Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
13
ਪੂਰੀ ਰਾਤ ਦਿੰਦੇ ਰਹੇ ਥਰਡ ਡਿਗਰੀ, ਤਿੰਨ ਵਾਰ ਹੋਇਆ ਬੇਹੋਸ਼, ਉਠਦੇ ਹੀ ਲਾ ਦਿੰਦੇ ਕਰੰਟ, ਸਵੇਰੇ ਕਹਿੰਦੇ ਮੁੰਡਾ ਤਾਂ ਨਿਰਦੋਸ਼ ਹੈ; ਲੁਧਿਆਣਾ ਸੀਆਈਏ ਸਟਾਫ ਦਾ ਕਾਰਨਾਮਾ
Latest News
Punjab
ਪੂਰੀ ਰਾਤ ਦਿੰਦੇ ਰਹੇ ਥਰਡ ਡਿਗਰੀ, ਤਿੰਨ ਵਾਰ ਹੋਇਆ ਬੇਹੋਸ਼, ਉਠਦੇ ਹੀ ਲਾ ਦਿੰਦੇ ਕਰੰਟ, ਸਵੇਰੇ ਕਹਿੰਦੇ ਮੁੰਡਾ ਤਾਂ ਨਿਰਦੋਸ਼ ਹੈ; ਲੁਧਿਆਣਾ ਸੀਆਈਏ ਸਟਾਫ ਦਾ ਕਾਰਨਾਮਾ
June 13, 2023
Voice of Punjab
ਪੂਰੀ ਰਾਤ ਦਿੰਦੇ ਰਹੇ ਥਰਡ ਡਿਗਰੀ, ਤਿੰਨ ਵਾਰ ਹੋਇਆ ਬੇਹੋਸ਼, ਉਠਦੇ ਹੀ ਲਾ ਦਿੰਦੇ ਕਰੰਟ, ਸਵੇਰੇ ਕਹਿੰਦੇ ਮੁੰਡਾ ਤਾਂ ਨਿਰਦੋਸ਼ ਹੈ; ਲੁਧਿਆਣਾ ਸੀਆਈਏ ਸਟਾਫ ਦਾ ਕਾਰਨਾਮਾ
ਵੀਓਪੀ ਬਿਊਰੋ, ਫਿਲੌਰ : ਲੁਧਿਆਣਾ ਸੀਆਈਏ ਪੁਲਿਸ ਵੱਲੋਂ ਇਕ ਨੌਜਵਾਨ ਉਤੇ ਥਰਡ ਡਿਗਰੀ ਦਾ ਕਹਿਰ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। 8.49 ਕਰੋੜ ਰੁਪਏ ਦੀ ਹੋਈ ਡਕੈਤੀ ਮਾਮਲੇ ’ਚ ਲੁਧਿਆਣਾ ਸੀਆਈਏੇ ਪੁਲਿਸ ਨੇ ਫਿਲੌਰ ਦੇ ਸਫ਼ਾਈ ਮੁਲਾਜ਼ਮ ਨੂੰ ਚੁੱਕ ਲਿਆ ਤੇ ਪੂਰੀ ਰਾਤ ਉਸ ਉਤੇ ਥਰਡ ਡਿਗਰੀ ਦਾ ਤਸ਼ੱਦਦ ਕਰਦੇ ਰਹੇ। 3 ਵਾਰ ਮੁੰਡਾ ਇੰਟੈਰੋਗੇਸ਼ਨ ਦੌਰਾਨ ਬੇਹੋਸ਼ ਹੋ ਗਿਆ। ਹੋਸ਼ ’ਚ ਆਉਂਦੇ ਹੀ ਕਰੰਟ ਲਗਾਉਂਦੇ ਰਹੇ। ਪੂਰੀ ਰਾਤ ਥਰਡ ਡਿਗਰੀ ਤਸ਼ੱਦਦ ਕਰਨ ਤੋਂ ਬਾਅਦ ਸਵੇਰੇ ਬੋਲੇ ਕਿ ਇਹ ਤਾਂ ਨਿਰਦੋਸ਼ ਹੈ, ਉਸ ਦੇ ਚਾਚੇ ਨੂੰ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ। ਮੁੰਡੇ ਦੀ ਹਾਲਤ ਬੇਹੱਦ ਖ਼ਰਾਬ ਹੈ, ਜੋ ਘਰ ’ਚ ਬਿਸਤਰੇ ’ਤੇ ਪਿਆ ਤੜਫ਼ ਰਿਹਾ ਹੈ।
