Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
22
ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ‘ਚ ਸੋਸ਼ਲ ਸਰਵਿਸ ਵਰਕਰ ਵਿਸ਼ੇ ‘ਤੇ ਹੋਈ ਕਾਲਜ ਗਰੈਜੂਏਟ, ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਵਲੋਂ ਵੀ ਵਲੰਟੀਅਰ ਸੇਵਾਵਾਂ ਨਾਲ ਸਨਮਾਨਿਤ
international
Latest News
National
Punjab
ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ‘ਚ ਸੋਸ਼ਲ ਸਰਵਿਸ ਵਰਕਰ ਵਿਸ਼ੇ ‘ਤੇ ਹੋਈ ਕਾਲਜ ਗਰੈਜੂਏਟ, ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਵਲੋਂ ਵੀ ਵਲੰਟੀਅਰ ਸੇਵਾਵਾਂ ਨਾਲ ਸਨਮਾਨਿਤ
June 22, 2023
Voice of Punjab
ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ‘ਚ ਸੋਸ਼ਲ ਸਰਵਿਸ ਵਰਕਰ ਵਿਸ਼ੇ ‘ਤੇ ਹੋਈ ਕਾਲਜ ਗਰੈਜੂਏਟ, ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਵਲੋਂ ਵੀ ਵਲੰਟੀਅਰ ਸੇਵਾਵਾਂ ਨਾਲ ਸਨਮਾਨਿਤ
ਬੰਗਾ (ਵੀਓਪੀ ਬਿਊਰੋ) ਉੱਘੇ ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਤੇ ਉਹਨਾਂ ਦੀ ਪਤਨੀ ਅਧਿਆਪਕਾ ਸ਼੍ਰੀਮਤੀ ਕਮਲਜੀਤ ਬੰਗਾ ਜੋ ਲੰਬੇ ਅਰਸੇ ਤੋਂ ਨਿਸ਼ਕਾਮ ਸੇਵਾਵਾਂ ਇੱਕ ਨਿਪੁੰਨ ਵਲੰਟੀਅਰ ਵਜੋਂ ਦਿੰਦੇ ਆ ਰਹੇ ਹਨ| ਹੁਣ ਉਹਨਾਂ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਕਨੇਡਾ ਵਸਦੀ ਧੀ ਦਿਵਿਆ ਬੰਗਾ ਨੂੰ ਕਨੇਡਾ ਦੇ ਖੂਬਸੂਰਤ ਸ਼ਹਿਰ ਬਰੈਂਪਟਨ ਵਿਖੇ ਕਾਲਜ ਸੇਂਟ ਕਲੇਅਰ ‘ਚ ਸਲਾਨਾ ਡਿਗਰੀ ਵੰਡ ਕਨਵੋਕੈਸ਼ਨ ਵਿੱਚ ਡਿਗਰੀ ਪ੍ਰਦਾਨ ਕੀਤੀ ਗਈ |
ਉਥੇ ਹੀ ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਬਰੈਂਪਟਨ “NGO” ਵਿੱਚ ਦਿਵਿਆ ਬੰਗਾ ਨੂੰ ਸਮਾਜ ਸੇਵਾ ਦੇ ਖੇਤਰ ਚੋ ਵਾਧੂ ਵਲੰਟੀਅਰ ਸੇਵਾਵਾਂ ਨੂੰ ਮੁੱਖ ਰੱਖਦਿਆਂ “V – OSCAR AWARD 2023 CEREMONY” ਚੋ “ਵਲੰਟੀਅਰ ਐਮ ਬੀ ਸੀ NGO” ਦੀ ਜਿਊਰੀ ਵਲੋਂ ਨਿਊ ਕਮਰ ਜਿਮ ਵਲੰਟੀਅਰ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ |
ਜਿਕਰਯੋਗ ਹੈ ਕਿ ਇੰਜ : ਬੰਗਾ ਦੇ ਬੇਟੇ ਜਗਦੀਸ਼ ਬੰਗਾ ਨੇ ਵੀ ਸੋਸ਼ਲ ਵਰਕ ਤੇ ਹੀ ਮਾਸਟਰ ਕੀਤੀ ਹੋਈ ਹੈ ਜੋ ਕਿ UK ਦੇ ਬਿਰਮਿੰਗਮ ਚੋ ਸੇਵਾਵਾਂ ਨਿਭਾਅ ਰਿਹਾ ਹੈ l ਸਮਾਗਮ ਚੋ ਬੋਲਦਿਆਂ ਦਿਵਿਆ ਬੰਗਾ ਨੇ ਸਰਵ ਸ਼੍ਰੀ ਬਲਦੇਵ ਮੁੱਤਾ (CEO), ਸੁਖਪ੍ਰੀਤ ਟਿਵਾਣਾ,ਗੁਨੀਤ ਕੌਰ ਬਜਾਜ,ਸੁਖਜੀਤ ਸਿੰਘ ਆਹਲੂਵਾਲੀਆ ਵਲੰਟੀਅਰ ਅੰਬੈਸਡਰ ,ਅਮਿਤ ਜੈਨ, ਪ੍ਰਦੀਪ ਬੰਗਾ, ਮਨਪ੍ਰੀਤ ਕੌਰ ਬੰਗਾ ਤੇ ਮਾਤਾ ਪਿਤਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ |
ਕਨੇਡਾ ਤੋਂ ਖੁਸ਼ੀ ਸਾਂਝੀ ਕਰਦਿਆਂ ਇੰਜ: ਬੰਗਾ ਤੇ ਉਹਨਾਂ ਦੀ ਪਤਨੀ ਕਮਲਜੀਤ ਬੰਗਾ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਹੀ ਸਾਡੇ ਬੱਚੇ ਤੇ ਬੰਗਾ ਪਰਿਵਾਰ ਸਮਾਜ ਸੇਵਾ ਦੇ ਖੇਤਰ ਚੋ ਸ਼ਾਨਦਾਰ ਸੇਵਾਵਾਂ ਦੇਣ ਲਾਇਕ ਹੋਇਆ ਹੈ l ਸਾਨੂੰ ਆਪਣੇ ਬੱਚਿਆਂ ਨੂੰ ਮਾਨਵੀ ਕਦਰਾਂ ਕੀਮਤਾਂ ਵਾਲੇ ਸੰਸਕਾਰ ਦੇਣੇ ਇਸ ਗਲੋਬਲ ਦੁਨੀਆਂ ਵਿੱਚ ਸਮੇਂ ਦੀ ਵਡੇਰੀ ਮੰਗ ਹੈ |
Post navigation
ਪਟਵਾਰੀ ਪਦਉਨਤੀ ਪ੍ਰੀਖਿਆ ਵਿਚ ਉਮੀਦਵਾਰਾਂ ਦੀ ਥਾਂ ਪੇਪਰ ਦਿੰਦੇ ਦੋ ਮੁਲਜ਼ਮ ਕਾਬੂ, ਪੁਲਿਸ ਹਵਾਲੇ ਕੀਤੇ
ਹੈਡਫੋਨ ਲਾ ਪੱਠੇ ਵੱਡਦਾ ਚਲਾ ਗਿਆ ਰੇਲਵੇ ਟਰੈਕ ਉਤੇ, ਕਦੋਂ ਰੇਲ ਇੰਜਣ ਆ ਕੇ ਕੁਚਲ ਗਿਆ ਪਤਾ ਵੀ ਨਾ ਲੱਗਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us