ਕੰਮ ਤੋਂ ਪਰਤੀ ਰਹੀ ਲੜਕੀ ਉਤੇ ਹਮਲਾ ਕਰ ਕੇ ਤੋੜ ਦਿੱਤੀਆਂ ਬਾਹਾਂ

ਕੰਮ ਤੋਂ ਪਰਤੀ ਰਹੀ ਲੜਕੀ ਉਤੇ ਹਮਲਾ ਕਰ ਕੇ ਤੋੜ ਦਿੱਤੀਆਂ ਬਾਹਾਂ


ਵੀਓਪੀ ਬਿਊਰੋ, ਐਸਏਐਸ ਨਗਰ : ਕੰਮ ਤੋਂ ਪਰਤ ਰਹੀ ਇਕ ਲੜਕੀ ’ਤੇ ਬੇਸਬੈਟ ਅਤੇ ਹਾਕੀ ਨਾਲ ਹਮਲਾ ਕਰ ਕੇ ਦੋ ਮੁਲਜ਼ਮਾਂ ਨੇ ਉਸ ਦੀਆਂ ਬਾਹਾਂ ਤੋੜ ਦਿੱਤੀਆਂ। ਇਸ ਹਮਲੇ ’ਚ ਲੜਕੀ ਅਲੀਸ਼ਾ ਪਰਾਸ਼ਰ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਤੇ ਹਮਲਾਵਰ ਫ਼ਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਉਧਰ ਲੜਕੀ ਦਾ ਇਲਾਜ ਫੇਜ਼-6 ਦੇ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ।
ਅਲੀਸ਼ਾ ਦੇ ਪਤੀ ਸਿਧਾਰਥ ਨੇ ਦੱਸਿਆ ਕਿ ਉਹ 6 ਸਾਲਾਂ ਤੋਂ ਫੇਜ਼-1 ’ਚ ਰਹਿ ਰਿਹਾ ਹੈ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਉਸ ਨੂੰ ਨਹੀਂ ਪਤਾ ਕਿ ਉਸ ਦੀ ਪਤਨੀ ’ਤੇ ਕਿਸੇ ਨੇ ਹਮਲਾ ਕਿਉਂ ਕੀਤਾ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, ਫੇਜ਼-1 ਦੇ ਐੱਲਆਈਜੀ ਘਰਾਂ ’ਚ ਰਹਿਣ ਵਾਲੀ ਅਲੀਸ਼ਾ ਪਰਾਸ਼ਰ ਫੇਜ਼-1 ਸਥਿਤ ਇੰਡਸਟਰੀਅਲ ਏਰੀਆ ’ਚ ਨੈਕ ਗਲੋਬਲ ਨਾਮ ਦੀ ਕੰਪਨੀ ’ਚ ਕੰਮ ਕਰਦੀ ਹੈ। ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਕੰਪਨੀ ਦੀ ਕੈਬ ਤੋਂ ਪਰਤ ਰਹੀ ਸੀ ਕਿ ਗੇਟ ’ਤੇ ਹੀ ਉਸ ’ਤੇ ਹਮਲਾ ਕੀਤਾ ਗਿਆ। ਜਿਵੇਂ ਹੀ ਅਲੀਸ਼ਾ ਗੇਟ ਦੇ ਅੰਦਰ ਆਉਣ ਲੱਗੀ ਤਾਂ ਇਕ ਹਮਲਾਵਰ ਨੇ ਬੇਸਬੈਟ ਨਾਲ

ਉਸ ਦੇ ਸਿਰ ’ਤੇ ਵਾਰ ਕਰ ਦਿੱਤਾ। ਹਮਲੇ ਤੋਂ ਬਚਣ ਲਈ ਅਲੀਸ਼ਾ ਨੇ ਆਪਣੇ ਦੋਵੇਂ ਹੱਥ ਅੱਗੇ ਕਰ ਦਿੱਤੇ, ਜਿਸ ਕਾਰਨ ਉਸ ਦੀਆਂ ਦੋਵੇਂ ਬਾਹਾਂ ਟੁੱਟ ਗਈਆਂ। ਇਸ ਤੋਂ ਬਾਅਦ ਦੂਜਾ ਹਮਲਾਵਰ ਵੀ ਆਇਆ ਅਤੇ ਉਸ ਨੇ ਵੀ ਹਮਲਾ ਕਰ ਦਿੱਤਾ। ਅਲੀਸ਼ਾ ਨੂੰ ਤੁਰੰਤ ਫੇਜ਼ 6 ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।

error: Content is protected !!