2024 ਚੋਣਾਂ ਲਈ ਪੰਜਾਬ ‘ਚ ਪੈਰ ਜਮਾਉਣ ਲੱਗੀ ਭਾਜਪਾ, ਅੱਜ ਹੁਸ਼ਿਆਰਪੁਰ ਆਉਣਗੇ ਜੇਪੀ ਨੱਢਾ, 18 ਨੂੰ ਅਮਿਤ ਸ਼ਾਹ ਵੀ ਪਹੁੰਚਣਗੇ ਗੁਰਦਾਸਪੁਰ

2024 ਚੋਣਾਂ ਲਈ ਪੰਜਾਬ ‘ਚ ਪੈਰ ਜਮਾਉਣ ਲੱਗੀ ਭਾਜਪਾ, ਅੱਜ ਹੁਸ਼ਿਆਰਪੁਰ ਆਉਣਗੇ ਜੇਪੀ ਨੱਢਾ, 18 ਨੂੰ ਅਮਿਤ ਸ਼ਾਹ ਵੀ ਪਹੁੰਚਣਗੇ ਗੁਰਦਾਸਪੁਰ

ਹੁਸ਼ਿਆਰਪੁਰ (ਵੀਓਪੀ ਬਿਊਰੋ) 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਭਾਜਪਾਨੇ ਪੰਜਾਬ ਵੱਲ ਹੁਣ ਤੋਂ ਹੀ ਵਿਸ਼ੇਸ਼ ਧਿਆਨ ਦੇਣਾ ਸੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਹੁਸ਼ਿਆਰਪੁਰ ਪਹੁੰਚਣਗੇ। ਇੱਥੇ ਉਹ ਕੇਂਦਰ ਵਿਚ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਤਾਕਤ ਦੇ ਪ੍ਰਦਰਸ਼ਨ ਵਜੋਂ ਦੁਪਹਿਰ 1 ਵਜੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇੱਥੇ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਅਹੁਦੇਦਾਰਾਂ ਨਾਲ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਨਗੇ।

ਇਸ ਤੋਂ ਇਲਾਵਾ 18 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਰਦਾਸਪੁਰ ਫੇਰੀ ਮੌਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਹਰ ਸੂਬੇ ‘ਚ ਪ੍ਰੋਗਰਾਮ ਆਯੋਜਿਤ ਕਰਕੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਗਿਣਾਉਂਦੇ ਹੋਏ ਉਨ੍ਹਾਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਸਾਰੇ ਰਾਜਾਂ ਵਿੱਚ ਕਲੱਸਟਰ ਬਣਾਏ ਗਏ ਹਨ। ਇਨ੍ਹਾਂ ਵਿੱਚ ਸਥਾਨਕ ਆਗੂਆਂ ਸਮੇਤ 3-4 ਕੇਂਦਰੀ ਮੰਤਰੀ ਵੀ ਸ਼ਾਮਲ ਹਨ। ਦਰਅਸਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਵੱਲੋਂ ਪਹਿਲਾਂ ਹੀ ਜਨ ਸੰਪਰਕ ਸ਼ੁਰੂ ਕਰ ਦਿੱਤਾ ਗਿਆ ਹੈ।

ਪੰਜਾਬ ਵਿੱਚ 4 ਕਲੱਸਟਰ ਬਣਾਏ ਗਏ ਹਨ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਮਨਸੁਖ ਮਾਂਡਵੀਆ ਅਤੇ ਅਰਜੁਨ ਮੇਘਵਾਲ ਇਸ ਕਲੱਸਟਰ ਵਿੱਚ ਸ਼ਾਮਲ ਹਨ। ਭਾਜਪਾ ਦਾ ਮੰਨਣਾ ਹੈ ਕਿ ਨਵੇਂ ਭਾਰਤ ਦੀ ਵਿਕਾਸ ਯਾਤਰਾ ਦੇ ਰੂਪ ਵਿੱਚ 9 ਸਾਲ ਪੂਰੇ ਹੋ ਗਏ ਹਨ।

error: Content is protected !!