ਗੁਲੂਕੋਨ ਡੀ ਪੀਣ ਦੇ ਚੱਕਰ ‘ਚ ਫਸ ਗਈ ਸਾਢੇ 8 ਕਰੋੜ ਲੁੱਟਣ ਨਾਲੀ ‘ਡਾਕੂ ਹਸੀਨਾ’… ਪੁਲਿਸ ਨੇ ਵਿਛਾਇਆ ਸੀ ਸਾਰਾ ਜਾਲ

ਗੁਲੂਕੋਨ ਡੀ ਪੀਣ ਦੇ ਚੱਕਰ ‘ਚ ਫਸ ਗਈ ਸਾਢੇ 8 ਕਰੋੜ ਲੁੱਟਣ ਨਾਲੀ ‘ਡਾਕੂ ਹਸੀਨਾ’… ਪੁਲਿਸ ਨੇ ਵਿਛਾਇਆ ਸੀ ਸਾਰਾ ਜਾਲ

ਵੀਓਪੀ ਬਿਊਰੋ – ਲੁਧਿਆਣਾ ‘ਚ CMS ਕੰਪਨੀ ‘ਚ 8.49 ਕਰੋੜ ਦੀ ਸਭ ਤੋਂ ਵੱਡੀ ਡਕੈਤੀ ਨੂੰ ਅੰਜਾਮ ਦੇਣ ਵਾਲੀ ਮਾਸਟਰਮਾਈਂਡ ਡਕੈਤੀ ਹਸੀਨਾ ਉਰਫ਼ ਮਨਦੀਪ ਕੌਰ ਅਤੇ ਉਸ ਦਾ ਪਤੀ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ। ਪਿੰਡ ਵਾਸੀਆਂ ਤੋਂ ਪਤਾ ਲੱਗਾ ਹੈ ਕਿ ਡਾਕੂ ਹਸੀਨਾ ਦੀ ਮਾਂ ਲੋਕਾਂ ਦੇ ਘਰਾਂ ‘ਚ ਸਫ਼ਾਈ ਦਾ ਕੰਮ ਕਰਦੀ ਹੈ।

ਡਾਕੂ ਹਸੀਨਾ ਦੇ ਪਿੰਡ ਦੇ ਲੋਕ ਦੱਸਦੇ ਹਨ ਕਿ ਉਸ ਦੀ ਮਾਂ ਮਿਹਨਤੀ ਔਰਤ ਹੈ। ਛੋਟੇ ਭਰਾ ਹਰਪ੍ਰੀਤ ਨੂੰ ਮੋਨਾ ਨੇ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰੱਖਿਆ ਹੋਇਆ ਸੀ। ਕਿਉਂਕਿ ਮੋਨਾ ਨੂੰ ਯਕੀਨ ਸੀ ਕਿ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਵੇਗੀ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੋਨਾ ਪਹਿਲਾਂ ਵੀ ਦੋ ਵਿਆਹ ਕਰ ਚੁੱਕੀ ਹੈ। ਇਹ ਉਸਦਾ ਤੀਜਾ ਵਿਆਹ ਹੈ। ਕੁਝ ਲੋਕ ਉਸ ਦੇ ਚਾਰ ਵਿਆਹਾਂ ਬਾਰੇ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੋਨਾ ਜਲਦੀ ਅਮੀਰ ਹੋਣ ਲਈ ਅਜਿਹੇ ਕਦਮ ਚੁੱਕਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਮੋਨਾ ਦੇ ਪਿਛਲੇ 2 ਤੋਂ 3 ਸਾਲਾਂ ਦੇ ਮੋਬਾਈਲ ਡਾਟਾ ਰਿਕਾਰਡ ਦੀ ਜਾਂਚ ਕਰੇ ਤਾਂ ਮੋਨਾ ਦੇ ਹਨੀਟ੍ਰੈਪ ਦਾ ਸ਼ਿਕਾਰ ਹੋਏ ਕਈ ਨੌਜਵਾਨ ਸਾਹਮਣੇ ਆ ਸਕਦੇ ਹਨ।

ਜਦ ਪੁਲਿਸ ਨੇ ਮੋਨਾ ਡਾਕੂ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਗੁਲੂਕੋਨ ਡੀ ਦੀ ਲੱਗੀ ਛਬੀਲ ਪੀਣ ਲਈ ਰੁਕੀ, ਪਤਾ ਲੱਗਾ ਹੈ ਕਿ ਇਹ ਵੀ ਪੁਲਿਸ ਨੇ ਹੀ ਜਾਲ ਵਿਛਾਇਆ ਸੀ। ਪੁਲਿਸ ਨੇ ਛਬੀਲ ਲਾਈ ਹੋਈ ਸੀ। ਇਸ ਤਰ੍ਹਾਂ ਛਬੀਲ ਦੇ ਲਾਲਚ ਵਿੱਚ ਫ਼ਸਾ ਕੇ ਪੁਲਿਸ ਨੇ ਡਾਕੂ ਹਸੀਨਾ ਤੇ ਉਸ ਦੇ ਪਤੀ ਨੂੰ ਕਾਬੂ ਕਰ ਲਿਆ।

error: Content is protected !!