ਚਾਰ ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰ ਕੇ ਬੋਰੀ ਵਿਚ ਬੰਨ੍ਹੀ ਲਾਸ਼, ਪਤਨੀ ਨੂੰ ਵੀ ਮਾਰ ਮੁਕਾਉਣ ਲਈ ਬੁਰੀ ਤਰ੍ਹਾਂ ਵਢਿਆ, ਕਲਯੁਗੀ ਪਿਤਾ ਤੇ ਉਸ ਦੀ ਮਾਂ ਗ੍ਰਿਫ਼ਤਾਰ

ਚਾਰ ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰ ਕੇ ਬੋਰੀ ਵਿਚ ਬੰਨ੍ਹੀ ਲਾਸ਼, ਪਤਨੀ ਨੂੰ ਵੀ ਮਾਰ ਮੁਕਾਉਣ ਲਈ ਬੁਰੀ ਤਰ੍ਹਾਂ ਵਢਿਆ, ਕਲਯੁਗੀ ਪਿਤਾ ਤੇ ਉਸ ਦੀ ਮਾਂ ਗ੍ਰਿਫ਼ਤਾਰ


ਵੀਓਪੀ ਬਿਊਰੋ, ਅਜਨਾਲਾ : ਪਿੰਡ ਚੱਕ ਡੋਗਰਾਂ ਵਿਚ ਕਲਯੁਗੀ ਪਿਉ ਦੀ ਹੈਵਾਨੀਅਤ ਸਾਹਮਣੇ ਆਈ ਹੈ। ਉਸ ਨੇ ਆਪਣੀ ਪਤਨੀ ਤੇ ਚਾਰ ਸਾਲਾ ਮਾਸੂਮ ਮਤਰੇਈ ਧੀ ਉਤੇ ਕਾਤਲਾਨਾ ਹਮਲਾ ਕਰ ਦਿੱਤਾ। ਪਤਨੀ ਗੰਭੀਰ ਜ਼ਖਮੀ ਹੋ ਗਈ ਜਦਕਿ ਧੀ ਦੀ ਮੌਤ ਹੋ ਗਈ। ਧੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਲਾਸ਼ ਬੋਰੀ ਵਿਚ ਪਾ ਕੇ ਮੁਲਜ਼ਮ ਨੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਚੰਦ ਮਿੰਟਾਂ ਵਿਚ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਬੱਚੀ ਦੀ ਖੁਰਦ ਬੁਰਧ ਕੀਤੀ ਲਾਸ਼ ਨੂੰ ਕੀਤਾ ਬਰਾਮਦ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਅਜਨਾਲਾ ਦੇ ਪਿੰਡ ਚੱਕ ਡੋਗਰਾ ਦਾ ਹੈ, ਜਿੱਥੇ ਇਕ ਵਿਅਕਤੀ ਵਲੋਂ ਆਪਣੇ ਮਾਂ ਨਾਲ ਮਿਲ ਕੇ ਆਪਣੀ ਪਤਨੀ ਅਤੇ ਮਾਸੂਮ ਬੱਚੀ ਉਤੇ ਤੇਜਧਾਰ ਹਥਿਆਰਾਂ ਨਾਲ ਇਸ ਕਦਰ ਵਾਰ ਕੀਤੇ ਕਿ ਪਤਨੀ ਗੰਭੀਰ ਰੂਪ ਵਿਚ ਜਖਮੀ ਹੋ ਗਈ ਅਤੇ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਲਾਸ਼ ਨੂੰ ਮੁਲਜ਼ਮ ਮਤਰੇਏ ਪਿਓ ਅਤੇ ਦਾਦੀ ਵਲੋਂ ਘਰ ਨਜਦੀਕ ਕਿਸੇ ਬੋਰੀ ਵਿਚ ਪਾ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਸਬੰਧੀ ਪਤਾ ਲਗਦਿਆਂ ਹੀ ਤੁਰੰਤ ਹਰਕਤ ਵਿੱਚ ਆਉਂਦਿਆਂ ਅਜਨਾਲਾ ਪੁਲਿਸ ਵੱਲੋਂ ਪੀੜਤਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਦੇ ਮੁਲਜ਼ਮ ਪਿਤਾ ਅਤੇ ਸੱਸ ਦੇ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ।


ਇਸ ਸਬੰਧੀ ਪੀੜਤ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਨੇ ਰਾਜੂ ਨਾਲ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਹ ਆਪਣੀ ਇਕ ਧੀ ਨੂੰ ਨਾਲ ਰਾਜੂ ਘਰ ਲੈ ਗਈ ਸੀ ਜਿਸ ਤੋਂ ਬਾਅਦ ਹੁਣ ਰਾਜੂ ਵਲੋਂ ਉਸਦੀ ਭੈਣ ਅਤੇ ਚਾਰ ਸਾਲਾ ਭਾਣਜੀ ਉੱਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਉਸ ਦੀ ਭੈਣ ਗਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਬੱਚੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਉਹਨਾਂ ਵਲੋਂ ਖੁਰਦ ਬੁਰਦ ਕਰ ਦਿੱਤਾ। ਬਲਵਿੰਦਰ ਸਿੰਘ ਨੇ ਕਿਹਾ ਕਿ ਰਾਜੂ ਦੇ ਪਹਿਲੇ ਵੀ 5 ਦੇ ਕਰੀਬ ਵਿਆਹ ਹੋ ਚੁਕੇ ਹਨ ਅਤੇ ਹੁਣ ਉਸਨੇ ਉਸਦੀ ਭੈਣ ਨਾਲ ਗਲਤ ਕੀਤਾ ਹੈ। ਉਸਨੇ ਮੰਗ ਕੀਤੀ ਕਿ ਉਸਨੂੰ ਇਨਸਾਫ ਦਿਵਾਇਆ ਜਾਏ।


ਇਸ ਸੰਬੰਧੀ ਡੀਐਸਪੀ ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਚਨਾ ਮਿਲੀ ਸੀ ਕਿ ਰਾਜੂ ਵਲੋਂ ਕਤਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਚੰਦ ਮਿੰਟਾਂ ਚ ਮੁਲਜ਼ਮ ਰਾਜੂ ਅਤੇ ਉਸਦੀ ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੀ ਨਿਸ਼ਾਨਦੇਹੀ ਉਤੇ ਬੱਚੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

error: Content is protected !!