ਇੰਸਟਾਗ੍ਰਾਮ ਉਤੇ ਕੀਤੀ ਦੋਸਤੀ ਨੇ ਰਾਸ਼ਟਰ ਪੱਧਰੀ ਬੇਸਬਾਲ ਖਿਡਾਰਨ ਦੀ ਜ਼ਿੰਦਗੀ ਕਰ’ਤੀ ਤਬਾਹ, ਮਜਬੂਰ ਹੋ ਕਰ ਲਈ ਖੁਦਕੁਸ਼ੀ, ਪੁਲਿਸ ਨੇ ਕੀਤੇ ਹੈਰਾਨੀਜਨਕ ਖੁਲਾਸੇ

ਇੰਸਟਾਗ੍ਰਾਮ ਉਤੇ ਕੀਤੀ ਦੋਸਤੀ ਨੇ ਰਾਸ਼ਟਰ ਪੱਧਰੀ ਬੇਸਬਾਲ ਖਿਡਾਰਨ ਦੀ ਜ਼ਿੰਦਗੀ ਕਰ’ਤੀ ਤਬਾਹ, ਮਜਬੂਰ ਹੋ ਕਰ ਲਈ ਖੁਦਕੁਸ਼ੀ, ਪੁਲਿਸ ਨੇ ਕੀਤੇ ਹੈਰਾਨੀਜਨਕ ਖੁਲਾਸੇ


ਵੀਓਪੀ ਬਿਊਰੋ, ਜਬਲਪੁਰ : ਇੰਸਟਾਗ੍ਰਾਮ ਉਤੇ ਰਾਸ਼ਟਰੀ ਪੱਧਰੀ ਖਿਡਾਰਨ ਨੂੰ ਪਹਿਲਾਂ ਪ੍ਰੇਮ ਜਾਲ ਵਿਚ ਫਸਾ ਕੇ ਉਸ ਦੀਆਂ ਵੀਡੀਓਜ਼ ਬਣਾ ਲਈਆਂ। ਖੁਦ ਦਾ ਨਾਂ ਬਦਲ ਕੇ ਦੋਸਤੀ ਕਰਨ ਵਾਲਾ ਖਿਡਾਰਨ ਨੂੰ ਬਲੈਕਮੇਲ ਕਰਨ ਲੱਗਾ। ਮਜਬੂਰਨ ਖਿਡਾਰਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮੱਧ ਪ੍ਰਦੇਸ਼ ਵਿਚ ਖ਼ੁਦਕੁਸ਼ੀ ਕਰਨ ਵਾਲੀ ਰਾਸ਼ਟਰੀ ਪੱਧਰ ਦੀ ਬੇਸਬਾਲ ਖਿਡਾਰਨ ਨੂੰ ਬਲੈਕਮੇਲ ਕਰਨ, ਉਸ ਤੋਂ ਪੈਸੇ ਠੱਗਣ ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 35 ਸਾਲਾ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਬਲਪੁਰ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਜੀਵਨੀ ਨਗਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੰਜਨਾ ਬਰਕੜੇ (20) ਨੇ ਉਸ ਸਮੇਂ ਫਾਹਾ ਲੈ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ, ਜਦੋਂ ਉਸ ਦੇ ਮਾਪੇ ਘਰ ਵਿਚ ਮੌਜੂਦ ਨਹੀਂ ਸਨ।


ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਅਬਦੁਲ ਮੰਸੂਰੀ ਦੇ ਨਾਂ ਦੇ ਮੁਲਜ਼ਮ ਤਕ ਪਹੁੰਚੀ, ਜਿਸ ਨੇ ਖ਼ੁਦ ਨੂੰ ਰਾਜਨ ਦੱਸ ਕੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਸੰਜਨਾ ਨਾਲ ਦੋਸਤੀ ਕੀਤੀ ਸੀ। ਪੁਲਿਸ ਇੰਸਪੈਕਟਰ ਕ੍ਰਾਂਤੀ ਬਾਰਵੇ ਨੇ ਦੱਸਿਆ ਕਿ ਮ੍ਰਿਤਕ ਦੇ ਮਾਪਿਆਂ ਮੁਤਾਬਕ, ਮੰਸੂਰੀ ਨੇ ਖ਼ੁਦ ਨੂੰ ਰਾਜਨ ਦੱਸਿਆ ਸੀ ਤੇ ਇਕ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਸੰਜਨਾ ਨਾਲ ਦੋਸਤੀ ਕੀਤੀ ਸੀ। ਮੁਲਜ਼ਮ ਨੇ ਸੰਜਨਾ ਦੇ ਕੁੱਝ ਵੀਡੀਓ ਬਣਾਏ ਤੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਉਸ ਨੇ ਸੰਜਨਾ ‘ਤੇ ਉਸ ਦਾ ਧਰਮ ਅਪਣਾਉਣ ਦਾ ਵੀ ਦਬਾਅ ਬਣਾਇਆ। ਮੁਲਜ਼ਮ ਨੇ ਉਸ ਦੇ ਮੈਡਲ ਤੇ ਪ੍ਰਮਾਣ ਪੱਤਰ ਵੀ ਉਸ ਤੋਂ ਖੋਹ ਲਏ ਸਨ।
ਸੰਜਨਾ ਸਿਵਨੀ ਜ਼ਿਲ੍ਹੇ ਵਿਚ ਬੀਏ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ, ਪਰ ਜਬਲਪੁਰ ਵਿਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਅਧਿਕਾਰੀ ਨੇ ਦੱਸਿਆ ਕਿ ਮੰਸੂਰੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ‘ਤੇ ਕੁੱਟਮਾਰ, ਜਬਰਨ ਵਸੂਲੀ ਤੇ ਹੋਰ ਅਪਰਾਧਾਂ ਨਾਲ ਸਬੰਧਤ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।

error: Content is protected !!