ਡੌਂਕੀ ਲਾ ਕੇ ਯੂਰਪ ਜਾਣ ਲਈ 500 ਲੋਕ ਹੋ ਗਏ ਕਿਸ਼ਤੀ ਵਿਚ ਸਵਾਰ, ਵਾਪਰ ਗਈ ਅਣਹੋਣੀ, 79 ਲੋਕਾਂ ਦੀ ਮੌਤ, ਕਈ ਲਾਪਤਾ

ਡੌਂਕੀ ਲਾ ਕੇ ਯੂਰਪ ਜਾਣ ਲਈ 500 ਲੋਕ ਹੋ ਗਏ ਕਿਸ਼ਤੀ ਵਿਚ ਸਵਾਰ, ਵਾਪਰ ਗਈ ਅਣਹੋਣੀ, 79 ਲੋਕਾਂ ਦੀ ਮੌਤ, ਕਈ ਲਾਪਤਾ


ਵੀਓਪੀ ਬਿਊਰੋ, ਕਾਲਾਮਾਟਾ/ਗ੍ਰੀਸ : ਵਿਦੇਸ਼ ਜਾਣ ਦਾ ਖੁਮਾਰ ਲੋਕਾਂ ਸਿਰ ਚੜ ਬੋਲ ਰਿਹਾ ਹੈ ਇਸ ਲਈ ਭਾਵੇਂ ਸਹੀ ਰਸਤਾ ਫੜਨਾ ਪਵੇ ਜਾਂ ਦੋ ਨੰਬਰ ਦਾ, ਲੋਕ ਪਿੱਛੇ ਨਹੀਂ ਹਟਦੇ। ਡੌਂਕੀ ਲਾ ਕੇ ਲੋਕ ਵਿਦੇਸ਼ਾਂ ਦਾ ਰੁਖ਼ ਕਰਦੇ ਦੇਖੇ ਜਾਂਦੇ ਹਨ ਜੋ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਲੈਂਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਪਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਮੱਛੀ ਫੜਨ ਵਾਲੀ ਕਿਸ਼ਤੀ ਮੰਗਲਵਾਰ ਦੇਰ ਰਾਤ ਗ੍ਰੀਸ ਦੇ ਤੱਟ ‘ਤੇ ਪਲਟਣ ਕਾਰਨ ਡੁੱਬ ਗਈ, ਜਿਸ ਕਾਰਨ ਘੱਟੋ-ਘੱਟ 79 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਲਾਪਤਾ ਹੋ ਗਏ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਯਾਤਰੀ ਲਾਪਤਾ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰਵਾਸੀ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਤੱਟ ਰੱਖਿਅਕ, ਜਲ ਸੈਨਾ ਅਤੇ ਹਵਾਈ ਜਹਾਜ਼ਾਂ ਨੇ ਰਾਤ ਭਰ ਵੱਡੇ ਪੱਧਰ ‘ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ। ਕੋਸਟ ਗਾਰਡ ਦੇ ਬੁਲਾਰੇ ਨਿਕੋਸ ਅਲੈਕਸੀਓ ਨੇ ਸਰਕਾਰੀ ਈ.ਆਰ.ਟੀ. ਟੀਵੀ ਨੂੰ ਦੱਸਿਆ ਕਿ ਯਾਤਰੀਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ। ਅਜਿਹਾ ਲੱਗਦਾ ਹੈ ਕਿ 80-100 ਫੁੱਟ ਦੀ ਕਿਸ਼ਤੀ ਲੋਕਾਂ ਦੇ ਅਚਾਨਕ ਇਕ ਪਾਸੇ ਜਾਣ ਤੋਂ ਬਾਅਦ ਪਲਟ ਗਈ ਅਤੇ ਕੁਝ ਸਮੇਂ ਬਾਅਦ ਡੁੱਬ ਗਈ। ਕਾਲਾਮਾਟਾ ਦੇ ਦੱਖਣੀ ਬੰਦਰਗਾਹ ਸ਼ਹਿਰ ਦੇ ਡਿਪਟੀ ਮੇਅਰ ਆਓਨਿਸ ਜ਼ਾਫਿਰੋਪੋਲੋਸ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਕਿਸ਼ਤੀ ਵਿੱਚ “500 ਤੋਂ ਵੱਧ ਲੋਕ” ਸਵਾਰ ਸਨ।


ਕੋਸਟ ਗਾਰਡ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਕਰੀਬ 1.40 ਵਜੇ ਕਿਸ਼ਤੀ ਦਾ ਇੰਜਣ ਟੁੱਟਣ ਤੋਂ ਬਾਅਦ ਕਿਸ਼ਤੀ ਡੁੱਬਣ ਲੱਗੀ। ਬਿਆਨ ਮੁਤਾਬਕ ਕਿਸ਼ਤੀ 10 ਤੋਂ 15 ਮਿੰਟ ਬਾਅਦ ਡੁੱਬ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਗ੍ਰੀਸ ਦੇ ਦੱਖਣੀ ਪੇਲੋਪੋਨੀਜ਼ ਪ੍ਰਾਇਦੀਪ ਤੋਂ ਲਗਭਗ 75 ਕਿਲੋਮੀਟਰ ਦੱਖਣ-ਪੱਛਮ ਵਿਚ ਅੰਤਰਰਾਸ਼ਟਰੀ ਪਾਣੀ ਵਿਚ ਡੁੱਬੀ। ਉਸ ਵਿਚ ਸਵਾਰ 104 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਚਾਏ ਗਏ ਲੋਕਾਂ ਵਿੱਚੋਂ 25 ਨੂੰ ‘ਹਾਈਪੋਥਰਮੀਆ’ ਜਾਂ ਬੁਖਾਰ ਦੀ ਸ਼ਿਕਾਇਤ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਕੋਸਟ ਗਾਰਡ ਦੇ ਇਕ ਬਿਆਨ ਅਨੁਸਾਰ ਜਦੋਂ ਉਨ੍ਹਾਂ ਦੇ ਜਹਾਜ਼ਾਂ ਅਤੇ ਵਪਾਰਕ ਜਹਾਜ਼ਾਂ ਨੇ ਕਿਸ਼ਤੀ ਨੂੰ ਬਚਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ। ਕਿਸ਼ਤੀ ‘ਤੇ ਸਵਾਰ ਲੋਕ ਕਹਿੰਦੇ ਰਹੇ ਕਿ ਉਹ ਇਟਲੀ ਜਾਣਾ ਚਾਹੁੰਦੇ ਹਨ।

error: Content is protected !!