ਪੀੜਤ ਸੰਨੀ ਨੇ ਦੱਸਿਆ ਕਿ ਸ਼ਾਮ 6 ਵਜੇ ਜਦੋਂ ਉਹ ਵਾਪਸ ਫਿਲੌਰ ਆ ਰਿਹਾ ਸੀ ਤਾਂ ਨੈਸ਼ਨਲ ਹਾਈਵੇ ’ਤੇ ਪੈਂਦੇ ਮਲਹੋਤਰਾ ਪੈਲੇਸ ਨੇੜੇ ਪਿੱਛੋਂ ਆ ਰਹੀ ਗੱਡੀ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੱਤਾ। ਇਸ ਤੋਂ ਪਹਿਲਾਂ ਉਹ ਕੁੱਝ ਸਮਝ ਪਾਉਂਦਾ, ਦੂਜੀ ਗੱਡੀ ਵੀ ਉਸ ਦੇ ਕੋਲ ਆ ਕੇ ਰੁਕ ਗਈ। ਦੋਵੇਂ ਗੱਡੀਆਂ ’ਚੋਂ ਸਿਵਲ ਵਰਦੀ ’ਚ ਪੁਲਿਸ ਮੁਲਾਜ਼ਮ ਉਤਰੇ ਅਤੇ ਉਸ ਨੂੰ ਹੱਥਕੜੀ ਲਾ ਕੇ ਜਾਨਵਰਾਂ ਵਾਂਗ ਖਿੱਚ ਕੇ ਗੱਡੀ ’ਚ ਸੁੱਟ ਕੇ ਕਚਹਿਰੀ ਨੇੜੇ ਸੀ. ਆਈ. ਏ. ਸਟਾਫ਼ ਲੈ ਆਏ।
ਸੰਨੀ ਨੇ ਦੱਸਿਆ ਕਿ ਉਹ ਪੁੱਛਦਾ ਰਿਹਾ ਕਿ ਉਸ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਕਿਸੇ ਨੇ ਉਸ ਦੀ ਇੱਕ ਨਾ ਸੁਣੀ। ਗੱਡੀ ਤੋਂ ਥੱਲੇ ਉਤਰਦੇ ਹੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਹੋ ਗਈ। ਉਸ ਦੇ ਸਾਹਮਣੇ ਕੁੱਝ ਫੋਟੋਆਂ ਰੱਖਦੇ ਹੋਏ ਪੁੱਛਿਆ ਕਿ ਉਸ ਦੇ ਸਾਥੀ ਅਤੇ ਸਾਢੇ 8 ਕਰੋੜ ਰੁਪਏ ਉਨ੍ਹਾਂ ਨੇ ਕਿੱਥੇ ਰੱਖੇ ਹਨ। ਜਦੋਂ ਉਸ ਨੇ ਕਿਹਾ ਕਿ ਉਹ ਫਿਲੌਰ ਨਗਰ ਕੌਂਸਲ ’ਚ ਸਫ਼ਾਈ ਮੁਲਾਜ਼ਮ ਹੈ। ਇਹ ਲੋਕ ਨਾ ਤਾਂ ਉਸ ਦੇ ਸਾਥੀ ਹਨ ਅਤੇ ਨਾ ਹੀ ਉਸ ਨੂੰ ਕਿਸੇ ਲੁੱਟ ਸਬੰਧੀ ਕੁੱਝ ਪਤਾ ਹੈ। ਉਹ ਚਾਹੁਣ ਤਾਂ ਇਸ ਸਬੰਧੀ ਫਿਲੌਰ ਤੋਂ ਪਤਾ ਕਰ ਸਕਦੇ ਹਨ। ਸੰਨੀ ਦੇ ਘਰ ਨਾ ਪੁੱਜਣ ’ਤੇ ਉਸ ਦੇ ਪਰਿਵਾਰ ਵਾਲੇ ਪਰੇਸ਼ਾਨ ਹੋ ਗਏ, ਉਹ ਪੂਰੀ ਰਾਤ ਫਿਲੌਰ ਤੋਂ ਲੁਧਿਆਣਾ ਸੜਕਾਂ ’ਤੇ ਉਸ ਨੂੰ ਲੱਭਦੇ ਰਹੇ। ਸੰਨੀ ਨੇ ਦੱਸਿਆ ਕਿ ਸਵੇਰੇ ਇਕ ਅਧਿਕਾਰੀ ਆਇਆ ਅਤੇ ਉਸ ਤੋਂ ਬਾਅਦ ਜਾ ਕੇ ਉਸ ਨੂੰ ਨਿਰਦੋਸ਼ ਹੋਣ ਦਾ ਸਰਟੀਫਿਕੇਟ ਮਿਲਿਆ ਅਤੇ ਉਸ ਦੇ ਚਾਚੇ ਨੂੰ ਸੱਦ ਕੇ ਉਸ ਦੇ ਸਪੁਰਦ ਕਰ ਦਿੱਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਉਹ ਇਸ ਦਾ ਇਲਾਜ ਕਿਸੇ ਹਸਪਤਾਲ ’ਚ ਨਹੀਂ, ਸਗੋਂ ਘਰ ਡਾਕਟਰ ਬੁਲਾ ਕੇ ਕਰਵਾ ਲੈਣ, ਇਕ-ਦੋ ਦਿਨ ਲੱਗਣਗੇ ਇਹ ਠੀਕ ਹੋ ਜਾਵੇਗਾ। ਪੁਲਿਸ ਨੂੰ ਸ਼ੱਕ ਸੀ ਕਿ ਇਹ 8.49 ਕਰੋੜ ਦੀ ਡਕੈਤੀ ਵਿਚ ਸ਼ਾਮਲ ਹੈ ਪਰ ਅਜਿਹਾ ਕੁੱਝ ਨਹੀਂ ਮਿਲਿਆ।
