ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਰਿਸਰਚ ਵਰਕ ਪ੍ਰਸ਼ੰਸਾ ਸਮਾਗਮ ਕਰਵਾਇਆ ਗਿਆ

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਰਿਸਰਚ ਵਰਕ ਪ੍ਰਸ਼ੰਸਾ ਸਮਾਗਮ ਕਰਵਾਇਆ ਗਿਆ

ਜਲੰਧਰ (ਆਸ਼ੂ ਗਾਂਧੀ) ਸਿੱਖਿਆ ਸ਼ਾਸਤਰੀ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਨਾਲ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਯੂ.ਜੀ.ਸੀ. ਦੁਆਰਾ ਪ੍ਰਵਾਨਿਤ ਅਤੇ ਪੀਅਰ ਰਿਵਿਊ ਕੀਤੇ ਜਰਨਲਾਂ ਵਿੱਚ ਮਿਆਰੀ ਖੋਜ ਪੱਤਰ ਪ੍ਰਕਾਸ਼ਿਤ ਕਰਨ ਵਾਲੇ ਫੈਕਲਿਟੀ ਮੈਂਬਰਾਂ  ਲਈ ਖੋਜ ਪ੍ਰਸ਼ੰਸਾ ਸਮਾਰੋਹ ਆਯੋਜਨ ਕੀਤਾ।

ਇੰਨੋਸੈਂਟ ਹਾਰਟਸ ਗਰੁੱਪ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਸਾਡਾ ਧਿਆਨ ਫੈਕਲਿਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਵਿਕਾਸ ਲਈ ਤਿਆਰ ਕਰਨ ਅਤੇ ਸਿਖਲਾਈ ਦੇਣ ‘ਤੇ ਹੈ। ਇੰਨੋਸੈਂਟ ਹਾਰਟਸ ਦਾ ਮੰਨਣਾ ਹੈ ਕਿ ਖੋਜ ਕ੍ਰੈਡਿਟ ਨਾਲ ਭਰਪੂਰ ਗੁਣਵੱਤਾ ਫੈਕਲਿਟੀ ਹੀ ਆਧੁਨਿਕ ਵਿਕਾਸ ਨੂੰ ਸ਼ਕਤੀ ਪ੍ਰਦਾਨ ਕਰ ਸਕਦੀ ਹੈ | ਅਕਾਦਮਿਕ ਪੈਨਲ ਨੇ ਚਾਰ ਯੋਗ ਫੈਕਲਿਟੀ ਮੈਂਬਰਾਂ  ਐਸੋਸੀਏਟ ਪ੍ਰੋ: ਡਾ. ਗਗਨਦੀਪ ਕੌਰ, ਸਹਾਇਕ ਪ੍ਰੋ: ਦਿਵਾਕਰ ਜੋਸ਼ੀ, ਸਹਾਇਕ ਪ੍ਰੋ: ਅੰਕੁਸ਼ ਸ਼ਰਮਾ, ਸਹਾਇਕ ਪ੍ਰੋ: ਮਿਥਿਲੇਸ਼ ਅਤੇ ਸਹਾਇਕ ਪ੍ਰੋ: ਕਿੰਕਰ ਸਿੰਘ  ਨੂੰ ਯੂ.ਜੀ.ਸੀ. ਦੁਆਰਾ ਪ੍ਰਵਾਨਿਤ ਅਤੇ ਪੀਅਰ ਰੀਵਿਊਡ ਰਸਾਲਿਆਂ ਵਿੱਚ ਉਹਨਾਂ ਦੇ ਕੰਮ ਨੂੰ ਪ੍ਰਕਾਸ਼ਿਤ ਕਰਨ ਲਈ ਸਰਟੀਫਿਕੇਟ ਦੇ ਨਾਲ  ਸ਼ਲਾਘਾ ਕੀਤੀ ।

ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਕਾਦਮਿਕ ਖੇਤਰ ਵਿੱਚ ਖੋਜ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਰਾਸ਼ਟਰੀ ਵਿੱਦਿਅਕ ਨੀਤੀ 2020 ਨੇ ਉੱਚ ਵਿੱਦਿਅਕ ਵਿੱਚ ਮਿਆਰੀ ਖੋਜ ਪੱਤਰਾਂ ਦੀ ਮਹੱਤਤਾ ਨੂੰ ਵੀ ਸਮਝਾਇਆ।

error: Content is protected !!