ਲੁਧਿਆਣਾ ਕੈਸ਼ ਵੈਨ ਕੰਪਨੀ ‘ਚ ਡਾਕਾ ਮਾਰਨ ਦਾ ਪਲਾਨ ਬਣਾਇਆ ਸੀ ‘ਡਾਕੂ ਹਸੀਨਾ’ ਨੇ, 6 ਜਣੇ ਗ੍ਰਿਫ਼ਤਾਰ, ਪੁਲਿਸ ਨੇ ਦੱਸੀ ਸਾਰੀ ਕਹਾਣੀ

ਲੁਧਿਆਣਾ ਕੈਸ਼ ਵੈਨ ਕੰਪਨੀ ‘ਚ ਡਾਕਾ ਮਾਰਨ ਦਾ ਪਲਾਨ ਬਣਾਇਆ ਸੀ ‘ਡਾਕੂ ਹਸੀਨਾ’ ਨੇ, 6 ਜਣੇ ਗ੍ਰਿਫ਼ਤਾਰ, ਪੁਲਿਸ ਨੇ ਦੱਸਿਆ ਸਾਰਾ ਪਲਾਨ

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਲੁਧਿਆਣਾ ਦੀ ਕੈਸ਼ ਵੈਨ ਕੰਪਨੀ ਵਿੱਚ ਕਰੋੜਾਂ ਦੀ ਲੁੱਟ ਕਰਨ ਵਾਲਿਆਂ ਦਾ ਭੰਡਾਫੋੜ ਕਰ ਦਿੱਤਾ ਹੈ। ਪੁਲਿਸ ਨੇ 6 ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਅਤੇ ਐੱਸਪੀ ਨੇ ਦੱਸਿਆ ਕਿ ਇਸ ਪਲਾਨ ਦੀ ਮਾਸਟਰ ਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਹੈ, ਜੋ ਕਿ ਅਜੇ ਫ਼ਰਾਰ ਹੈ।

ਪੁਲਿਸ ਨੇ ਇਸ ਦੌਰਾਨ ਕਰੀਬ 5 ਕਰੋੜ ਰੁਪਏ ਵੀ ਬਰਾਮਦ ਕਰ ਲੈ ਹਨ। ਪੁਲਿਸ ਨੇ ਕਿਹਾ ਕਿ ਜਲਦ ਹੀ ਬਾਕੀ ਦੋਸ਼ੀ ਵੀ ਫੜ ਲਏ ਜਾਣਗੇ।

ਦੱਸ ਦਈਏ ਕਿ ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਦੋ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਉੱਤੇ ਲਿਆ ਸੀ ਪਰ ਬਾਅਦ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਉਨ੍ਹਾਂ ਦੇ ਘਰ ਛੱਡ ਗਏ ਸੀ, ਇੱਕ ਨੌਜਵਾਨ cms ਕੰਪਨੀ ਦੇ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ ਪਰ ਉਹ ਲੁੱਟ ਵਾਲੇ ਦਿਨ ਛੁੱਟੀ ਉੱਤੇ ਸੀ, ਇਸ ਲਈ ਪੁਲਿਸ ਨੂੰ ਉਸ ਉੱਤੇ ਸ਼ੱਕ ਸੀ। ਪਰ ਫਿਰ ਪੁਲਿਸ ਨੂੰ ਲੱਗਾ ਦੋਵੇਂ ਨਿਰਦੋਸ਼ ਹਨ।

error: Content is protected !!