ਝੋਨਾ ਲਾਉਂਦੇ-ਲਾਉਂਦੇ ਪਾਕਿਸਤਾਨ ਚਲਾ ਗਿਆ ਪ੍ਰਵਾਸੀ ਮਜ਼ਦੂਰ, ਪਾਕਿਸਤਾਨੀ ਰੇਂਜਰਾਂ ਨੇ ਫੜ ਕੇ…

ਝੋਨਾ ਲਾਉਂਦੇ-ਲਾਉਂਦੇ ਪਾਕਿਸਤਾਨ ਚਲਾ ਗਿਆ ਪ੍ਰਵਾਸੀ ਮਜ਼ਦੂਰ, ਪਾਕਿਸਤਾਨੀ ਰੇਂਜਰਾਂ ਨੇ ਫੜ ਕੇ…

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਤਰਰਾਸ਼ਟਰੀ ਸਰਹੱਦ ‘ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰ ਰਹੇ ਕਿਸਾਨ ਨੇ ਝੋਨਾ ਲਾਉਣ ਲਈ ਮਜ਼ਦੂਰ ਰੱਖੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਗਲਤੀ ਨਾਲ ਪਾਕਿਸਤਾਨ ਚਲਾ ਗਿਆ। ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਬੀਐਸਐਫ ਦੇ ਹਵਾਲੇ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਕੰਪਨੀ ਕਮਾਂਡਰ (ਸੀਮਾ ਸੁਰੱਖਿਆ ਬਲ) ਰਵੀ ਕੁਮਾਰ ਗੋਧਰਾ, ਬੀਓਪੀ ਉੱਤਰੀ ਧਾਰੀਵਾਲ ਨੇ ਪੁਲਿਸ ਨੂੰ ਦੱਸਿਆ ਕਿ ਕਿਸਾਨ ਪਰਮਪ੍ਰੀਤ ਸਿੰਘ ਵਾਸੀ ਪਿੰਡ ਚੱਕ ਅੱਲਾ ਬਖਸ਼ ਨੇ ਕੰਡਿਆਲੀ ਤਾਰ ਦੇ ਪਾਰ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਬੀਜਣ ਲਈ ਛੇ ਮਜ਼ਦੂਰ ਖੇਤਾਂ ਵਿੱਚ ਲਾਏ ਹੋਏ ਸਨ। ਸੀ।


ਪੰਜ ਮਜ਼ਦੂਰ ਦੁਪਹਿਰ ਦਾ ਖਾਣਾ ਖਾ ਕੇ ਵਾਪਸ ਪਰਤੇ ਪਰ ਬਿਹਾਰ ਦਾ ਰਹਿਣ ਵਾਲਾ ਇੱਕ ਮਜ਼ਦੂਰ ਡੋਮੀ ਯਾਦਵ ਗਲਤੀ ਨਾਲ ਪਾਕਿਸਤਾਨ ਚਲਾ ਗਿਆ। ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਕਾਬੂ ਕਰ ਲਿਆ। ਬਾਅਦ ‘ਚ ਪੁੱਛਗਿੱਛ ਤੋਂ ਬਾਅਦ ਉਸ ਨੂੰ ਸੀਮਾ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ ਗਿਆ।

ਡੋਮੀ ਯਾਦਵ ਨੂੰ ਥਾਣਾ ਲੋਪੋਕੇ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੇ ਸਬੰਧ ਵਿੱਚ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!