Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
20
ਜਲੰਧਰ ਵਿਚ ਸੀਐਮ ਮਾਨ ਨੇ ਕੀਤਾ ਯੋਗਾ, ਦਿੱਤੀ ਸਹੂਲਤ, ਇਸ ਨੰਬਰ ਉਤੇ ਮਿਸ ਕਾਲ ਕਰੋ ਤੁਹਾਡੇ ਤਕ ਮੁਫਤ ਪਹੁੰਚ ਜਾਵੇਗਾ ਯੋਗਾ ਟ੍ਰੇਨਰ
Latest News
Punjab
ਜਲੰਧਰ ਵਿਚ ਸੀਐਮ ਮਾਨ ਨੇ ਕੀਤਾ ਯੋਗਾ, ਦਿੱਤੀ ਸਹੂਲਤ, ਇਸ ਨੰਬਰ ਉਤੇ ਮਿਸ ਕਾਲ ਕਰੋ ਤੁਹਾਡੇ ਤਕ ਮੁਫਤ ਪਹੁੰਚ ਜਾਵੇਗਾ ਯੋਗਾ ਟ੍ਰੇਨਰ
June 20, 2023
Voice of Punjab
ਜਲੰਧਰ ਵਿਚ ਸੀਐਮ ਮਾਨ ਨੇ ਕੀਤਾ ਯੋਗਾ, ਦਿੱਤੀ ਸਹੂਲਤ, ਇਸ ਨੰਬਰ ਉਤੇ ਮਿਸ ਕਾਲ ਕਰੋ ਤੁਹਾਡੇ ਤਕ ਮੁਫਤ ਪਹੁੰਚ ਜਾਵੇਗਾ ਯੋਗਾ ਟ੍ਰੇਨਰ
ਵੀਓਪੀ ਬਿਊਰੋ, ਜਲੰਧਰ- ਅੰਤਰਰਾਸ਼ਟਰੀ ਯੋਗਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਜਲੰਧਰ ਦੇ ਪੀਏਪੀ ਗਰਾਊਂਡ ਵਿਖੇ “CM ਦੀ ਯੋਗਸ਼ਾਲਾ” ਸ਼ੁਰੂ ਹੋਈ। ਇਥੇ ਕਰੀਬ 15 ਹਜ਼ਾਰ ਲੋਕਾਂ ਦੇ ਨਾਲ ਸੀ.ਐਮ. ਮਾਨ ਨੇ ਵੀ ਯੋਗ ਕੀਤਾ। ਇਸ ਮੌਕੇ ਰਾਘਵ ਚੱਢਾ ਸਮੇਤ ਕਈ ਮੰਤਰੀਆਂ ਨੇ ਹਿੱਸਾ ਲਿਆ। ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਇੱਥੇ ਮੈਟ ‘ਤੇ ਬੈਠ ਕੇ ਯੋਗਾ ਕੀਤਾ ਜਾਵੇ। ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਵੀ ਯੋਗਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਹੈ, ਉਸ ਨਾਲ ਲੋਕ ਡਿਪ੍ਰੈਸ਼ਨ ਵਿੱਚ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਯੋਗ ਹੀ ਪ੍ਰਾਚੀਨ ਸਾਧਨ ਹੈ। ਉਨ੍ਹਾਂ ਕਿਹਾ ਕਿ
ਜੇਕਰ ਤੁਹਾਡੇ ਇਲਾਕੇ ਦੇ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 ‘ਤੇ ਮਿਸ ਕਾਲ ਕਰੋ, ਯੋਗਾ ਟ੍ਰੇਨਰ ਤੁਹਾਡੇ ਤੱਕ ਮੁਫ਼ਤ ਪਹੁੰਚ ਜਾਵੇਗਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਪੰਜਾਬ ਸਿਹਤਮੰਦ ਹੋਵੇ। ਜੇ ਮੇਰਾ ਪੰਜਾਬ ਸਿਹਤਮੰਦ ਹੋਵੇਗਾ ਤਾਂ ਬਾਕੀਆਂ ਨੂੰ ਵੀ ਪਾਜ਼ੇਟਿਵ ਊਰਜਾ ਦੇਵੇਗਾ। ਇਹੀ ਸਾਡਾ ਮਕਸਦ ਹੈ।
Post navigation
WWE ਸੁਪਰਸਟਾਰ ਜਾਨ ਸੀਨਾ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਫਾਲੋ, ਦਿਨੋਂ-ਦਿਨ ਵੱਧ ਰਹੀ ਪਾਪੂਲੈਰਿਟੀ
ਗੁਰਬਾਣੀ ਦਾ ਪ੍ਰਸਾਰਣ ਮਰਿਆਦਾ ਨਾਲ ਜੁੜਿਆ, ਦਖਲ ਬਰਦਾਸ਼ਤ ਨਹੀਂ : ਜਥੇਦਾਰ ਰਘਵੀਰ ਸਿੰਘ, ਕਿਹਾ- ਸਰਕਾਰ ਤੇ ਐਸਜੀਪੀਸੀ ਮਿਲ ਕੇ ਕੱਢੋ ਮਸਲੇ ਦਾ ਹੱਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us