ਭਾਜਪਾ ਆਗੂ ਨੇ ਲਿਖਿਆ PM Modi ਨੂੰ ਪੱਤਰ, ਕਿਹਾ- ਕਸ਼ਮੀਰ ਫਾਈਲ ਤੇ ਕੇਰਲਾ ਸਟੋਰੀ ਵਾਂਗ ਹੀ ਬਣਾਈ ਜਾਵੇ ਪੰਜਾਬ ਦੇ ਖਾੜਕੂਵਾਦ ‘ਤੇ ਫਿਲਮ

ਭਾਜਪਾ ਆਗੂ ਨੇ ਲਿਖਿਆ PM Modi ਨੂੰ ਪੱਤਰ, ਕਿਹਾ- ਕਸ਼ਮੀਰ ਫਾਈਲ ਤੇ ਕੇਰਲਾ ਸਟੋਰੀ ਵਾਂਗ ਹੀ ਬਣਾਈ ਜਾਵੇ ਪੰਜਾਬ ਦੇ ਖਾੜਕੂਵਾਦ ‘ਤੇ ਫਿਲਮ

ਅੰਮ੍ਰਿਤਸਰ (ਵੀਓਪੀ ਬਿਊਰੋ) ਕਿਸੇ ਵੀ ਘਟਨਾ ਜਾਂ ਸੱਚਾਈ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਫਿਲਮ ਨੂੰ ਵਧੀਆ ਮਾਧਿਅਮ ਮੰਨਿਆ ਗਿਆ ਹੈ। ਅਜਿਹੀਆਂ ਕਈ ਇਤਿਹਾਸਕ ਫਿਲਮਾਂ ਬਣ ਚੁੱਕੀਆਂ ਹਨ, ਜਿਨ੍ਹਾਂ ਨੇ ਲੋਕਾਂ ਨੂੰ ਵੱਡੇ ਪੱਧਰ ‘ਤੇ ਜਾਗਰੂਕ ਕੀਤਾ ਹੈ ਅਤੇ ਕਈ ਅਜਿਹੀਆਂ ਫਿਲਮਾਂ ਵੀ ਬਣੀਆਂ ਹਨ ਜੋ ਕਈ ਵਾਰ ਚਰਚਾ ਤੇ ਵਿਵਾਦਾਂ ਵਿੱਚ ਰਹੀਆਂ ਹਨ। ਅਜਿਹੀਆਂ ਹੀ ਫਿਲਮਾਂ ਹਨ ਕਸ਼ਮੀਰ ਫਾਈਲ ਅਤੇ ਕੇਰਲਾ ਸਟੋਰੀ, ਹੁਣ ਪੰਜਾਬ ਦੀ ਭਾਜਪਾ ਆਗੂ ਨੇ ਪੰਜਾਬ ਦੇ ਹਾਲਾਤਾਂ ਉਪਰ ਵੀ ਇਕ ਅਜਿਹੀ ਹੀ ਫਿਲਮ ਬਣਾਉਣ ੮ੀ ਮੰਗ ਕੀਤੀ ਹੈ।

ਹੁਣ ਸਾਬਕਾ ਮੰਤਰੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕਸ਼ਮੀਰ ਫਾਈਲਜ਼ ਅਤੇ ਦਿ ਕੇਰਲਾ ਸਟੋਰੀ ਵਾਂਗ ਹੀਪੰਜਾਬ ਦੇ ਖਾੜਕੂਵਾਦ ‘ਤੇ ਆਧਾਰਿਤ ਇਕ ਫਿਲਮ ਬਣਾਈ ਜਾਵੇ।

ਉਸ ਨੇ ਕਿਹਾ ਕਿ ਦੋ ਦਿਨ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਵੱਖਵਾਦੀ ਅਤੇ ਅੱਤਵਾਦ ਸਮਰਥਕਾਂ ਵੱਲੋਂ ਸਿੱਖ ਫੌਜੀਆਂ ਨੂੰ ਇੰਦਰਾ ਗਾਂਧੀ ਦਾ ਕਤਲ ਕਰਦੇ ਹੋਏ ਦਿਖਾਇਆ ਗਿਆ ਹੈ। ਅਸਲ ਵਿੱਚ ਇਹ ਦਿਖਾ ਕੇ ਸਿੱਖ ਕੌਮ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਈ ਹੈ ਪਰ ਕੈਨੇਡਾ ਦੀ ਸਰਕਾਰ ਇਸਦੀ ਇਜਾਜ਼ਤ ਦਿੰਦੀ ਹੈ, ਇਹ ਦੁੱਖ ਦੀ ਗੱਲ ਹੈ। ਭਾਰਤ ਯਕੀਨੀ ਤੌਰ ‘ਤੇ ਆਪਣੇ ਪ੍ਰਭਾਵ ਨਾਲ ਇਸ ਨੂੰ ਰੋਕੇਗਾ।

ਜੇਕਰ ਤੁਸੀਂ ਇਸ ਫਿਲਮ ਨੂੰ ਬਣਾ ਕੇ ਪੂਰੇ ਭਾਰਤ ਅਤੇ ਦੁਨੀਆ ਨੂੰ ਦਿਖਾਓਗੇ ਤਾਂ ਪਤਾ ਲੱਗੇਗਾ ਕਿ ਇਨ੍ਹਾਂ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਪੰਜਾਬ ਵਿੱਚ ਕਿਹੋ ਜਿਹਾ ਕੰਮ ਕੀਤਾ ਹੈ।

error: Content is protected !!