Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
17
ਪਤਲੀ ਹੋਣ ਲਈ ਛੱਡਿਆ ਖਾਣਾ-ਪੀਣਾ, ਭੁੱਖੇ ਭਾਣੇ ਵਰਕਆਊਟ ਕਰਦਿਆਂ ਵਰਤ ਗਿਆ ਭਾਣਾ, 90 ਕਿੱਲੋ ਭਾਰ ਘਟਾਉਣ ਦਾ ਰੱਖਿਆ ਸੀ ਟੀਚਾ
international
Latest News
ਪਤਲੀ ਹੋਣ ਲਈ ਛੱਡਿਆ ਖਾਣਾ-ਪੀਣਾ, ਭੁੱਖੇ ਭਾਣੇ ਵਰਕਆਊਟ ਕਰਦਿਆਂ ਵਰਤ ਗਿਆ ਭਾਣਾ, 90 ਕਿੱਲੋ ਭਾਰ ਘਟਾਉਣ ਦਾ ਰੱਖਿਆ ਸੀ ਟੀਚਾ
June 17, 2023
Voice of Punjab
ਪਤਲੀ ਹੋਣ ਲਈ ਛੱਡਿਆ ਖਾਣਾ-ਪੀਣਾ, ਭੁੱਖੇ ਭਾਣੇ ਵਰਕਆਊਟ ਕਰਦਿਆਂ ਵਰਤ ਗਿਆ ਭਾਣਾ, 90 ਕਿੱਲੋ ਭਾਰ ਘਟਾਉਣ ਦਾ ਰੱਖਿਆ ਸੀ ਟੀਚਾ
ਵੀਓਪੀ ਬਿਊਰੋ, ਬੀਜਿੰਗ-ਇਕ 21 ਸਾਲਾ ਕੁਈਹੁਆ ਨਾਮ ਦੀ ਕੁੜੀ ਨੇ ਮੋਟੀ ਹੋਣ ਕਾਰਨ ਆਪਣਾ 90 ਕਿੱਲੋ ਭਾਰ ਘਟਾਉਣ ਦੀ ਟੀਚਾ ਰੱਖਿਆ ਸੀ। ਇਸ ਟੀਚੇ ਨੂੰ ਪੂਰਾ ਕਰਨ ਲਈ ਉਸ ਨੇ ਇਕ ਫਿਟਨੈੱਸ ਕੈਂਪ ਜੁਆਇਨ ਕੀਤਾ, ਜਿੱਥੇ ਉਹ ਕਈ ਘੰਟਿਆਂ ਤੱਕ ਵਰਕਆਊਟ ਕਰਨ ਲੱਗੀ ਅਤੇ ਸਖ਼ਤ ਡਾਈਟਿੰਗ ਪਲਾਨ ਫਾਲੋ ਕਰਨ ਲੱਗੀ। ਇੱਥੋਂ ਤੱਕ ਕਿ ਉਸ ਨੇ ਖਾਣਾ-ਪੀਣਾ ਤੱਕ ਛੱਡ ਦਿੱਤਾ ਸੀ। ਭੁੱਖੇ ਭਾਣੇ ਵਰਕਆਊਟ ਕਰਦੇ ਸਮੇਂ ਉਸ ਦੀ ਮੌਤ ਹੋ ਗਈ। ਇਹ ਹੈਰਾਨ ਕਰਨ ਵਾਲਾ ਮਾਮਲਾ ਚੀਨ ਦੇ ਸ਼ਾਂਕਸੀ ਸੂਬੇ ਤੋਂ ਸਾਹਮਣੇ ਆਇਆ ਹੈ।
ਇਸ ਦੌਰਾਨ 2 ਮਹੀਨਿਆਂ ‘ਚ ਉਸ ਦਾ ਭਾਰ 25 ਕਿਲੋ ਘੱਟ ਗਿਆ। ਕੁਈਹੁਆ ਨੇ ਖੁਦ ਸੋਸ਼ਲ ਮੀਡੀਆ ‘ਤੇ ਫੋਟੋਆਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਉਸਦਾ ਅਗਲਾ 90 ਕਿਲੋ ਤੱਕ ਭਾਰ ਹੋਰ ਘੱਟ ਕਰਨਾ ਸੀ। ਪਰ ਇਸ ਤੋਂ ਪਹਿਲਾਂ ਉਸ ਨਾਲ ਕੁਝ ਅਣਸੁਖਾਵਾਂ ਵਾਪਰ ਗਿਆ। ਕਈ ਤਸਵੀਰਾਂ ‘ਚ ਕੁਈਹੁਆ ਨੂੰ ਜਿਮ ‘ਚ ਵਰਕਆਊਟ ਕਰਦੇ ਦੇਖਿਆ ਜਾ ਸਕਦਾ ਹੈ। ਇਕ ਥਾਂ ‘ਤੇ ਉਹ ਬਹੁਤ ਜ਼ਿਆਦਾ ਭਾਰ ਚੁੱਕ ਰਹੀ ਹੈ। ਕੁਝ ਤਸਵੀਰਾਂ ‘ਚ ਉਹ ਵਰਕਆਊਟ ਦੌਰਾਨ ਸੰਘਰਸ਼ ਕਰਦੀ ਨਜ਼ਰ ਆਈ। ਅੰਤ ‘ਚ ਵਰਕਆਊਟ ਦੌਰਾਨ ਹੀ ਉਸ ਦੀ ਮੌਤ ਹੋ ਗਈ।
Post navigation
ਭੁੱਖ ਨਾਲ ਰੌਂਦੇ ਡੇਢ ਮਹੀਨੇ ਦੇ ਪੁੱਤ ਨੂੰ ਪਿਤਾ ਨੇ ਚੁੱਕ ਕੇ ਮਾਰਿਆ ਜ਼ਮੀਨ ਉਤੇ, ਹੋ ਗਈ ਮੌਤ ਤਾਂ ਘਰ ਨੂੰ ਤਾਲਾ ਲਾ ਹੋਇਆ ਫ਼ਰਾਰ
ਕੰਮ ਤੋਂ ਪਰਤੀ ਰਹੀ ਲੜਕੀ ਉਤੇ ਹਮਲਾ ਕਰ ਕੇ ਤੋੜ ਦਿੱਤੀਆਂ ਬਾਹਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us