ਨਸ਼ੇ ਦੀ ਭਾਲ ਵਿਚ ਗਈ ਪੁਲਿਸ, ਝੁੱਗੀ ਵਿਚੋਂ ਹੱਥ ਲੱਗਾ ਖਜ਼ਾਨਾ, ਟਰੰਕ ਵਿਚੋਂ 13 ਲੱਖ ਰੁਪਏ ਤੇ 4.25 ਕਿਲੋ ਚਾਂਦੀ ਦੇ ਗਹਿਣੇ ਹੋਏ ਬਰਾਮਦ

ਨਸ਼ੇ ਦੀ ਭਾਲ ਵਿਚ ਗਈ ਪੁਲਿਸ, ਝੁੱਗੀ ਵਿਚੋਂ ਹੱਥ ਲੱਗਾ ਖਜ਼ਾਨਾ, ਟਰੰਕ ਵਿਚੋਂ 13 ਲੱਖ ਰੁਪਏ ਤੇ 4.25 ਕਿਲੋ ਚਾਂਦੀ ਦੇ ਗਹਿਣੇ ਹੋਏ ਬਰਾਮਦ


ਵੀਓਪੀ ਬਿਊਰੋ, ਗੁਰੂਗ੍ਰਾਮ -ਨਸ਼ੇ ਦੀ ਭਾਲ ‘ਚ ਬਸਾਈ ਨੇੜੇ ਝੁੱਗੀਆਂ ‘ਚ ਛਾਪੇਮਾਰੀ ਕਰਨ ਗਈ ਸੈਕਟਰ-10 ਥਾਣਾ ਪੁਲਿਸ ਹੱਥ ਇਕ ਝੁੱਗੀ ‘ਚੋਂ ਖਜ਼ਾਨਾ ਲੱਗਾ। ਕਰੀਬ 13 ਲੱਖ ਦੀ ਨਕਦੀ ਅਤੇ 4.25 ਕਿਲੋ ਚਾਂਦੀ ਬਰਾਮਦ ਹੋਈ। ਪੁਲਿਸ ਨੇ ਝੁੱਗੀ ‘ਚ ਰਹਿਣ ਵਾਲੀ ਔਰਤ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੈਕਟਰ 10 ਥਾਣੇ ਦੀ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਬਸਾਈ ਸਥਿਤ ਐਲਪਾਈਨ ਸਕੂਲ ਨੇੜੇ ਬਣੀਆਂ ਝੁੱਗੀਆਂ ਵਿਚ ਨਸ਼ਾ ਵੇਚਣ ਦਾ ਕੰਮ ਚੱਲ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਪੁਲਿਸ ਨੇ ਸਾਰੀਆਂ ਝੁੱਗੀਆਂ ਦੀ ਤਲਾਸ਼ੀ ਲਈ।


ਇਸ ਦੌਰਾਨ ਇਕ ਔਰਤ ਦੀ ਝੁੱਗੀ ‘ਚੋਂ 12 ਲੱਖ 80 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਦੇ ਨਾਲ ਹੀ ਚਾਰ ਕਿਲੋ 370 ਗ੍ਰਾਮ ਚਾਂਦੀ ਅਤੇ ਕੁਝ ਸੋਨੇ ਦੇ ਗਹਿਣੇ ਵੀ ਮਿਲੇ ਹਨ। ਪੁਲਿਸ ਨੇ ਥਾਣਾ ਸਦਰ ‘ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਔਰਤ ਕੋਲੋਂ ਨਕਦੀ ਅਤੇ ਗਹਿਣੇ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ। ਫਿਲਹਾਲ ਔਰਤ ਨੇ ਕੁਝ ਨਹੀਂ ਦੱਸਿਆ। ਪੁਲਿਸ ਨੇ ਦੱਸਿਆ ਕਿ ਔਰਤ ਕੋਈ ਕੰਮ ਨਹੀਂ ਕਰਦੀ ਹੈ। ਫਿਰ ਵੀ ਇੰਨੀ ਵੱਡੀ ਰਕਮ ਤੇ ਗਹਿਣੇ ਮਿਲੇ ਹਨ। ਇੰਨੀ ਵੱਡੀ ਰਕਮ ਤੇ ਗਹਿਣਿਆਂ ਬਾਰੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!