ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਸਬਕ ਸਿਖਾਉਣ ਲਈ ਰਚਿਆ ਮੌਤ ਦਾ ਡਰਾਮਾ, ਅੰਤਿਮ ਸੰਸਕਾਰ ਵਾਲੇ ਦਿਨ ਕੀਤੀ ਹੈਲੀਕਾਪਟਰ ਵਿਚ ਐਂਟਰੀ

ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਸਬਕ ਸਿਖਾਉਣ ਲਈ ਰਚਿਆ ਮੌਤ ਦਾ ਡਰਾਮਾ, ਅੰਤਿਮ ਸੰਸਕਾਰ ਵਾਲੇ ਦਿਨ ਕੀਤੀ ਹੈਲੀਕਾਪਟਰ ਵਿਚ ਐਂਟਰੀ


ਵੀਓਪੀ ਬਿਊਰੋ, ਨੈਸ਼ਨਲ : ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਸਬਕ ਸਿਖਾਉਣ ਲਈ ਇਕ ਵਿਅਕਤੀ ਨੇ ਆਪਣੀ ਹੀ ਮੌਤ ਦਾ ਡਰਾਮਾ ਰਚਿਆ ਤੇ ਫਿਲਮੀ ਸਟਾਈਲ ਵਾਂਗ ਆਪਣੇ ਹੀ ਅੰਤਿਮ ਸਸਕਾਰ ਸਮੇਂ ਹੈਲੀਕਾਪਟਰ ਵਿਚ ਪਹੁੰਚਿਆ। ਇਹ ਹੈਰਾਨ ਕਰਨ ਵਾਲਾ ਮਾਮਲਾ ਬੈਲਜ਼ੀਅਮ ਤੋਂ ਸਾਹਮਣੇ ਆਇਆ ਹੈ।
ਡੇਵਿਡ ਬਾਰਟਨ ਦੀ ਪਤਨੀ ਅਤੇ ਉਸ ਦੇ ਬੱਚਿਆਂ ਨੇ ਸੋਚਿਆ ਕਿ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਇਕ ਨਾਟਕ ਖੇਡਿਆ ਜਾਵੇ ਤੇ ਇਹ ਦੇਖਿਆ ਜਾਵੇ ਕਿ 45 ਸਾਲਾ ਡੇਵਿਡ ਦੀ ਕੌਣ ਜ਼ਿਆਦਾ ਪਰਵਾਹ ਕਰਦਾ ਹੈ। ਉਨ੍ਹਾਂ ਨੇ ਡੇਵਿਡ ਦੀ ਮੌਤ ਦੀ ਖ਼ਬਰ ਫੈਲਾਈ। ਸੋਸ਼ਲ ਮੀਡੀਆ ‘ਤੇ ਨਕਲੀ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ‘ਪਿਤਾ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ, ਅਸੀਂ ਤੁਹਾਨੂੰ ਕਦੇ ਵੀ ਭੁੱਲ ਨਹੀਂ ਸਕਾਂਗੇ। ਜ਼ਿੰਦਗੀ ਇੰਨੀ ਕਠੋਰ ਕਿਉਂ ਹੈ ਹੁਣ ਬਹੁਤ ਕੁਝ ਦੇਖਣਾ ਸੀ, ਦਾਦਾ ਬਣਨਾ ਸੀ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।” ਅਜਿਹੀਆਂ ਭਾਵੁਕ ਗੱਲਾਂ ਲਿਖਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੇ ਲੀਜ ਸ਼ਹਿਰ ਦੇ ਨੇੜੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਵੀ ਆਯੋਜਿਤ ਕੀਤੀਆਂ। ਜਿਸ ਵਿਚ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਦੋਸਤਾਂ ਨੇ ਕਾਲੇ ਕੱਪੜੇ ਪਾ ਕੇ ਸ਼ਮੂਲੀਅਤ ਕੀਤੀ।
ਜਦੋਂ ਲੋਕ ਅੰਤਿਮ ਸਸਕਾਰ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਇੱਕ ਹੈਲੀਕਾਪਟਰ ਉਤਰਿਆ ਸੀ। ਬਾਰਟਨ ਆਪਣੀ ਕੈਮਰਾ ਟੀਮ ਨਾਲ ਇਸ ਤੋਂ ਬਾਹਰ ਆਇਆ। ਡੇਵਿਡ ਨੂੰ ਦੇਖ ਕੇ ਉਸ ਦੇ ਜਾਣ ਤੋਂ ਦੁਖੀ ਲੋਕ ਖੁਸ਼ ਹੋ ਗਏ ਅਤੇ ਉਸ ਨੂੰ ਜੱਫੀ ਪਾ ਲਈ। ਟਿਕਟੋਕ ‘ਤੇ ਪੋਸਟ ਕੀਤੀ ਗਈ। ਇਸ ਵੀਡੀਓ ‘ਚ ਲੋਕ ਉਸ ਨੂੰ ਜੱਫੀ ਪਾਉਂਦੇ ਅਤੇ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ।


ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਟਿੱਕਟੋਕਰ ਡੇਵਿਡ ਨੇ ਕਿਹਾ, ‘ਉਸ ਨੇ ਫਰਜ਼ੀ ਮੌਤ ਦੀ ਖੇਡ ਬਣਾਈ ਕਿਉਂਕਿ ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦਾ ਵੱਡਾ ਪਰਿਵਾਰ ਇਸ ‘ਤੇ ਕੀ ਪ੍ਰਤੀਕਿਰਿਆ ਕਰੇਗਾ। ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦੇ ਪਰਿਵਾਰ ਨੇ ਹਮੇਸ਼ਾ ਲਈ ਉਸ ਨੂੰ ਠੁਕਰਾ ਦਿਤਾ ਹੈ।
ਡੇਵਿਡ ਨੇ ਕਿਹਾ, ‘ਮੈਂ ਹਮੇਸ਼ਾ ਪਰਿਵਾਰ ਤੋਂ ਦੁਖੀ ਹੁੰਦਾ ਸੀ, ਮੈਨੂੰ ਕੋਈ ਨਹੀਂ ਬੁਲਾਉਂਦਾ ਸੀ, ਕਿਸੇ ਨੇ ਮੈਨੂੰ ਨਹੀਂ ਪੁੱਛਿਆ, ਅਸੀਂ ਹਮੇਸ਼ਾ ਵੱਖ ਹੋ ਕੇ ਵੱਡੇ ਹੋਏ ਹਾਂ।


ਮੈਨੂੰ ਬਹੁਤ ਅਣਗੌਲਿਆ ਮਹਿਸੂਸ ਹੋਇਆ। ਇਸ ਲਈ ਮੈਂ ਉਨ੍ਹਾਂ ਨੂੰ ਜ਼ਿੰਦਗੀ ਵਿਚ ਇਕ ਸਬਕ ਦੇਣਾ ਚਾਹੁੰਦਾ ਸੀ ਕਿ ਤੁਹਾਨੂੰ ਉਦੋਂ ਤਕ ਉਕਤ ਵਿਅਕਤੀ ਨੂੰ ਮਿਲਣ ਲਈ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਜਦੋਂ ਤਕ ਉਹ ਮਰ ਨਹੀਂ ਜਾਂਦਾ।” ਆਪਣੀ ਮੌਤ ਦਾ ਝੂਠ ਬੋਲਣ ਤੋਂ ਬਾਅਦ ਡੇਵਿਡ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਲੋਕ ਉਨ੍ਹਾਂ ਦੀ ਪਰਵਾਹ ਕਰਦੇ ਹਨ।

error: Content is protected !!