ਜੰਪਰ ਦਾ ਫਾਲਟ ਕੱਢਣ ਲਈ ਬਿਨਾਂ ਲਾਈਟ ਬੰਦ ਕੀਤੇ ਚੜ ਗਿਆ ਖੰਭੇ ਉਤੇ, ਫਿਰ ਓਹੀ ਹੋਇਆ ਜਿਹਦਾ ਡਰ ਸੀ…

ਜੰਪਰ ਦਾ ਫਾਲਟ ਕੱਢਣ ਲਈ ਬਿਨਾਂ ਲਾਈਟ ਬੰਦ ਕੀਤੇ ਚੜ ਗਿਆ ਖੰਭੇ ਉਤੇ, ਫਿਰ ਓਹੀ ਹੋਇਆ ਜਿਹਦਾ ਡਰ ਸੀ…


ਵੀਓਪੀ ਬਿਊਰੋ, ਪਠਾਨਕੋਟ- ਸਰਨਾ ਫੀਡਰ ਉਤੇ ਕੰਮ ਕਰਨ ਦੌਰਾਨ ਅਸਿਸਟੈਂਟ ਲਾਈਨਮੈਨ ਨਾਲ ਵੱਡਾ ਦਰਦਨਾਕ ਹਾਦਸਾ ਵਾਪਰਿਆ, ਜਦੋਂ 11 ਕੇ. ਵੀ. ਲਾਈਨ ਦੇ ਖੰਭੇ ’ਤੇ ਜੰਪਰ ਦਾ ਫਾਲਟ ਕੱਢਣ ਦੌਰਾਨ ਕਰੰਟ ਦੀ ਲਪੇਟ ਵਿੱਚ ਆ ਗਿਆ। ਸਹਿਯੋਗੀਆਂ ਨੇ ਉਸ ਨੂੰ ਹਾਲਤ ਗੰਭੀਰ ਦੇਖਦੇ ਉਸ ਨੂੰ ਤੁਰੰਤ ਹੀ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉਥੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਨੌਜਵਾਨ ਲਾਈਨਮੈਨ ਦੀ ਮੌਤ ਦਾ ਪਤਾ ਚੱਲਦੇ ਹੀ ਜਿੱਥੇ ਪਰਿਵਾਰਕ ਮੈਂਬਰਾਂ ਵਿਚ ਡੂੰਘਾ ਰੋਸ ਪਾਇਆ ਗਿਆ ਤੇ ਨਾਲ ਹੀ ਉਸ ਦੇ ਸਹਿਯੋਗੀਆਂ ਵਿਚ ਵੀ ਵਿਭਾਗ ਦੇ ਪ੍ਰਤੀ ਰੋਸ ਪਾਇਆ ਗਿਆ। ਮ੍ਰਿਤਕ ਦੀ ਪਛਾਣ ਅਸਿਸਟੈਟ ਲਾਈਨਮੈਨ ਸੁਰਜੀਤ ਕੁਮਾਰ ਉਰਫ਼ ਚੰਨਾ ਵਾਸੀ ਪਿੰਡ ਥਰਿਆਲ ਵੱਜੋਂ ਹੋਈ ਹੈ ਤੇ ਜਿਸ ਦੀ ਉਮਰ ਸਿਰਫ਼ 33 ਸਾਲ ਸੀ। ਉਥੇ ਹੀ ਸਿਵਲ ਹਸਪਤਾਲ ਵਿਚ ਮ੍ਰਿਤਕ ਨੂੰ ਜਦੋਂ ਪੋਸਟਮਾਰਟਮ ਲਈ ਲਿਆਂਦਾ ਗਿਆ ਤਾਂ ਉਸ ਦੌਰਾਨ ਉਨ੍ਹਾਂ ਦੇ ਭਰਾ ਉਮੇਸ਼ ਕੁਮਾਰ ਸਮੇਤ ਬਾਕੀ ਲੋਕਾਂ ਨੇ ਵਿਭਾਗ ਦੇ ਜੇ. ਈ. ਤੇ ਉਸ ਦੇ ਸਹਿਯੋਗੀਆਂ ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦੇ ਹੋਏ ਰੋਸ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨ੍ਹਾਂ ਪਰਮਿਟ ਦੇ ਹੀ ਅਤੇ ਬਿਜਲੀ ਬੰਦ ਕੀਤੇ ਬਿਨਾਂ ਉਸ ਨੂੰ ਪੋਲ ’ਤੇ ਚੜ੍ਹਾ ਦਿੱਤਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰ ਗਿਆ, ਜਿਸ ਨਾਲ ਉਸ ਦੇ ਪਰਿਵਾਰਕ ਮੈਂਬਰ ਦੀ ਜਾਨ ਗਈ ਹੈ। ਪਰਿਵਾਰ ਵਾਲਿਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੂੰ ਜਬਰਨ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ।


ਪਰਿਵਾਰਕ ਮੈਂਬਰਾਂ ਦੇ ਰੋਸ ਦੇ ਬਾਅਦ ਡਿਵੀਜਨ ਨੰ.1 ਦੇ ਮੁਖੀ ਮਨਦੀਪ ਸਲਗੌਤਰਾ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕ ਲਾਈਨਮੈਨ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਵਿਭਾਗ ਦੇ ਐੱਸ.ਡੀ.ਓ. ਅਤੇ ਜੇ.ਈ. ਤੇ ਮੁਕੱਦਮਾ ਦਰਜ ਕਰਦੇ ਹੋਏ ਆਈ.ਪੀ.ਸੀ. ਦੀ ਧਾਰਾ 304-ਏ ਦੇ ਅਧੀਨ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!