ਖਾਸ ਖ਼ਬਰ: ਕੈਨੇਡਾ ਯੂਕੇ ਸਤੰਬਰ 2023 ਸੈਸ਼ਨ ‘ਚ ਦਾਖ਼ਲਾ ਲੈਣ ਦੇ ਚਾਹਵਾਨਾਂ ਲਈ ਪਿਰਾਮਿਡ ਲੈ ਕੇ ਆਇਆ ਵੱਡਾ ਮੌਕਾ
ਜਲੰਧਰ (ਆਸ਼ੂ ਗਾਂਧੀ) ਸਤੰਬਰ 2023 ‘ਚ ਕੈਨੇਡਾ ਜਾਂ ਯੂਕੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖਲੇ ਦੀ ਆਸ ਲਗਾਏ ਬੈਠੇ ਵਿਦਿਆਰਥੀਆਂ ਲਈ ਭਾਰਤ ਦੀ ਮੰਨੀ-ਪ੍ਰਮੰਨੀ ਵਿਦੇਸ਼ੀ ਸਿੱਖਿਆ ਸਲਾਹਕਾਰ ਕੰਪਨੀ – ਪਿਰਾਮਿਡ ਈ ਸਰਵਿਸਿਜ਼,12 ਜੂਨ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਸਿੱਖਿਆ ਮੇਲੇ ਲਗਾਉਣ ਜਾ ਰਹੀ ਹੈ। ਜਿਸ ਵਿਚ ਭਾਗ ਲੈ ਕੇ ਵਿਦਿਆਰਥੀ ਇਨ੍ਹਾਂ ਦੇਸ਼ਾਂ ਦੀਆਂ 250+ ਤੋਂ ਵੀ ਵੱਧ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖ਼ਲੇ ਲਈ ਅਪਲਾਈ ਕਰ ਸਕਣਗੇ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰੋਗਰਾਮਾਂ, ਦਾਖਲਾ ਪ੍ਰਕਿਰਿਆ, ਵੀਜ਼ਾ ਪ੍ਰਕਿਰਿਆ, ਅਧਿਐਨ ਤੋਂ ਬਾਅਦ ਦੇ ਵਰਕ ਪਰਮਿਟ, ਸਕਾਲਰਸ਼ਿਪ ਅਤੇ ਹੋਰ ਸਬੰਧਿਤ ਮਾਮਲਿਆਂ ਬਾਰੇ ਮੁਫ਼ਤ ਜਾਣਕਾਰੀ ਮੁੱਹਈਆ ਕਰਵਾਈ ਜਾਵੇਗੀ।
ਇਹ ਸਿੱਖਿਆ ਮੇਲੇ 12 ਜੂਨ ਨੂੰ ਜਲੰਧਰ ਦੇ ਹੋਟਲ ਕਿੰਗਜ਼ ਵਿਖੇ, ਫਿਰ ਇਸ ਤੋਂ ਬਾਅਦ 13 ਜੂਨ ਨੂੰ ਲੁਧਿਆਣਾ, 14 ਜੂਨ ਨੂੰ ਮੋਗਾ, 15 ਜੂਨ ਨੂੰ ਬਠਿੰਡਾ, 17 ਜੂਨ ਨੂੰ ਚੰਡੀਗੜ੍ਹ, 19 ਜੂਨ ਨੂੰ ਪਟਿਆਲਾ, ਅਤੇ 20 ਜੂਨ ਨੂੰ ਹੋਸ਼ਿਆਰਪੂਰ ‘ਚ ਪਿਰਾਮਿਡ ਦੇ ਦਫਤਰਾਂ ਵਿਖੇ ਆਯੋਜਿਤ ਕੀਤੇ ਜਾਣਗੇ।
ਇਨ੍ਹਾਂ ਸਿੱਖਿਆ ਮੇਲਿਆਂ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆਂ ਕਿ ਕੈਨੇਡਾ ਸਤੰਬਰ ਸੈਸ਼ਨ ਨੂੰ ਦੇਖਦਿਆਂ ਇਹ ਸਿੱਖਿਆ ਮੇਲੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਹਨ ਭਾਰਤ ਤੋਂ ਇਸ ਵੇਲੇ ਭਾਰੀ ਤਾਦਾਤ ਵਿਚ ਵਿਦਿਆਰਥੀ ਸਤੰਬਰ 2023 ਸੈਸ਼ਨ ਲਈ ਅਪਲਾਈ ਕਰ ਰਹੇ ਹਨ ਜਿਸ ਕਰਕੇ ਸੀਟਾਂ ਤੇਜੀ ਨਾਲ ਭਰ ਰਹੀਆਂ ਹਨ। ਇਸ ਲਈ ਵਿਦਿਆਰਥੀ ਸਮੇਂ ਰਹਿੰਦੇ ਆਪਣੀਆਂ ਸੀਟਾਂ ਸੁਰੱਖਿਅਤ ਕਰਨ। ਉਨ੍ਹਾਂ ਨੇ ਦਸਿਆ ਕਿ ਕੈਨੇਡਾ ‘ਚ ਪੜਾਈ ਕਰਨ ਦੇ ਚਾਹਵਾਨ ਲਈ ਉਨ੍ਹਾਂ ਕੋਲ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਉਨਟਾਰੀਓ ਦੀਆਂ ਕਈ ਸਿੱਖਿਆ ਸੰਸਥਾਨਾਂ ‘ਚ ਸੀਟਾਂ ਉਪਲੱਬਧ ਹਨ ਜਿਥੇ ਪੜਾਈ ਕਰਕੇ ਵਿਦਿਆਰਥੀਆਂ ਨੂੰ ਚੰਗੇ ਰੋਜਗਾਰ ਦੇ ਮੌਕੇ ਮਿਲ ਸਕਦੇ ਹਨ।
ਯੂਕੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਤੰਬਰ ਸੈਸ਼ਨ ਯੂਕੇ ‘ਚ ਆਪਣੇ ਨਾਲ ਆਪਣੇ ਜੀਵਨਸਾਥੀ ਅਤੇ ਬੱਚਿਆਂ ਨੂੰ ਨਾਲ ਲਿਜਾਉਣ ਦੇ ਚਾਹਵਾਨਾਂ ‘ਚੋਂ ਬਹੁਤਿਆਂ ਲਈ ਆਖ਼ਰੀ ਮੌਕਾ ਸਾਬਿਤ ਹੋਵੇਗਾ ਕਿਓਂਕਿ ਨਵੇਂ ਨਿਯਮਾਂ ਅਨੁਸਾਰ ਅਗਲੇ ਸਾਲ ਤੋਂ ਰੀਸਰਚ ਪ੍ਰੋਗਰਾਮਾਂ ਵਜੋਂ ਮਨੋਨੀਤ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਲਈ ਜਿਹੜੇ ਵਿਦਿਆਰਥੀ ਆਪਣੇ ਨਾਲ ਆਪਣੇ ਜੀਵਸਾਥੀ ਨੂੰ ਨਾਲ ਲਿਜਾਉਣਾ ਚਾਉਂਦੇ ਹਨ ਉਹ ਇਨ੍ਹਾਂ ਸਿੱਖਿਆ ਮੇਲਿਆਂ ‘ਚ ਜਰੂਰ ਭਾਗ ਲੈਣ ਅਤੇ ਸਹੀ ਜਾਣਕਾਰੀ ਨਾਲ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨ.
ਪਿਰਾਮਿਡ ਦੇ ਮਾਹਿਰਾਂ ਨੇ ਕਿਹਾ ਕਿ ਰਿਫਯੂਜ਼ਲ ਵਾਲੇ ਵਿਦਿਆਰਥੀ ਵੀ ਇਨ੍ਹਾਂ ਸਿੱਖਿਆ ਮੇਲਿਆਂ ਵਿੱਚ ਜਰੂਰ ਸ਼ਾਮਲ ਹੋਣ ਅਤੇ ਸਹੀ ਜਾਣਕਾਰੀ ਨਾਲ ਆਪਣੇ ਸਟੱਡੀ ਵੀਜ਼ੇ ਲਈ ਮੂੜ ਅਪਲਾਈ ਕਰਨ। ਗੌਰਤਲਬ ਹੈ ਕਿ ਪਿਛਲੇ 18 ਵਰ੍ਹਿਆਂ ਤੋਂ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਸੇਵਾਵਾਂ ਦੇਂਦੀ ਆ ਰਹੇ ਪਿਰਾਮਿਡ ਈ ਸਰਵਿਸਜ਼ ਨੇ ਹੁਣ ਤਕ 38000 ਤੋਂ ਵੱਧ ਵਿਦਿਆਰਥੀਆਂ ਦਾ ਵਿਦੇਸ਼ਾਂ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਵਿੱਚ 3500+ ਉਹ ਵਿਦਿਆਰਥੀ ਵੀ ਹਨ ਜਿਨ੍ਹਾਂ ਦੀਆਂ ਪਹਿਲਾਂ ਤੋਂ ਰਿਫਯੂਜ਼ਲਾਂ ਸਨ।
ਸਿੱਖਿਆ ਮੇਲ ਚ ਭਾਗ ਲੈਣ ਦੇ ਚਾਹਵਾਨ ਵਿਦਿਆਰਥੀ ਪਿਰਾਮਿਡ ਨੂੰ 92563-92563 ਤੇ ਕਾਲ ਕਰਨ।