Five Star ਹੋਟਲ ‘ਚ ਸ਼ਾਨ ਨਾਲ ਰਿਹਾ, ਜਦ ਬਿੱਲ ਬਣ ਗਿਆ 58 ਲੱਖ ਤਕ ਤਾਂ ਚੁੱਪ-ਚਾਪ ਖਿਸਕ ਗਿਆ, ਹੋਟਲ ਮਾਲਕ ਹੋਇਆ ਰੋਣ-ਹਾਕਾ
ਨਵੀਂ ਦਿੱਲੀ (ਵੀਓਪੀ ਬਿਊਰੋ) ਦਿੱਲੀ ਦੇ ਐਰੋਸਿਟੀ ਦੇ ਇੱਕ ਪੰਜ ਤਾਰਾ ਹੋਟਲ ਰੋਜ਼ੇਟ ਹਾਊਸ ਨੇ ਇੱਕ ਮਹਿਮਾਨ ਅਤੇ ਕੁਝ ਕਰਮਚਾਰੀਆਂ ‘ਤੇ 58 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਕੋਲ ਦਰਜ ਕਰਵਾਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਸਟਾਫ਼ ਦੀ ਮਿਲੀਭੁਗਤ ਨਾਲ ਇਹ ਮਹਿਮਾਨ ਕਰੀਬ 2 ਸਾਲ ਤੱਕ ਹੋਟਲ ਵਿੱਚ ਬਿਨਾਂ ਕਿਸੇ ਪੈਸੇ ਦੇ ਰਿਹਾ। ਆਈਜੀਆਈ ਏਅਰਪੋਰਟ ਥਾਣੇ ਦੇ ਇੱਕ ਅਧਿਕਾਰੀ ਨੇ ਇਲਜ਼ਾਮ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦਸਤਾਵੇਜ਼ ਇਕੱਠੇ ਕਰ ਲਏ ਹਨ, ਜਿਨ੍ਹਾਂ ਦੀ ਜਾਂਚ ਅਧਿਕਾਰੀ ਵੱਲੋਂ ਪੁਸ਼ਟੀ ਕੀਤੀ ਜਾ ਰਹੀ ਹੈ।