ਜ਼ਮੀਨ ਦੇ ਲਾਲਚ ਨੇ ਸਫੈਦ ਕੀਤਾ ਖੂਨ… ਭਰਾ-ਭਰਜਾਈ ‘ਤੇ ਹੀ ਚਲਾਈਆਂ ਗੋਲੀਆਂ

ਜ਼ਮੀਨ ਦੇ ਲਾਲਚ ਨੇ ਸਫੈਦ ਕੀਤਾ ਖੂਨ… ਭਰਾ-ਭਰਜਾਈ ‘ਤੇ ਹੀ ਚਲਾਈਆਂ ਗੋਲੀਆਂ

ਅੰਮ੍ਰਿਤਸਰ (ਵੀਓਪੀ ਬਿਊਰੋ) ਜ਼ਮੀਨੀ ਵਿਵਾਦ ਦੇ ਚੱਲਦਿਆਂ ਛੇਹਰਟਾ ਨੇੜੇ ਬਾਈਕ ਸਵਾਰ ਨੌਜਵਾਨ ‘ਤੇ ਚਚੇਰੇ ਭਰਾ ਨੇ ਗੋਲੀਆਂ ਚਲਾ ਦਿੱਤੀਆਂ। ਨੌਜਵਾਨ ਦੇ ਨਾਲ ਉਸ ਦੀ ਪਤਨੀ ਵੀ ਬਾਈਕ ‘ਤੇ ਬੈਠੀ ਸੀ। ਗੋਲੀਆਂ ਲੱਗਣ ਕਾਰਨ ਪਤੀ-ਪਤਨੀ ਜ਼ਖ਼ਮੀ ਹੋ ਗਏ।

ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਛੇਹਰਟਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਜ਼ਖਮੀ ਸੰਦੀਪ ਕੁਮਾਰ ਵਾਸੀ ਛੇਹਰਟਾ ਨੇ ਦੱਸਿਆ ਕਿ ਪਤਨੀ ਇਕ ਨਿੱਜੀ ਹਸਪਤਾਲ ‘ਚ ਕੰਮ ਕਰਦੀ ਹੈ।

ਸ਼ੁੱਕਰਵਾਰ ਸਵੇਰੇ 9 ਵਜੇ ਪਤਨੀ ਕਿਰਨ ਨੂੰ ਬਾਈਕ ‘ਤੇ ਡਿਊਟੀ ‘ਤੇ ਛੱਡਣ ਜਾ ਰਿਹਾ ਸੀ। ਜਦੋਂ ਸੰਧੂ ਡੇਅਰੀ ਨੇੜੇ ਪੁੱਜਾ ਤਾਂ ਚਾਚੇ ਦੇ ਲੜਕੇ ਰਾਹੁਲ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੂੰ ਗੋਲੀਆਂ ਨਹੀਂ ਲੱਗੀਆਂ ਪਰ ਦੋਨੋਂ ਜਖਮੀ ਹੋਏ ਹਨ। ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਮੁਲਜ਼ਮ ਰਾਹੁਲ ਦੇ ਨਾਲ ਉਸ ਦਾ ਇੱਕ ਸਾਥੀ ਵੀ ਸੀ। ਦੋਸ਼ੀ ਰਾਹੁਲ ਉਨ੍ਹਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ।

ਸੰਦੀਪ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਉਹ ਕਈ ਸਾਲਾਂ ਤੋਂ ਲੜਦਾ ਆ ਰਿਹਾ ਹੈ। 2 ਜੂਨ ਨੂੰ ਦੋਸ਼ੀ ਰਾਹੁਲ ਨੇ ਉਸ ਨੂੰ ਗੋਲੀ ਮਾਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਸ਼ੁੱਕਰਵਾਰ ਸਵੇਰੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਸਿਵਲ ਹਸਪਤਾਲ ਪੁੱਜੇ ਥਾਣਾ ਛੇਹਰਟਾ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਬਿਆਨ ਦਰਜ ਕਰਕੇ ਮੁਲਜ਼ਮ ਰਾਹੁਲ ਅਤੇ ਉਸ ਦੇ ਇੱਕ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!