ਅਮਰੀਕਾ ਵਿਚ ਲੁਟੇਰੇ ਨੇ 20 ਸਾਲਾ ਭਾਰਤੀ ਨੌਜਵਾਨ ਨੂੰ ਮਾਰੀ ਗੋਲ਼ੀ, ਮਾਂ ਪਿਓ ਦਾ ਸੀ ਇਕਲੌਤਾ ਪੁੱਤਰ, ਪਿਤਾ ਨੇ ਕਿਹਾ, ਮੈਨੂੰ ਲਾਸ਼ ਦੇ ਦਿਓ, ਨਹੀਂ ਤਾਂ ਇਸ ਦੀ ਮਾਂ ਵੀ ਨਹੀਂ ਬਚੇਗੀ

ਅਮਰੀਕਾ ਵਿਚ ਲੁਟੇਰੇ ਨੇ 20 ਸਾਲਾ ਭਾਰਤੀ ਨੌਜਵਾਨ ਨੂੰ ਮਾਰੀ ਗੋਲ਼ੀ, ਮਾਂ ਪਿਓ ਦਾ ਸੀ ਇਕਲੌਤਾ ਪੁੱਤਰ, ਪਿਤਾ ਨੇ ਕਿਹਾ, ਮੈਨੂੰ ਲਾਸ਼ ਦੇ ਦਿਓ, ਨਹੀਂ ਤਾਂ ਇਸ ਦੀ ਮਾਂ ਵੀ ਨਹੀਂ ਬਚੇਗੀ


ਵੀਓਪੀ ਬਿਊਰੋ, ਇੰਟਰਨੈਸ਼ਨਲ – ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਐਤਵਾਰ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇ ਇਕ ਸ਼ਰਾਬ ਦੀ ਦੁਕਾਨ ਲੁੱਟਣ ਆਏ ਲੁਟੇਰੇ ਤੇ ਦੁਕਾਨ ਮਾਲਕ ਭਾਰਤੀ ਨੌਜਵਾਨ ਵਿਚਾਲੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਆਪਣੇ ਹੀ ਸ਼ਰਾਬ ਦੇ ਸਟੋਰ ‘ਤੇ ਰਾਤ ਨੂੰ ਕੰਮ ਕਰਦੇ ਭਾਰਤ ਤੋਂ ਹਰਿਆਣਾ ਨਾਲ ਪਿਛੋਕੜ ਰੱਖਣ ਵਾਲੇ ਪਰਿਵਾਰ ਦੇ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉਸ ਦੇ ਪਰਿਵਾਰ ਨੇ ਕ੍ਰਿਸ਼ਨ ਸਿੰਘ ਵਜੋਂ ਕੀਤੀ।16 ਸਾਲਾ ਹਥਿਆਰਬੰਦ ਡਕੈਤੀ ਦੇ ਸ਼ੱਕੀ ਦੀ ਵੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਡਕੈਤ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਅਤੇ ਹਥਿਆਰਬੰਦ ਡਕੈਤ ਨੇ ਇਕ-ਦੂਜੇ ‘ਤੇ ਗੋਲੀਆਂ ਚਲਾਈਆਂ। ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਪੁਲਿਸ ਦਾ ਕਹਿਣਾ ਹੈ ਕਿ ਇੱਕ 20 ਸਾਲਾ ਸ਼ਰਾਬ ਸਟੋਰ ਦੇ ਮਾਲਿਕ ਅਤੇ ਇੱਕ 16 ਸਾਲਾ ਸ਼ੱਕੀ ਵਿਅਕਤੀ ਦੀ ਹਥਿਆਰਬੰਦ ਲੁੱਟ ਦੌਰਾਨ ਦੋਵਾਂ ਵਿਚਕਾਰ ਗੋਲੀਬਾਰੀ ਦੇ ਬਾਅਦ ਮੌਤ ਹੋ ਗਈ। ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11:00 ਵਜੇ ਦੇ ਕਰੀਬ ਵਾਲਨਟ ਐਵੇਨਿਊ ਅਤੇ ਗਿਡਿੰਗ ਸਟਰੀਟ ‘ਤੇ ਈਜ਼ੈੱਡ ਮਾਰਟ ਨਾਮ ਦੇ ਲਿਕਰ ਸਟੋਰ ‘ਤੇ ਵਾਪਰੀ। ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।


ਪੁਲਿਸ ਨੇ 16 ਸਾਲਾ ਸ਼ੱਕੀ ਲੁਟੇਰੇ ਨੌਜਵਾਨ ਨੂੰ ਪਾਰਕਿੰਗ ਵਿੱਚ ਪਾਇਆ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕ੍ਰਿਸ਼ਨ ਸਿੰਘ ਕ੍ਰਿਸ਼ ਸਟੋਰ ਦੇ ਅੰਦਰ ਮ੍ਰਿਤਕ ਪਾਇਆ ਗਿਆ। ਨੌਜਵਾਨ ਕ੍ਰਿਸ਼ਨ ਸਿੰਘ ਕ੍ਰਿਸ਼ ਸ਼ਰਾਬ ਦੀ ਦੁਕਾਨ ਦੇ ਮਾਲਕ ਪ੍ਰਤਾਪ ਸਿੰਘ ਦਾ ਪੁੱਤਰ ਸੀ। ਮ੍ਰਿਤਕ ਆਪਣੇ ਮਾਂ ਪਿਉ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਪੁੱਤਰ ਦੇ ਪਿਤਾ ਪ੍ਰਤਾਪ ਸਿੰਘ ਨੇ ਕਿਹਾ ਕਿ “ਮੇਰੀ ਪਤਨੀ ਘਰ ਵਿੱਚ ਮਰ ਰਹੀ ਹੈ। ਜੇਕਰ ਮੈਨੂੰ ਇੱਕ-ਦੋ ਦਿਨਾਂ ਵਿੱਚ ਕ੍ਰਿਸ਼ਨ ਸਿੰਘ (ਕ੍ਰਿਸ਼ ਦੀ) ਲਾਸ਼ ਨਾ ਮਿਲੀ, ਤਾਂ ਉਹ ਵੀ ਦੁਨੀਆ ਤੋਂ ਚਲੀ ਜਾਵੇਗੀ। ਪਿਤਾ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਉਹ ਸਿਰਫ ਆਪਣੇ ਪੁੱਤਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਦੇਸ਼ ਉਸ ਦੀ ਜਨਮ ਭੂਮੀ ‘ਤੇ ਲੈ ਜਾਣਾ ਚਾਹੁੰਦਾ ਹੈ ਜਿਥੇ ਉਸ ਦਾ ਅੰਤਿਮ ਸੰਸਕਾਰ ਹੋ ਸਕੇ।

error: Content is protected !!