ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਨਾਲ ਵਾਪਰਿਆ ਹਾਦਸਾ, ਪਤੀ ਨੇ ਇੰਸਟਾਗ੍ਰਾਮ ਉਤੇ ਪੋਸਟ ਪਾ ਕੇ ਦੱਸਿਆ

ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਨਾਲ ਵਾਪਰਿਆ ਹਾਦਸਾ, ਪਤੀ ਨੇ ਇੰਸਟਾਗ੍ਰਾਮ ਉਤੇ ਪੋਸਟ ਪਾ ਕੇ ਦੱਸਿਆ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ‘ਬਿੱਗ ਬੌਸ 14’ ਦੀ ਜੇਤੂ ਅਦਾਕਾਰਾ ਰੁਬੀਨਾ ਦਿਲੈਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਦੀ ਸਿਰ ਤੇ ਪਿੱਠ ਉਤੇ ਸੱਟ ਲੱਗੀ ਹੈ। ਇਸ ਦੀ ਜਾਣਕਾਰੀ ਉਸ ਦੇ ਪਤੀ ਅਭਿਨਵ ਸ਼ੁਕਲਾ ਨੇ ਦਿੱਤੀ ਹੈ। ਉਸ ਨੇ ਦੱਸਿਆ ਕਿ ਰੁਬੀਨਾ ਦੀ ਕਾਰ ਸ਼ਨੀਵਾਰ ਦੁਪਹਿਰੇ ਹਾਦਸੇ ਦਾ ਸ਼ਿਕਾਰ ਹੋਈ। ਉਹ ਦੁਪਹਿਰ ਨੂੰ ਟਰੈਵਲ ਕਰ ਰਹੀ ਸੀ। ਰੁਬੀਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਟਰੈਫਿਕ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ।
ਅਭਿਨਵ ਸ਼ੁਕਲਾ ਨੇ ਸੋਸ਼ਲ ਮੀਡੀਆ ‘ਤੇ ਇੱਕ ਲੰਮਾ ਨੋਟ ਲਿਖਿਆ ਹੈ, ਜਿਸ ‘ਚ ਉਸ ਨੇ ਰੁਬੀਨਾ ਦੀ ਸਿਹਤ ਬਾਰੇ ਗੱਲ ਕੀਤੀ। ਉਸ ਨੇ ਲਿਖਿਆ, “ਇਹ ਅੱਜ ਹੋਣਾ ਸੀ। ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਬੇਵਕੂਫਾਂ ਤੋਂ ਖ਼ਬਰਦਾਰ ਰਹੋ, ਜੋ ਟ੍ਰੈਫਿਕ ਲਾਈਟਸ ‘ਤੇ ਫੋਨ ‘ਤੇ ਗੱਲ ਕਰਦੇ ਹੋਏ ਸਿਗਨਲ ਜੰਪ ਕਰਦੇ ਹਨ ਅਤੇ ਉਥੇ ਖੜ੍ਹੇ ਹੋ ਕੇ ਮੁਸਕਰਾਉਂਦੇ ਰਹਿੰਦੇ ਹਨ। ਰੁਬੀਨਾ ਕਾਰ ‘ਚ ਸੀ ਪਰ ਉਹ ਠੀਕ ਹੈ। ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।”


ਉਸ ਨੇ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, ”ਹਾਦਸੇ ਕਾਰਨ ਮੇਰੇ ਸਿਰ ਤੇ ਪਿੱਠ ‘ਤੇ ਸੱਟ ਲੱਗ ਗਈ, ਜਿਸ ਕਾਰਨ ਮੈਂ ਸਦਮੇ ‘ਚ ਸੀ ਪਰ ਅਸੀਂ ਸਮੇਂ ਸਿਰ ਮੈਡੀਕਲ ਟੈਸਟ ਕਰਵਾ ਲਿਆ, ਸਭ ਠੀਕ ਹੈ। ਟਰੱਕ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ, ਹਾਲਾਂਕਿ ਜੋ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਹੈ।” ਉਨ੍ਹਾਂ ਅੱਗੇ ਲਿਖਿਆ, ”ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਸੜਕ ‘ਤੇ ਗੱਡੀ ਚਲਾਉਂਦੇ ਸਮੇਂ ਧਿਆਨ ਦਿਓ, ਨਿਯਮ ਸਾਡੇ ਫ਼ਾਇਦੇ ਲਈ ਹੀ ਬਣਾਏ ਗਏ ਹਨ।”

error: Content is protected !!