਰੀ ਕੀਤਾ ਗਿਆ ਹੈ। ਘਰ ਦੀ ਬਾਜ਼ਾਰੀ ਕੀਮਤ ਇੱਕ ਕਰੋੜ ਰੁਪਏ ਤੋਂ ਵੱਧ ਹੈ।
ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਇੰਦਰਜੀਤ ਖ਼ਿਲਾਫ਼ 2017 ਵਿੱਚ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਸ ਵਿੱਚ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਈਡੀ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ‘ਚ ਤਸਕਰ ਦੇ ਪਰਿਵਾਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਤਸਕਰ ਨੂੰ ਜ਼ਮਾਨਤ ਦਿਵਾਉਣ ਵਿਚ ਮਦਦ ਕਰਨ ਦੇ ਬਦਲੇ ਇੰਦਰਜੀਤ ਨੇ ਛੇਹਰਟਾ ਇਲਾਕੇ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਨਾਂ ‘ਤੇ ਮਕਾਨ ਲੈ ਲਿਆ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨੇ ਵੀ ਤਸਕਰ ਅਤੇ ਉਸਦੇ ਪਰਿਵਾਰ ਦੇ ਖਿਲਾਫ ਇੱਕ ਹੋਰ ਕੇਸ ਦੀ ਪੈਰਵੀ ਨਾ ਕਰਨ ਬਦਲੇ 39 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਈਡੀ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਨਿਰਧਾਰਤ ਅਪਰਾਧ ਦੇ ਨਤੀਜੇ ਵਜੋਂ ਕੁਰਕ ਕੀਤੀਆਂ ਅਚੱਲ ਜਾਇਦਾਦਾਂ ਸਿੱਧੇ ਤੌਰ ‘ਤੇ ਹਾਸਲ ਕੀਤੀਆਂ ਸਨ।
Post navigation
ਗਰੀਬੀ ਤੋਂ ਤੰਗ ਆ ਕੇ 3 ਭੈਣਾਂ ਦੇ ਇਕਲੌਤੇ 26 ਸਾਲ ਦੇ ਭਰਾ ਨੇ ਲੈ ਲਿਆ ਫਾਹਾ, ਬੁੱਢੇ ਬਾਪ ਨੇ ਰੋ-ਰੋ ਸੁਣਾਇਆ ਦੁੱਖੜਾ
ਅੰਬ ਤੋੜਨ ਉਤੇ ਭਤੀਜੇ ਦਵਾਲੇ ਹੋ ਗਿਆ ਚਾਚਾ, ਗੁੱਸੇ ਵਿਚ ਲਾਲ-ਪੀਲੇ ਹੋਏ ਨੇ ਨੇਜੇ ਨਾਲ ਹਮਲਾ ਕਰਕੇ ਕਰ ਦਿੱਤੀ ਹੱਤਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us