ਹਾਏ ਗਰਮੀ ! ਪੰਜਾਬ ਵਿਚ ਪਾਰਾ ਚੜਿਆ, ਝੁਲਸਣ ਲੱਗੇ ਲੋਕ, ਇਨ੍ਹਾਂ ਤਿੰਨ ਦਿਨਾਂ ਵਿਚ ਮਿਲੇਗੀ ਰਾਹਤ, ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ

ਹਾਏ ਗਰਮੀ ! ਪੰਜਾਬ ਵਿਚ ਪਾਰਾ ਚੜਿਆ, ਝੁਲਸਣ ਲੱਗੇ ਲੋਕ, ਇਨ੍ਹਾਂ ਤਿੰਨ ਦਿਨਾਂ ਵਿਚ ਮਿਲੇਗੀ ਰਾਹਤ, ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ


ਵੀਓਪੀ ਬਿਊਰੋ, ਲੁਧਿਆਣਾ : ਪੰਜਾਬ ਵਿਚ ਗਰਮੀ ਆਪਣਾ ਰੰਗ ਵਿਖਾਉਣ ਲੱਗੀ ਹੈ। ਤਪਸ਼ ਵਿਚ ਲੋਕ ਝੁਲਸਣ ਲੱਗੇ ਹਨ। ਪਾਰਾ ਚੜਨ ਨਾਲ ਲੋਕਾਂ ਨੇ ਛੁੱਟੀਆਂ ਹੋਣ ਕਾਰਨ ਠੰਢੇ ਇਲਾਕਿਆਂ ਵੱਲ ਰੁਖ ਕਰ ਲਿਆ ਹੈ। ਬੀਤੇ ਦਿਨ ਪੰਜਾਬ ’ਚ ਕਈ ਥਾਈਂ ਹਲਕੀ ਬੱਦਲਵਾਈ ਦੇਖਣ ਨੂੰ ਮਿਲੀ ਪਰ ਇਸ ਦੇ ਬਾਵਜੂਦ ਪਾਰਾ 42 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ, ਜਿਸ ਨੇ ਤਪਸ਼ ’ਚ ਵਾਧਾ ਕੀਤਾ। ਅੱਜ ਮੌਸਮ ਖੁਸ਼ਕ ਰਹੇਗਾ ਪਰ ਆਉਣ ਵਾਲੇ 3 ਦਿਨਾਂ ’ਚ ਹਲਕਾ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।


ਸੋਮਵਾਰ ਨੂੰ ਗਰਮੀ ਨੇ ਆਪਣਾ ਜ਼ੋਰ ਦਿਖਾਇਆ, ਜਿਸ ਕਾਰਨ ਸੜਕਾਂ ਦੁਪਹਿਰ ਸਮੇਂ ਸੁੰਨਸਾਨ ਨਜ਼ਰ ਆਈਆ। ਮੌਸਮ ਵਿਭਾਗ ਮੁਤਾਬਕ ਬੀਤੇ ਦਿਨਾਂ ਦੇ ਮੁਕਾਬਲੇ ਸੋਮਵਾਰ ਨੂੰ ਤਾਪਮਾਨ ਵਿਚ 2.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਪਟਿਆਲਾ ਦਾ 42 ਡਿਗਰੀ ਸੈਲਸੀਅਸ ਰਿਹਾ। 4-5 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਹੀ ਰਿਹਾ। 14 ਤੋਂ ਲੈ ਕੇ 16 ਜੂਨ ਤੱਕ ਪੰਜਾਬ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

error: Content is protected !!