ਪਟਵਾਰੀ ਪਦਉਨਤੀ ਪ੍ਰੀਖਿਆ ਵਿਚ ਉਮੀਦਵਾਰਾਂ ਦੀ ਥਾਂ ਪੇਪਰ ਦਿੰਦੇ ਦੋ ਮੁਲਜ਼ਮ ਕਾਬੂ, ਪੁਲਿਸ ਹਵਾਲੇ ਕੀਤੇ

ਪਟਵਾਰੀ ਪਦਉਨਤੀ ਪ੍ਰੀਖਿਆ ਵਿਚ ਉਮੀਦਵਾਰਾਂ ਦੀ ਥਾਂ ਪੇਪਰ ਦਿੰਦੇ ਦੋ ਮੁਲਜ਼ਮ ਕਾਬੂ, ਪੁਲਿਸ ਹਵਾਲੇ ਕੀਤੇ


ਵੀਓਪੀ ਬਿਊਰੋ, ਚੰਡੀਗੜ੍ਹ : ਹਰਿਆਣਾ ਵਿਭਾਗੀ ਪਟਵਾਰੀ ਪਦਉੱਨਤੀ ਪ੍ਰੀਖਿਆ ’ਚ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਆਏ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ’ਚ ਪ੍ਰੀਖਿਆ ਕੇਂਦਰ ’ਤੇ ਸੁਪਰਵਾਈਜ਼ਰ ਨੇ ਨੌਜਵਾਨਾਂ ਨੂੰ ਦਬੋਚ ਕੇ ਸੈਕਟਰ 11 ਥਾਣਾ ਪੁਲਿਸ ਹਵਾਲੇ ਕੀਤਾ।

ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨੀਮਾਜਰਾ ਸਥਿਤ ਨਿਊ ਇੰਦਰਾ ਕਾਲੋਨੀ ਵਾਸੀ ਕਾਸਿਮ ਅਹਿਮਦ ਅਤੇ ਫਤਹਿਗੜ੍ਹ ਸਥਿਤ ਟੋਹਾਣਾ ਵਾਸੀ ਨਸੀਬ ਦੇ ਰੂਪ ਵਿਚ ਹੋਈ ਹੈ। ਝੱਜਰ ਵਾਸੀ ਸੁਰਿੰਦਰ ਦੀ ਜਗ੍ਹਾ ਕਾਸਿਮ ਅਹਿਮਦ ਅਤੇ ਹਿਸਾਰ ਵਾਸੀ ਆਜ਼ਾਦ ਦੀ ਜਗ੍ਹਾ ਨਸੀਬ ਪੇਪਰ ਦੇ ਰਿਹਾ ਸੀ। ਸੈਕਟਰ 11 ਥਾਣਾ ਪੁਲਿਸ ਨੇ ਉਕਤ ਚਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।                         ਖਬਰ ਜਾਰੀ ਹੈ…

ਜਾਣਕਾਰੀ ਅਨੁਸਾਰ ਸੈਕਟਰ 23 ਵਾਸੀ ਹਰੀਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 20 ਜੂਨ ਨੂੰ ਹਰਿਆਣਾ ਵਿਭਾਗੀ ਪਟਵਾਰੀ ਪਦਉੱਨਤੀ ਪ੍ਰੀਖਿਆ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ’ਚ ਲਈ ਗਈ ਸੀ। ਉਸ ਦੀ ਪ੍ਰੀਖਿਆ ਕੇਂਦਰ ’ਤੇ ਸੁਪਰਵਾਈਜ਼ਰ ਵਜੋਂ ਡਿਊਟੀ ਸੀ। ਇਸ ਦੌਰਾਨ ਦੂਸਰੇ ਦੀ ਜਗ੍ਹਾ ਪ੍ਰੀਖਿਆ ਦਿੰਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!