ਬਹੁ-ਕਰੋੜੀ ਡਰੱਗ ਕੇਸ ਦੇ ਸਰਗਨਾ ਜਗਦੀਸ਼ ਭੋਲਾ ਨੂੰ ਅੰਤਰਿਮ ਜ਼ਮਾਨਤ, ਮਾਂ ਦੇ ਭੋਗ ‘ਚ ਹੋਵੇਗਾ ਸ਼ਾਮਿਲ

ਬਹੁ-ਕਰੋੜੀ ਡਰੱਗ ਕੇਸ ਦੇ ਸਰਗਨਾ ਜਗਦੀਸ਼ ਭੋਲਾ ਨੂੰ ਅੰਤਰਿਮ ਜ਼ਮਾਨਤ, ਮਾਂ ਦੇ ਭੋਗ ‘ਚ ਹੋਵੇਗਾ ਸ਼ਾਮਿਲ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਡਰੱਗ ਰੈਕੇਟ ਦੇ ਸਰਗਨਾ ਜਗਦੀਸ਼ ਭੋਲਾ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਤਿੰਨ ਦਿਨਾਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜਗਦੀਸ਼ ਭੋਲਾ ਦੀ ਮਾਂ ਦੀ 8 ਜੂਨ ਨੂੰ ਮੌਤ ਹੋ ਗਈ ਸੀ। ਹਾਈਕੋਰਟ ਨੇ ਭੋਲਾ ਨੂੰ 16 ਤੋਂ 18 ਜੂਨ ਤੱਕ ਬਠਿੰਡਾ ਦੇ ਰਾਏ ਕਲਾਂ ਵਿਖੇ ਅਖੰਡ ਪਾਠ ਅਤੇ 19 ਜੂਨ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਭੋਗ ਅਤੇ ਅਸਥੀਆਂ ਵਿਸਰਜਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੌਰਾਨ ਪੁਲਿਸ ਹਿਰਾਸਤ ਵਿੱਚ ਹੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।

ਭੋਲਾ ਦੀ ਨਿਗਰਾਨੀ 2 ਆਈਪੀਐਸ ਅਫਸਰ, ਇੱਕ ਪੁਰਸ਼ ਅਤੇ ਇੱਕ ਮਹਿਲਾ ਦੁਆਰਾ ਕੀਤੀ ਜਾਵੇਗੀ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। 19 ਜੂਨ ਦੀ ਸ਼ਾਮ ਨੂੰ ਭੋਲਾ ਨੂੰ ਵਾਪਸ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਹਨ।

ਜਗਦੀਸ਼ ਭੋਲਾ ਨੇ ਆਪਣੀ ਮਾਂ ਦੇ ਭੋਗ ‘ਚ ਸ਼ਾਮਲ ਹੋਣ ਅਤੇ ਪੁੱਤਰ ਵਜੋਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ 15 ਦਿਨਾਂ ਦੀ ਅੰਤਰਿਮ ਜ਼ਮਾਨਤ ਮੰਗੀ ਸੀ। ਹਾਈ ਕੋਰਟ ਨੇ ਇਸ ਤੋਂ ਪਹਿਲਾਂ ਭੋਲਾ ਦੀ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਮਾਰਚ ਮਹੀਨੇ ਵਿੱਚ ਇੱਕ ਦਿਨ ਦੀ ਪੈਰੋਲ ਦਿੱਤੀ ਸੀ।

error: Content is protected !!