ਸਹੁਰੇ ਘਰ ਆਏ ਨੌਜਵਾਨ ਨੇ ਬਾਥਰੂਮ ਵਿਚ ਲਾ ਲਿਆ ਨਸ਼ੇ ਦਾ ਟੀਕਾ, ਹਾਲਤ ਵਿਗੜਨ ਉਤੇ ਦਰਵਾਜਾ ਤੋੜ ਕੇ ਕੱਢਿਆ ਬਾਹਰ, ਹੋ ਚੁੱਕੀ ਸੀ ਮੌਤ

ਸਹੁਰੇ ਘਰ ਆਏ ਨੌਜਵਾਨ ਨੇ ਬਾਥਰੂਮ ਵਿਚ ਲਾ ਲਿਆ ਨਸ਼ੇ ਦਾ ਟੀਕਾ, ਹਾਲਤ ਵਿਗੜਨ ਉਤੇ ਦਰਵਾਜਾ ਤੋੜ ਕੇ ਕੱਢਿਆ ਬਾਹਰ, ਹੋ ਚੁੱਕੀ ਸੀ ਮੌਤ


ਵੀਓਪੀ ਬਿਊਰੋ, ਲੁਧਿਆਣਾ-ਬਾਥਰੂਮ ਵਿਚ ਵੜ ਕੇ ਇਕ 26 ਸਾਲਾ ਨੌਜਵਾਨ ਨੇ ਨਸ਼ੇ ਦਾ ਟੀਕਾ ਲਾ ਲਿਆ। ਹਾਲਤ ਉਥੇ ਹੀ ਵਿਗੜ ਗਈ। ਪਰਿਵਾਰ ਨੂੰ ਪਤਾ ਲੱਗਾ ਤਾਂ ਦਰਵਾਜਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਲੈ ਗਏ। ਉਦੋਂ ਤਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਹ ਮੰਦਭਾਗੀ ਖਬਰ ਇਸਲਾਮਗੰਜ ਦੇ ਹਬੀਬਗੰਜ ਇਲਾਕੇ ਦੀ ਹੈ।


ਜਾਣਕਾਰੀ ਦਿੰਦੇ ਹੋਏ ਵਾਲਮੀਕਿ ਸੇਵਕ ਸੰਘ ਦੇ ਪ੍ਰਧਾਨ ਵਿੱਕੀ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ‘ਚ ਰਹਿਣ ਵਾਲੇ ਬਾਬੇ ਦੀ ਬੇਟੀ ਸੋਨੀਆ ਦਾ ਵਿਆਹ ਕੁਝ ਸਮਾਂ ਪਹਿਲਾਂ ਪਿੰਡ ਜਸੜਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਪਰਿਵਾਰ ਵਿੱਚ ਬੱਚੇ ਵੀ ਹਨ। ਸੋਨੀਆ ਆਪਣੇ ਪਤੀ ਅਤੇ ਬੱਚਿਆਂ ਨਾਲ ਆਪਣੇ ਨਾਨਕੇ ਘਰ ਆਈ ਹੋਈ ਸੀ।


20 ਜੂਨ ਦੀ ਸਵੇਰ ਨੂੰ ਗੁਰਵਿੰਦਰ ਬਾਥਰੂਮ ਗਿਆ ਅਤੇ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ। ਪਤਨੀ ਨੇ ਦਰਵਾਜ਼ਾ ਬਹੁਤ ਖੜਕਾਇਆ ਪਰ ਕੋਈ ਆਵਾਜ਼ ਨਹੀਂ ਆਈ। ਇਸ ਦੌਰਾਨ ਉਸ ਨੇ ਦਰਵਾਜ਼ਾ ਤੋੜ ਦਿੱਤਾ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਗੁਰਵਿੰਦਰ ਜ਼ਮੀਨ ‘ਤੇ ਪਿਆ ਸੀ ਅਤੇ ਟੀਕਾ ਲਗਾਇਆ ਹੋਇਆ ਸੀ।
ਉਹ ਉਸ ਨੂੰ ਚੁੱਕ ਕੇ ਰਿਕਸ਼ੇ ‘ਤੇ ਬਿਠਾ ਕੇ ਹਸਪਤਾਲ ਲੈ ਗਏ ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਲਜ਼ਾਮ ਲਗਾਉਂਦੇ ਹੋਏ ਵਿੱਕੀ ਨੇ ਕਿਹਾ ਕਿ ਇਲਾਕੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਪਰ ਨਾ ਤਾਂ ਪੁਲਿਸ ਕਾਰਵਾਈ ਕਰਦੀ ਹੈ ਅਤੇ ਨਾ ਹੀ ਲੋਕ ਤਸਕਰਾਂ ਬਾਰੇ ਪੁਲਿਸ ਨੂੰ ਸੂਚਿਤ ਕਰਦੇ ਹਨ। ਉਨ੍ਹਾਂ ਦੀ ਜਥੇਬੰਦੀ ਵੱਲੋਂ ਇਹ ਮੁੱਦਾ ਕਈ ਵਾਰ ਉਠਾਇਆ ਜਾ ਚੁੱਕਾ ਹੈ। ਪਰ ਕੋਈ ਕਾਰਵਾਈ ਨਹੀਂ ਹੋਈ।ਉਧਰ, ਪਰਿਵਾਰ ਨੇ ਦੋਸ਼ ਲਾਇਆ ਕਿ ਸਹੁਰੇ ਵਾਲਿਆਂ ਨੂੰ ਪਤਾ ਸੀ ਕਿ ਉਨ੍ਹਾਂ ਦਾ ਲੜਕਾ ਨਸ਼ੇ ਦਾ ਆਦੀ ਹੈ, ਫਿਰ ਵੀ ਉਨ੍ਹਾਂ ਨੇ ਝਾਂਸੇ ਵਿਚ ਰੱਖ ਕੇ ਉਸਦਾ ਵਿਆਹ ਕਰ ਦਿੱਤਾ।

error: Content is protected !!