ਦੂਜੇ ਪਾਸੇ ਜਦੋਂ ਇਸ ਸਬੰਧੀ ਸੀ. ਆਈ. ਏ. ਸਟਾਫ਼ ਦੇ ਮੁਨਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸੰਨੀ ਨੂੰ ਸੀ. ਆਈ. ਏ. ਸਟਾਫ਼ ਵਿਚ ਇਸ ਤਰ੍ਹਾਂ ਲਿਆਉਣ ਦੀ ਘਟਨਾ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨਾਲ ਗੱਲ ਕਰ ਲੈਣ। ਜਦੋਂ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕੱਲ ਪੂਰਾ ਦਿਨ ਸੀ. ਆਈ. ਏ. ਸਟਾਫ਼ ਗਏ ਹੀ ਨਹੀਂ।
ਉਧਰ, ਪੀੜਤ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਲ ਤੋਂ ਮੰਗ ਕੀਤੀ ਹੈ ਕਿ ਅਜਿਹੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਨਿਰਦੋਸ਼ਾਂ ਨੂੰ ਰਸਤੇ ’ਚੋਂ ਚੁੱਕ ਕੇ ਥਰਡ ਡਿਗਰੀ ਦੀ ਵਰਤੋਂ ਕਰਦੇ ਹਨ, ਨਹੀਂ ਤਾਂ ਉਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕ ਲੈ ਕੇ ਜਾਣਗੇ। ਸੰਨੀ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੇ ਮੁਤਾਬਕ ਉਸ ਦੇ ਸਰੀਰ ’ਤੇ ਕਾਫੀ ਜ਼ਿਆਦਾ ਅੰਦਰੂਨੀ ਹਿੱਸਿਆਂ ਨੂੰ ਨੁਕਸਾਨ ਪਹੁੰਚਾਇਆ ਹੈ।
Post navigation
ਮੰਤਰੀ ਕਟਾਰੂਚੱਕ ਉਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ਵਿਚ ਨਵਾਂ ਮੋੜ, ਪੀੜਤ ਨੇ ਕਾਰਵਾਈ ਕਰਵਾਉਣ ਤੋਂ ਕੀਤਾ ਇਨਕਾਰ
ਪਟਿਆਲਾ ਵਿਚ ਪਾਵਰਕਾਮ ਦਫਤਰ ਅੱਗੇ ਧਰਨੇ ਉਤੇ ਬੈਠੇ ਕਿਸਾਨ ਪੁਲਿਸ ਨੇ ਚੱਕੇ, ਪੂਰੇ ਪੰਜਾਬ ਵਿਚ ਵਿਰੋਧ ਸ਼ੁਰੂ; ਬਟਾਲਾ, ਬਰਨਾਲਾ, ਬਠਿੰਡਾ ਵਿਚ ਹਾਈਵੇ ਜਾਮ, ਗਰਮੀ ਵਿਚ ਰਾਹਗੀਰਾਂ ਦਾ ਬੁਰਾ ਹਾਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us