Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
14
ਹੁਣ ਲੁਧਿਆਣਾ ਦੇ ਬੈਂਕ ਵਿਚ ਵਾਪਰੀ ਘਟਨਾ, ਬੈਂਕ ਦੇ ਸ਼ੀਸ਼ੇ ਤੋੜ ਕੇ…
Latest News
Punjab
ਹੁਣ ਲੁਧਿਆਣਾ ਦੇ ਬੈਂਕ ਵਿਚ ਵਾਪਰੀ ਘਟਨਾ, ਬੈਂਕ ਦੇ ਸ਼ੀਸ਼ੇ ਤੋੜ ਕੇ…
June 14, 2023
Voice of Punjab
ਹੁਣ ਲੁਧਿਆਣਾ ਦੇ ਬੈਂਕ ਵਿਚ ਵਾਪਰੀ ਘਟਨਾ, ਬੈਂਕ ਦੇ ਸ਼ੀਸ਼ੇ ਤੋੜ ਕੇ…
ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ਵਿਚ ਬੀਤੇ ਦਿਨੀਂ ਵਾਪਰੀ 8 ਕਰੋੜ ਦੀ ਲੁੱਟ ਦੀ ਘਟਨਾ ਦੀ ਹਰ ਪਾਸੇ ਚਰਚਾ ਹੈ। ਇਸ ਕਰੋੜਾਂ ਦੀ ਲੁੱਟ ਤੋਂ ਬਾਅਦ ਹੁਣ ਲੁਧਿਆਣਾ ਸਥਿਤ ਸੈਂਟਰਲ ਬੈਂਕ ਵਿਚ ਘਟਨਾ ਵਾਪਰੀ ਹੈ। ਪਰ ਇਹ ਘਟਨਾ ਲੁੱਟ ਦੀ ਨਹੀਂ, ਦਰਅਸਲ, ਫਿਰੋਜ਼ਪੁਰ ਰੋਡ ‘ਤੇ ਸਥਿਤ ਇਕ ਦਫ਼ਤਰ ਦੀ ਇਮਾਰਤ ‘ਚ ਸੈਂਟਰਲ ਬੈਂਕ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਅਤੇ ਪੁਲਿਸ ਵੀ ਪਹੁੰਚ ਗਈ। ਫਾਇਰ ਮੁਲਾਜ਼ਮਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੈਂਕ ‘ਚ ਨਿਕਲਣ ਵਾਲੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ, ਜਿਸ ਤੋਂ ਬਾਅਦ ਇਮਾਰਤ ਨੂੰ ਵੀ ਖ਼ਾਲੀ ਕਰਵਾ ਲਿਆ ਗਿਆ। ਧੂੰਏਂ ਨੂੰ ਬਾਹਰ ਕੱਢਣ ਲਈ ਇਮਾਰਤ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅੰਦਰ ਧੂੰਆਂ ਬਹੁਤ ਜ਼ਿਆਦਾ ਹੈ ਅਤੇ ਧੂੰਏਂ ਦੀ ਨਿਕਾਸੀ ਕਾਰਨ ਹੀ ਸ਼ੀਸ਼ੇ ਤੋੜੇ ਗਏ ਹਨ, ਜਿਸ ਕਾਰਨ ਅੱਗ ਬੁਝਾਉਣ ‘ਚ ਪਰੇਸ਼ਾਨੀ ਆ ਰਹੀ ਹੈ। ਫਾਇਰ ਬ੍ਰਿਗੇਡ ਦੀ ਟੀਮ ਪੂਰੀ ਵਾਹ ਲਾ ਰਹੀ ਹੈ।
Post navigation
ਰਾਤ ਨੂੰ ਮੱਝਾਂ ਨੂੰ ਟੀਕੇ ਲਾ ਚੋਰੀ ਚੋਅ ਲੈਂਦਾ ਸੀ ਦੁੱਧ, ਅੱਗੇ ਵੇਚ ਕੇ ਕਰਦਾ ਸੀ ਕਮਾਈ, ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਵੀਡੀਓ ਕੀਤੀ ਵਾਇਰਲ
‘ਪੱਗ ਉਤਾਰ ਕੇ ਸਿਰ ਉਤੋਂ, ਬਾਪੂ ਇਨਸਾਫ਼ ਮੰਗਦਾ’, ਭਾਵੁਕ ਪੋਸਟ ਕਰ ਕੇ ਮਾਤਾ ਚਰਨ ਕੌਰ ਨੇ ਪੁੱਤ ਸਿੱਧੂ ਮੂਸੇਵਾਲਾ ਲਈ ਮੰਗਿਆ ਇਨਸਾਫ਼, ਪੋਸਟ ਪੜ੍ਹ ਕੇ ਅੱਖਾਂ ਹੋ ਜਾਣਗੀਆਂ ਨਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us