ਮੋਗਾ ਵਿਚ ਸੁਨਿਆਰੇ ਨੂੰ ਗੋਲ਼ੀ ਮਾਰ ਕੇ ਗਹਿਣੇ ਲੁਟ ਕੇ ਲੈ ਗੇ ਬੇਖੌਫ ਲੁਟੇਰੇ, ਕਾਰੋਬਾਰੀਆਂ ਵਿਚ ਰੋਸ, ਮੋਗਾ ਸ਼ਹਿਰ ਕੀਤਾ ਬੰਦ

ਮੋਗਾ ਵਿਚ ਸੁਨਿਆਰੇ ਨੂੰ ਗੋਲ਼ੀ ਮਾਰ ਕੇ ਗਹਿਣੇ ਲੁਟ ਕੇ ਲੈ ਗੇ ਬੇਖੌਫ ਲੁਟੇਰੇ, ਕਾਰੋਬਾਰੀਆਂ ਵਿਚ ਰੋਸ, ਮੋਗਾ ਸ਼ਹਿਰ ਕੀਤਾ ਬੰਦ


ਵੀਓਪੀ ਬਿਊਰੋ, ਮੋਗਾ-ਮੋਗਾ ਦੀ ਰਾਜ ਗੰਜ ਮੰਡੀ ‘ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ ਵਾਪਰੀ। ਜਵੈਲਰਜ਼ ਸ਼ੋਅਰੂਮ ਵਿੱਚ ਗਾਹਕ ਬਣ ਕੇ ਆਏ ਲੁਟੇਰਿਆਂ ਨੇ ਮਾਲਿਕ ਨੂੰ ਗੋਲੀ ਮਾਰ ਕੇ ਸੋਨੇ ਦੇ ਗਹਿਣੇ ਲੁਟ ਲਏ। ਸੁਨਿਆਰਾ ਜ਼ਖਮੀ ਹੋ ਗਿਆ ਅਤੇ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ. ਵਿਖੇ ਰੈਫਰ ਕਰ ਦਿੱਤਾ। ਜਿੱਥੇ ਜ਼ੇਰੇ ਇਲਾਜ ਦੌਰਾਨ ਸੁਨਿਆਰੇ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਮੋਗਾ ਵਿੱਚ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ 5 ਬੇਖੌਫ ਲੁਟੇਰੇ ਮੋਗਾ ਦੀ ਰਾਮਗੰਜ ਮੰਡੀ ਵਿੱਚ ਇੱਕ ਜਿਊਲਰਜ਼ ਦੇ ਸ਼ੋਅਰੂਮ ਵਿੱਚ ਗਾਹਕ ਬਣ ਕੇ ਆਏ ਅਤੇ ਮੌਕਾ ਪਾ ਕੇ ਮਾਲਕ ਵੱਲ ਪਿਸਤੌਲ ਤਾਣ ਲਈ। ਜਿਵੇਂ ਹੀ ਮਾਲਕ ਨੇ ਦੇਖਿਆ ਤਾਂ ਉਸ ਨੇ ਵੀ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਲੁਟੇਰੇ ਨੇ ਮਾਲਕ ਵਿੱਕੀ ‘ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਸ਼ੋਅਰੂਮ ‘ਚ ਹਫੜਾ-ਦਫੜੀ ਮਚ ਗਈ ਅਤੇ ਸੇਲਜ਼ ਗਰਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਸੇਲਜ਼ ਗਰਲ ਨੂੰ ਘਸੀਟ ਕੇ ਅੰਦਰ ਲੈ ਗਏ। ਉਕਤ ਲੁਟੇਰੇ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ।
ਦੂਜੇ ਪਾਸੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੋਗਾ ਦੇ ਐਸ.ਐਸ.ਪੀ ਤੇ ਤੱਖਮ ਪੁਲਿਸ ਅਧਿਕਾਰੀ ਮੁਖਰ ਵਿਖੇ ਪਹੁੰਚੇ ਅਤੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਲੁਟੇਰੇ ਜਿਊਲਰਜ਼ ਦੇ ਸ਼ੋਅਰੂਮ ਵਿੱਚ ਗਾਹਕ ਬਣ ਕੇ ਆਏ ਅਤੇ ਮਾਲਕ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਪੁਲਿਸ ਮੌਕੇ ‘ਤੇ ਪਹੁੰਚ ਕੇ

ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਧਰ, ਸਮੂਹ ਕਾਰੋਬਾਰੀਆਂ ਵੱਲੋਂ ਅੱਜ ਰੋਸ ਵਜੋਂ ਬਾਜ਼ਾਰ ਬੰਦ ਕਰ ਕੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਗਈ। ਸੀਸੀਟੀਵੀ ‘ਚ ਚਿਹਰੇ ਸਾਫ਼ ਨਜ਼ਰ ਆਉਣ ਦੇ ਬਾਵਜੂਦ ਅਜੇ ਤਕ ਕਾਤਲਾਂ ਨੂੰ ਫੜੇ ਨਾ ਜਾਣ ਕਾਰਨ ਸ਼ਹਿਰ ਵਾਸੀਆਂ ਵੱਲੋਂ ਰੋਸ ਜ਼ਾਹਰ ਕਰਦਿਆਂ ਸ਼ਹਿਰ ਨੂੰ ਮੁਕੰਮਲ ਤੌਰ ‘ਤੇ ਬੰਦ ਕਰਕੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਕਾਰੋਬਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨੀ ਦੇਰ ਕਾਤਲਾਂ ਨੂੰ ਫੜਿਆ ਨਹੀਂ ਜਾਂਦਾ ਸਸਕਾਰ ਨਹੀਂ ਕੀਤਾ ਜਾਵੇਗਾ।

error: Content is protected !!