ਛੋਟੀ ਬੱਚੀ ਹੋ ਕਿਆ…. ਟਾਇਗਰ ਸ਼ਰਾਫ ਦੀ ਮੰਮੀ ਨਾਲ ਵੱਜੀ 58 ਲੱਖ ਰੁਪਏ ਦੀ ਠੱਗੀ, ਠੱਗੀ ਮਾਰਨ ਵਾਲਾ ਵੀ ਕਿੱਕ ਬਾਕਸਰ

ਛੋਟੀ ਬੱਚੀ ਹੋ ਕਿਆ…. ਟਾਇਗਰ ਸ਼ਰਾਫ ਦੀ ਮੰਮੀ ਨਾਲ ਵੱਜੀ 58 ਲੱਖ ਰੁਪਏ ਦੀ ਠੱਗੀ, ਠੱਗੀ ਮਾਰਨ ਵਾਲਾ ਵੀ ਕਿੱਕ ਬਾਕਸਰ

ਮੁੰਬਈ (ਵੀਓਪੀ ਬਿਊਰੋ)— ਅਭਿਨੇਤਾ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਤੋਂ 58 ਲੱਖ ਰੁਪਏ ਦੀ ਠੱਗੀ ਮਾਰਨ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਉਸ ਨੇ ਮੁੰਬਈ ਦੇ ਸਾਂਤਾਕਰੂਜ਼ ਪੁਲਿਸ ਸਟੇਸ਼ਨ ‘ਚ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਏਐਨਆਈ ਮੁਤਾਬਕ ਮੁਲਜ਼ਮ ਐਲਨ ਫਰਨਾਂਡੀਜ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਇਸ਼ਾ ਸ਼ਰਾਫ ਦੁਆਰਾ ਸੈਂਟਾਕਰੂਜ਼ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ, ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਫਾਇਟਰ ਐਲਨ ਫਰਨਾਂਡੀਜ਼ ਦੀ ਨਿਯੁਕਤੀ ਟਾਈਗਰ ਸ਼ਰਾਫ ਦੀ ਐਮਐਮਏ ਮੈਟ੍ਰਿਕਸ ਕੰਪਨੀ ਵਿੱਚ ਸੰਚਾਲਨ ਦੇ ਨਿਰਦੇਸ਼ਕ ਵਜੋਂ ਕੀਤੀ ਗਈ ਸੀ।

MMA ਮੈਟ੍ਰਿਕਸ ਜਿਮ ਟਾਈਗਰ ਸ਼ਰਾਫ ਅਤੇ ਉਨ੍ਹਾਂ ਦੀ ਮਾਂ ਆਇਸ਼ਾ ਦਾ ਹੈ ਅਤੇ ਦੋਵੇਂ ਉੱਥੇ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਦੇਖ ਰਹੇ ਸਨ। ਅਧਿਕਾਰੀ ਨੇ ਐਫਆਈਆਰ ਦੇ ਹਵਾਲੇ ਨਾਲ ਕਿਹਾ, “ਫਰਨਾਂਡੇਜ਼ ਨੂੰ 2018 ਵਿੱਚ ਐਮਐਮਏ ਮੈਟ੍ਰਿਕਸ ਫਰਮ ਵਿੱਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਉਸ ‘ਤੇ ਫਰਮ ਰਾਹੀਂ ਭਾਰਤ ਅਤੇ ਵਿਦੇਸ਼ਾਂ ‘ਚ 11 ਟੂਰਨਾਮੈਂਟ ਕਰਵਾਉਣ ਅਤੇ 58.53 ਲੱਖ ਰੁਪਏ ਆਪਣੇ ਨਿੱਜੀ ਖਾਤੇ ‘ਚ ਜਮ੍ਹਾ ਕਰਵਾਉਣ ਦਾ ਦੋਸ਼ ਹੈ।

error: Content is protected !!