ਸਕਰਟ ਟਾਪ, ਕਟੀ-ਫਟੀ ਜੀਨਜ਼ ਪਾ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੰਦਰ ਵਿਚ ਨਹੀਂ ਮਿਲੇਗੀ ਐਂਟਰੀ, ਮੰਦਰ ਦੀ ਸਭਾ ਨੇ ਕਿਹਾ- ਮਰਿਆਦਾ ਅਨੁਸਾਰ ਪਾ ਕੇ ਆਓ ਕੱਪੜੇ

ਸਕਰਟ ਟਾਪ, ਕਟੀ-ਫਟੀ ਜੀਨਜ਼ ਪਾ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੰਦਰ ਵਿਚ ਨਹੀਂ ਮਿਲੇਗੀ ਐਂਟਰੀ, ਮੰਦਰ ਦੀ ਸਭਾ ਨੇ ਕਿਹਾ- ਮਰਿਆਦਾ ਅਨੁਸਾਰ ਪਾ ਕੇ ਆਓ ਕੱਪੜੇ


ਵੀਓਪੀ ਬਿਊਰੋ, ਚੰਡੀਗੜ੍ਹ : ਸ਼ਰਧਾਲੂਆਂ ਦੇ ਪਹਿਰਾਵੇ ਨੂੰ ਲੈ ਕੇ ਮੰਦਰਾਂ ਦੀਆਂ ਸਭਾਵਾਂ ਤੇ ਕਮੇਟੀਆਂ ਵੱਲੋਂ ਸਖ਼ਤੀ ਕੀਤੀ ਜਾਣ ਲੱਗੀ ਹੈ। ਹੁਣ ਲੋਕ ਮੰਦਰਾਂ ਵਿਚ ਮਰਿਆਦਾ ਅਨੁਸਾਰ ਕੱਪੜੇ ਪਾ ਕੇ ਹੀ ਦਰਸ਼ਨ ਕਰ ਸਕਣਗੇ। ਸਕਰਟ ਟਾਪ, ਹਾਫ ਪੈਂਟ, ਬਰਮੁਡਾ, ਮਿੰਨੀ ਸਕਰਟ, ਕਟੀ ਫਟੀ ਜੀਨਜ਼ ਆਦਿ ਪਹਿਨ ਕੇ ਆਏ ਸ਼ਰਧਾਲੂਆਂ ਨੂੰ ਮੰਦਰਾਂ ਵਿਚ ਐਂਟਰੀ ਨਹੀਂ ਮਿਲੇਗੀ। ਉਨ੍ਹਾਂ ਨੂੰ ਬਾਹਰੋਂ ਹੀ ਪੂਜਾ ਕਰਨੀ ਪਵੇਗੀ।
ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ-47 ਸਥਿਤ ਸ੍ਰੀਰਾਮ ਮੰਦਰ ’ਚ ਭਗਤਾਂ ਦੇ ਪਹਿਰਾਵੇ ਨੂੰ ਲੈ ਕੇ ਸਖ਼ਤੀ ਕੀਤੀ ਗਈ ਹੈ। ਮੰਦਰ ਦੀ ਸਭਾ ਵੱਲੋਂ ਮੰਦਰ ਕੰਪਲੈਕਸ ’ਚ ਇਕ ਬੈਨਰ ਲਗਾਇਆ ਗਿਆ ਹੈ, ਜਿਸ ’ਤੇ ਲਿਖਿਆ ਹੈ ਕਿ ਇੱਥੇ ਲੋਕ ਮਰਿਆਦਿਤ ਕੱਪੜੇ ਹੀ ਪਹਿਨ ਕੇ ਆਉਣ। ਹਾਫ ਪੈਂਟ, ਸਕਰਟ ਟਾਪ, ਬਰਮੁਡਾ, ਮਿੰਨੀ ਸਕਰਟ, ਕਟੀ-ਫਟੀ ਜੀਂਸ ਆਦਿ ਪਹਿਨ ਕੇ ਨਾ ਆਉਣ।

ਇਸਦਾ ਪਾਲਣ ਨਾ ਕਰਨ ਵਾਲਿਆਂ ਨੂੰ ਮੰਦਰ ’ਚ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੂੰ ਬਾਹਰੋਂ ਹੀ ਪੂਜਾ ਕਰਨੀ ਪਵੇਗੀ। ਇਹ ਸ਼ਹਿਰ ਦਾ ਇਕਲੌਤਾ ਅਜਿਹਾ ਮੰਦਰ ਹੈ, ਜਿੱਥੇ ਅਜਿਹੀ ਪਹਿਲ ਕੀਤੀ ਗਈ ਹੈ। ਹਾਲਾਂਕਿ ਦੇਸ਼ ਭਰ ’ਚ ਕਈ ਪ੍ਰਸਿੱਧ ਸ਼ਕਤੀਪੀਠਾਂ ਤੇ ਮੰਦਰਾਂ ’ਚ ਇਸ ਤਰ੍ਹਾਂ ਦੇ ਕੱਪੜੇ ਪਹਿਨ ਨੇ ਆਉਣ ਵਾਲੇ ਲੋਕਾਂ ਦੇ ਪ੍ਰਵੇਸ਼ ’ਤੇ ਰੋਕ ਲਗਾਈ ਜਾ ਚੁੱਕੀ ਹੈ। ਹੁਣ ਆਧੁਨਿਕ ਸ਼ਹਿਰ ਚੰਡੀਗੜ੍ਹ ਸਥਿਤ ਮੰਦਰ ’ਚ ਵੀ ਅਜਿਹੀ ਪਹਿਲ ਕੀਤੀ ਗਈ ਹੈ।

ਮੰਦਰ ਸਭਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਔਰਤਾਂ ਸਾੜ੍ਹੀ ਜਾਂ ਸਲਵਾਰ ਸੂਟ ਤੇ ਮਰਦ ਪੈਂਟ ਕਮੀਜ਼ ਜਾਂ ਕੁੜਤਾ ਪਜਾਮਾ ਪਹਿਨ ਕੇ ਮੰਦਰ ’ਚ ਆ ਸਕਦੇ ਹਨ। ਮੰਦਰ ਸਭਾ ਦੇ ਪ੍ਰਧਾਨ ਆਰ ਕੇ ਸੂਦ ਦਾ ਕਹਿਣਾ ਹੈ ਕਿ ਮੰਦਰ ’ਚ ਭਗਵਾਨ ਦੇ ਦਰਸ਼ਨ ਕਰਨ ਲਈ ਕਿਸੇ ਨੂੰ ਮਨਾਹੀ ਨਹੀਂ ਹੈ, ਪਰ ਮੰਦਰ ਕੰਪਲੈਕਸ ’ਚ ਪੂਰਾ ਤਨ ਢੱਕ ਕੇ ਹੀ ਪ੍ਰਵੇਸ਼ ਕਰੋ। ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਮੰਦਰ ’ਚ ਪ੍ਰਵੇਸ਼ ਨਹੀਂ ਮਿਲੇਗਾ।

error: Content is protected !!