ਵਿਆਹ ਤੋਂ ਮੁਕਰਿਆ ਮੰਗੇਤਰ ਫੌਜੀ ਤਾਂ ਕੁੜੀ ਨੇ ਨਿਗਲ ਲਈ ਸਲਫਾਸ

ਵਿਆਹ ਤੋਂ ਮੁਕਰਿਆ ਮੰਗੇਤਰ ਫੌਜੀ ਤਾਂ ਕੁੜੀ ਨੇ ਨਿਗਲ ਲਈ ਸਲਫਾਸ


ਵੀਓਪੀ ਬਿਊਰੋ, ਮੋਗਾ-ਮੰਗੇਤਰ ਵੱਲੋਂ ਵਿਆਹ ਤੋਂ ਮੁਕਰਨ ਤੋਂ ਬਾਅਦ ਪਰੇਸ਼ਾਨ ਹੋਈ ਕੁੜੀ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਇਕ ਸਾਲ ਪਹਿਲਾਂ ਦੋਵਾਂ ਦੀ ਮੰਗਣੀ ਹੋਈ ਸੀ। ਮ੍ਰਿਤਕਾ ਮੋਗਾ ਜ਼ਿਲ੍ਹੇ ਦੇ ਪਿੰਡ ਭੱਲੂਰ ਵਿੱਚ ਰਹਿੰਦੀ ਸੀ। ਉਸ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਉਸ ਦੇ ਮੰਗੇਤਰ ਫੌਜੀ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰਨਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ 14 ਜੂਨ ਨੂੰ ਮੰਗੇਤਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ‘ਚ ਫੌਜੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕਾ ਦੇ ਮਾਮਾ ਪਿੰਡ ਭਲੂਰ ਵਾਸੀ ਮੋਹਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭਤੀਜੀ ਪਰਮਜੀਤ ਕੌਰ ਵਾਸੀ ਪਿੰਡ ਝੰਡੋਕੇ ਉਸ ਕੋਲ ਪਿਛਲੇ ਕਈ ਸਾਲਾਂ ਤੋਂ ਪੜ੍ਹਦੀ ਸੀ। 12ਵੀਂ ਕਰਨ ਤੋਂ ਬਾਅਦ ਪਰਮਜੀਤ ਨੇ ਕੱਪੜੇ ਸਿਲਾਈ ਦਾ ਕੰਮ ਸਿੱਖ ਲਿਆ। ਇਸ ਤੋਂ ਬਾਅਦ ਉਹ ਘਰ ‘ਚ ਕੱਪੜੇ ਸਿਲਾਈ ਕਰਨ ਲੱਗੀ। ਇੱਕ ਸਾਲ ਪਹਿਲਾਂ ਪਰਮਜੀਤ ਕੌਰ ਦੀ ਮੰਗਣੀ ਜ਼ਿਲ੍ਹਾ ਬਠਿੰਡਾ ਦੇ ਸ਼ੇਖਪੁਰਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਨਾਲ ਹੋਈ ਸੀ।


ਮ੍ਰਿਤਕਾ ਦੇ ਮਾਮਾ ਅਨੁਸਾਰ ਇੱਕ ਸਾਲ ਪਹਿਲਾਂ ਜਸਪ੍ਰੀਤ ਅਤੇ ਪਰਮਜੀਤ ਦੀ ਮੰਗਣੀ ਹੋਈ ਸੀ ਅਤੇ ਦੋਵੇਂ ਅਕਸਰ ਫੋਨ ਉਤੇ ਗੱਲਾਂ ਕਰਦੇ ਸਨ। ਜ਼ਿਕਰਯੋਗ ਇਹ ਵੀ ਹੈ ਕਿ ਜਸਪ੍ਰੀਤ ਇੱਕ ਫੌਜੀ ਹੈ ਅਤੇ ਉਹ ਇਸ ਵੇਲੇ ਆਸਾਮ ਵਿੱਚ ਤਾਇਨਾਤ ਹੈ। ਜਦੋਂ ਵੀ ਜਸਪ੍ਰੀਤ ਛੁੱਟੀ ਕੱਟਣ ਆਉਂਦਾ ਸੀ ਤਾਂ ਪਰਮਜੀਤ ਨੂੰ ਮਿਲਣ ਲਈ ਵੀ ਆਉਂਦਾ ਸੀ। ਪਰ ਜਦੋਂ ਵੀ ਪਰਮਜੀਤ ਉਸ ਨਾਲ ਵਿਆਹ ਬਾਰੇ ਗੱਲ ਕਰਦੀ ਸੀ ਤਾਂ ਜਸਪ੍ਰੀਤ ਉਸ ਦੀ ਗੱਲ ਨੂੰ ਟਾਲ ਦਿੰਦਾ ਸੀ।


13 ਜੂਨ ਨੂੰ ਉਸ ਨੇ ਪਰਮਜੀਤ ਨੂੰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਕਿਸੀ ਹੋਰ ਨੂੰ ਪਿਆਰ ਕਰਦਾ ਹੈ ਅਤੇ ਉਸ ਕੁੜੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ। ਜਸਪ੍ਰੀਤ ਨੇ ਪਰਮਜੀਤ ਨੂੰ ਕੀਤੇ ਹੋਰ ਵਿਆਹ ਕਰਵਾਉਣ ਦੀ ਸਲਾਹ ਦਿੱਤੀ । ਇਹ ਗੱਲ ਸੁਣ ਕੇ ਪਰਮਜੀਤ ਨੇ ਸਲਫਾਸ ਨਿਗਲ ਲਈ। ਜਿਸ ਕਾਰਨ ਉਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਥੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਪਰਮਜੀਤ ਕੌਰ ਦੀ ਮੌਤ ਹੋ ਗਈ।

error: Content is protected !!