‘ਪੱਗ ਉਤਾਰ ਕੇ ਸਿਰ ਉਤੋਂ, ਬਾਪੂ ਇਨਸਾਫ਼ ਮੰਗਦਾ’, ਭਾਵੁਕ ਪੋਸਟ ਕਰ ਕੇ ਮਾਤਾ ਚਰਨ ਕੌਰ ਨੇ ਪੁੱਤ ਸਿੱਧੂ ਮੂਸੇਵਾਲਾ ਲਈ ਮੰਗਿਆ ਇਨਸਾਫ਼, ਪੋਸਟ ਪੜ੍ਹ ਕੇ ਅੱਖਾਂ ਹੋ ਜਾਣਗੀਆਂ ਨਮ

‘ਪੱਗ ਉਤਾਰ ਕੇ ਸਿਰ ਉਤੋਂ, ਬਾਪੂ ਇਨਸਾਫ਼ ਮੰਗਦਾ’, ਭਾਵੁਕ ਪੋਸਟ ਕਰ ਕੇ ਮਾਤਾ ਚਰਨ ਕੌਰ ਨੇ ਪੁੱਤ ਸਿੱਧੂ ਮੂਸੇਵਾਲਾ ਲਈ ਮੰਗਿਆ ਇਨਸਾਫ਼, ਪੋਸਟ ਪੜ੍ਹ ਕੇ ਅੱਖਾਂ ਹੋ ਜਾਣਗੀਆਂ ਨਮ


ਵੀਓਪੀ ਬਿਊਰੋ, ਚੰਡੀਗੜ੍ਹ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਹਾਲੇ ਵੀ ਆਪਣੇ ਪੁੱਤ ਲਈ ਇਨਸਾਫ ਵਾਸਤੇ ਜੱਦੋ-ਜਹਿਦ ਕਰਦੇ ਨਜ਼ਰ ਆ ਰਹੇ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਦੇ ਸਾਹਮਣੇ ਡੱਟ ਕੇ ਖੜ੍ਹੇ ਹਨ। ਉਧਰ, ਮਾਤਾ ਚਰਨ ਕੌਰ ਨੇ ਵੀ ਆਵਾਜ਼ ਬੁਲੰਦ ਕੀਤੀ ਹੋਈ ਹੈ। ਹਾਲੇ ਵੀ ਉਸਦੀਆਂ ਭਿੱਜੀਆਂ ਅੱਖਾਂ ਆਪਣੇ ਪੁੱਤਰ ਦੇ ਇਨਸਾਫ ਲਈ ਜੰਗ ਲੜ੍ਹ ਰਹੀਆਂ ਹਨ। ਹੁਣ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਦੇ ਇਨਸਾਫ ਲਈ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ।


ਮਾਤਾ ਚਰਨ ਕੌਰ ਵੱਲੋਂ ਕੀਤੀ ਗਈ ਪੋਸਟ ਵਿਚ ਲਿਖਿਆ ਹੈ ‘ ਇਕ ਅਣਵਿਆਹੀ ਦੁਲਹਨ ਦਾ, ਸੰਧੂਰ ਇਨਸਾਫ ਮੰਗਦਾ!
ਭੈਣ ਵੱਲੋਂ ਸਜਾਇਆ ਸਿਹਰਾ,
ਸੱਧਰਾਂ ਦਾ ਇਨਸਾਫ ਮੰਗਦਾ!
ਕਲਾਕਾਰ ਦੇ ਕਤਲ ਦਾ,
ਪਰਿਵਾਰ ਹਿਸਾਬ ਮੰਗਦਾ!
ਪੱਗ ਉਤਾਰ ਕੇ ਸਿਰ ਉਤੋਂ,
ਬਾਪੂ ਇਨਸਾਫ ਮੰਗਦਾ!…’
ਉਧਰ,  ਸਿੱਧੂ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਚਾਹੁਣ ਵਾਲੇ ਪ੍ਰਸ਼ੰਸਕ ਲਗਾਤਾਰ ਕਲਾਕਾਰ ਦੇ ਇਨਸਾਫ਼ ਦੀ ਗੱਲ ਕਰ ਰਹੇ ਹਨ। ਪ੍ਰਸ਼ੰਸਕਾਂ ਵੱਲ਼ੋਂ ਇਸ ਪੋਸਟ ਉੱਪਰ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਪ੍ਰਸ਼ੰਸਕ ਵੱਲੋਂ ਇਸ ਪੋਸਟ ਉੱਪਰ ਬਹੁਤ ਖਾਸ ਅਤੇ ਵੱਡਾ ਕਮੈਂਟ ਕੀਤਾ ਗਿਆ। ਉਸਨੇ ਲਿਖਦੇ ਹੋਏ ਕਿਹਾ…. ਮਾਫ਼ ਕਰੀ ਸਿੱਧੂ ਵੀਰੇ ਇੱਕ ਸਾਲ ਹੋ ਗਿਆ ਥਾਨੁ ਗਏ ਨੂੰ ਪਰ ਅਸੀਂ ਪੰਜਾਬੀ ਇਨਸਾਫ਼ ਨਹੀਂ ਦਵਾ ਸਕੇ, ਇੱਥੇ ਸਭ ਕੁਝ ਪੈਸਾ ਹੈ ਲੋਕਾਂ ਲਈ। ਕਾਸ਼ ਬਾਈ ਤੁਸੀਂ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮਾਤਾ ਚਰਨ ਕੌਰ ਜੀ ਦੀ ਕੁੱਖੋਂ ਤੇ ਬਾਪੂ ਬਲਕੌਰ ਸਿੰਘ ਦੇ ਘਰ ਜਨਮ ਹੋਇਆ ਹੁੰਦਾ। ਬਾਈ ਇਨਸਾਫ਼ ਦੀ ਗੱਲ ਦੂਰ ਦੀ ਕਿਸੇ ਨੇ ਮਾੜੀ ਨਿਗਾ ਨਾਲ ਦੇਖਣਾ ਤੱਕ ਨਹੀਂ ਸੀ, ਬਾਈ ਕੀ ਨੀ ਕੀਤਾ ਤੁਸੀਂ ਪੰਜਾਬ ਲਈ ਪੰਜਾਬ ਕਿਉਂ ਨਹੀਂ ਖੜਿਆ ਏਥੇ ਨਾਲ ਤੁਹਾਡੇ, ਬਾਈ ਤੈਨੂੰ ਦੇਖ ਕੇ ਨਵੀਂ ਜਨਰੇਸ਼ਨ ਵਧੀਆ ਪਾਸੇ ਲੱਗ ਰਹਿ ਸੀ, ਇੱਕ ਸਾਲ ਪੂਰਾ ਹੋ ਗਿਆ ਪਰ ਯਕੀਨ ਨਹੀਂ ਹੋ ਰਿਹਾ ਯਾਰਾ ਤੂੰ ਤਾਂ ਖੜਕਾ-ਦੜਕਾ ਕਰਨ ਵਾਲਾ ਬੰਦਾ ਸੀ।

