ਰਾਹ ਭਟਕਿਆ ਹਵਾਈ ਜਹਾਜ਼, ਜਾਣਾ ਸੀ ਅਹਿਮਦਾਬਾਦ ਪਹੁੰਚ ਗਿਆ ਪਾਕਿਸਤਾਨ

ਰਾਹ ਭਟਕਿਆ ਹਵਾਈ ਜਹਾਜ਼, ਅੰਮ੍ਰਿਤਸਰ ਤੋਂ ਜਾਣਾ ਸੀ ਅਹਿਮਦਾਬਾਦ ਪਹੁੰਚ ਗਿਆ ਪਾਕਿਸਤਾਨ


ਵੀਓਪੀ ਬਿਊਰੋ, ਨੈਸ਼ਨਲ- ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਸਤਾ ਭਟਕ ਕੇ ਪਾਕਿਸਤਾਨ ਦੇ ਲਾਹੌਰ ਨੇੜੇ ਜਾ ਪਹੁੰਚੀ। ਇਹ ਜਹਾਜ਼ ਸੁਰੱਖਿਅਤ ਢੰਗ ਨਾਲ ਭਾਰਤੀ ਹਵਾਈ ਖੇਤਰ ਵਿੱਚ ਪਰਤਣ ਤੋਂ ਪਹਿਲਾਂ ਗੁਜਰਾਂਵਾਲਾ ਤਕ ਪਹੁੰਚ ਗਿਆ। ਅਜਿਹਾ ਮੌਸਮ ਦੀ ਖਰਾਬੀ ਕਾਰਨ ਹੋਇਆ। ਮੌਸਮ ਖ਼ਰਾਬ ਹੋਣ ਕਾਰਨ ਹਵਾਈ ਜਹਾਜ਼ ਰਸਤਾ ਭਟਕ ਗਿਆ। ਪਾਕਿਸਤਾਨੀ ਅਖਬਾਰ ‘ਡਾਨ’ ਨੇ ਖਬਰ ਦਿੱਤੀ ਹੈ ਕਿ ਫਲਾਈਟ ਰਡਾਰ ਮੁਤਾਬਕ 454 ਨਾੱਟ ਦੀ ਰਫਤਾਰ ਨਾਲ ਉਡਾਣ ਭਰ ਰਿਹਾ ਭਾਰਤੀ ਜਹਾਜ਼ ਸ਼ਨੀਵਾਰ ਸ਼ਾਮ ਕਰੀਬ 7.30 ਵਜੇ ਉੱਤਰੀ ਲਾਹੌਰ ‘ਚ ਦਾਖਲ ਹੋਇਆ ਅਤੇ ਰਾਤ 8.15 ‘ਤੇ ਵਾਪਸ ਭਾਰਤ ਪਰਤ ਆਇਆ। ਇਸ ਬਾਰੇ ਏਅਰਲਾਈਨ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।
ਖਬਰਾਂ ਮੁਤਾਬਕ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀ.ਏ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਅਸਾਧਾਰਨ ਨਹੀਂ ਹੈ, ਕਿਉਂਕਿ ਖਰਾਬ ਮੌਸਮ ਦੇ ਮਾਮਲੇ ‘ਚ ਇਸ ਦੀ ‘ਅੰਤਰਰਾਸ਼ਟਰੀ ਤੌਰ ਉਤੇ ਇਜਾਜ਼ਤ’ ਹੁੰਦੀ ਹੈ।


ਜ਼ਿਕਰਯੋਗ ਹੈ ਕਿ ਮਈ ‘ਚ ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਦਾ ਇਕ ਜਹਾਜ਼ ਭਾਰਤੀ ਹਵਾਈ ਖੇਤਰ ‘ਚ ਦਾਖਲ ਹੋ ਗਿਆ ਸੀ ਅਤੇ ਕਰੀਬ 10 ਮਿੰਟ ਤੱਕ ਉਥੇ ਰਿਹਾ। ਫਲਾਈਟ PK248 4 ਮਈ ਨੂੰ ਮਸਕਟ ਤੋਂ ਵਾਪਸ ਆ ਰਹੀ ਸੀ ਅਤੇ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ।

error: Content is protected !!