ਅਣਖ ਵਾਲਾ ਜੋਂ ਚੋਣ ਵਾਲੇ ਕਿਹਦੇ ਸੀ ਓਹੀ ਕਰਦਾ ਸੀ ਯਾਰਾ ਹੁਣ ਚੋਣ ਵਾਲੇ ਵਾਪਿਸ ਆਉਣ ਨੂੰ ਕਹਿ ਰਹੇ ਨੇ ਪਲੀਜ਼ ਇੱਕ ਵਾਰ ਵਾਪਿਸ ਆਜਾ ਬੱਸ ਕੀਤੇ ਜਾਣ ਨਹੀਂ ਦੇਣ ਲੱਗੇ ਅਸੀ ਕਿਤੇ ਥਾਨੁ ਸਿਰਫ ਮਾਤਾ ਚਰਨ ਕੌਰ ਜੀ ਦੀ ਗੋਦ ਵਿੱਚ ਰਹੀ ਬਾਈ ਓਏ ਜਕੀਨ ਹੈ ਸਿੱਧੂ ਵੀਰੇ ਤੋੜੀ ਨਾ ਯਾਰਾ ਕਦੇ, ਜਰੂਰ ਵਾਪਿਸ ਆਉਗੇ ਤੁਸੀ, ਬਾਈ ਜਦ ਲਾਈਵ ਹੁੰਦਾ ਸੀ ਕੰਮ ਕਾਰ ਛੱਡ ਕੇ ਸਾਨੂੰ ਚਾਹ ਹੁੰਦਾ ਸੀ ਕਿ ਭਰਾ ਸਾਡਾ ਲਾਈਵ ਹੋਇਆ, ਪਰ ਅਸੀਂ ਓਹ ਚਾਹ ਕਿੱਥੋਂ ਲੈਕੇ ਆਈਏ, ਜਦੋਂ ਦਾ ਬਾਈ ਗਿਆ ਤੂੰ ਦੁਨੀਆ ਰੱਬ ਨੂੰ ਵੀ ਬੁਲਾਉਣ ਦਾ ਦਿਲ ਨਹੀਂ ਕਰਦਾ, ਕਿੰਨਾ ਸਮਾਂ ਰੋਵਾ ਗੇ ਉਸ ਬੇਫਿਕਰੇ ਰੱਬ ਕੋਲ। ਵਾਹਿਗੁਰੂ ਮੇਹਰ ਕਰੇ ਵੀਰੇ ਸਧਾ ਸਾਡੇ ਦਿਲਾਂ ਵਿੱਚ ਹੋ..!!!! ਧੰਨ ਐ ਮਾਤਾ ਚਰਨ ਕੌਰ ਤੇ ਧੰਨ ਬਾਪੂ ਬਲਕੌਰ ਸਿੰਘ ਧੰਨ ਦੋਨਾਂ ਦਾ ਜਿਗਰਾ।

error: Content is protected !!