Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
22
ਖੰਡਾ ਤੇ ਨਿੱਝਰ ਦੀ ਮੌਤ ਤੋਂ ਬਾਅਦ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਲਾਪਤਾ, 48 ਘੰਟਿਆਂ ਤੋਂ ਨਹੀਂ ਕੋਈ ਪਤਾ
international
jalandhar
Latest News
National
Punjab
ਖੰਡਾ ਤੇ ਨਿੱਝਰ ਦੀ ਮੌਤ ਤੋਂ ਬਾਅਦ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਲਾਪਤਾ, 48 ਘੰਟਿਆਂ ਤੋਂ ਨਹੀਂ ਕੋਈ ਪਤਾ
June 22, 2023
Voice of Punjab
ਖੰਡਾ ਤੇ ਨਿੱਝਰ ਦੀ ਮੌਤ ਤੋਂ ਬਾਅਦ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਲਾਪਤਾ, 48 ਘੰਟਿਆਂ ਤੋਂ ਨਹੀਂ ਕੋਈ ਪਤਾ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਚੱਲ ਰਹੀ ਖਾਲਿਸਤਾਨੀ ਲਹਿਰ ਅਤੇ ਵਿਦੇਸ਼ਾਂ ਵਿੱਚ ਲੋਕਾਂ ਨੂੰ ਰੈਫਰੈਂਡਮ ਨਾਲ ਜੋੜਨ ਦੀ ਕੋਸ਼ਿਸ਼ ਕਰਨ ਵਾਲਾ ਅੱਤਵਾਦੀ ਸਿੱਖ ਫਾਰ ਜਸਟਿਸ (ਐਸਐਫਜੇ) ਦਾ ਗੁਰਪਤਵੰਤ ਸਿੰਘ ਪੰਨੂ ਪਿਛਲੇ 48 ਘੰਟਿਆਂ ਤੋਂ ਲਾਪਤਾ ਹੈ। ਦਰਅਸਲ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਪੰਨੂ ਨੂੰ ਡਰ ਸਤਾਉਣ ਲੱਗਾ ਹੈ। ਨਿੱਝਰ ਦੇ ਕਤਲ ‘ਤੇ ਬਿਆਨ ਜਾਰੀ ਕਰਨ ਤੋਂ ਬਾਅਦ ਅੱਤਵਾਦੀ ਪੰਨੂ ਲਾਪਤਾ ਹੈ।
ਦਰਅਸਲ, ਅੱਤਵਾਦੀ ਪੰਨੂ ਦੇਸ਼ ਦੀ ਸਰਵਉੱਚ ਜਾਂਚ ਏਜੰਸੀ NIA ਦੀ ਹਿੱਟਲਿਸਟ ‘ਤੇ ਹੈ। ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਉਹ ਇਕੱਲਾ ਹੋ ਗਿਆ ਹੈ। ਉਹ ਨਿੱਝਰ ਨਾਲ ਮਿਲ ਕੇ ਰੈਫਰੈਂਡਮ 2020 ਚਲਾ ਰਿਹਾ ਸੀ। ਅੱਤਵਾਦੀ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਵਿੱਚ, ਨਿੱਝਰ ਕੈਨੇਡਾ ਵਿੱਚ ਅਤੇ ਅਵਤਾਰ ਸਿੰਘ ਖੰਡਾ ਯੂਕੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਾਰੇ ਗਏ ਤਾਂ ਪੰਨੂ ਡਰਨ ਲੱਗ ਪਏ।
ਅੱਤਵਾਦੀ ਪੰਨੂ ਦਾ ਫੋਨ ਪਿਛਲੇ 48 ਘੰਟਿਆਂ ਤੋਂ ਬੰਦ ਹੈ ਅਤੇ ਉਹ ਕਿਸੇ ਨੂੰ ਵੀ ਨਹੀਂ ਮਿਲਿਆ ਹੈ। ਪੰਨੂ ਨੇ ਐਨਆਈਏ ਅਤੇ ਭਾਰਤੀ ਏਜੰਸੀਆਂ ਤੋਂ ਬਚਣ ਲਈ ਇਹ ਕਦਮ ਚੁੱਕਿਆ ਹੈ। ਹਾਲਾਂਕਿ, ਰੂਪੋਸ਼ ਹੋਣ ਤੋਂ ਪਹਿਲਾਂ ਪੰਨੂ ਨੇ ਬਿਆਨ ਜਾਰੀ ਕਰ ਦਿੱਤਾ।
ਅੱਤਵਾਦੀ ਪੰਨੂ ਨੇ ਰੂਪੋਸ਼ ਹੋਣ ਤੋਂ ਪਹਿਲਾਂ ਬਿਆਨ ਜਾਰੀ ਕੀਤਾ ਸੀ। ਇਸ ਵਿੱਚ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਮੁਖੀ ਅਜੀਤ ਡੋਵਾਲ, ਸੁਮੰਤ ਗੋਇਲ ਅਤੇ ਐਨਆਈਏ ਮੁਖੀ ਦਿਨਕਰ ਗੁਪਤਾ ਨੂੰ ਨਿੱਝਰ ਦੇ ਕਤਲ ਲਈ ਜ਼ਿੰਮੇਵਾਰ ਦੱਸਿਆ ਹੈ। ਇੰਨਾ ਹੀ ਨਹੀਂ, ਦੋਸ਼ ਲਾਇਆ ਗਿਆ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਦੇ ਸਲੀਪਰ ਸੈੱਲ ਕੈਨੇਡਾ ਵਿੱਚ ਹਨ ਅਤੇ ਉਨ੍ਹਾਂ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
Post navigation
ਜਿੰਮ ਮਾਲਕ ਨੇ ਨਾਬਾਲਿਗ ਨੂੰ ਨਸ਼ਾ ਦੇ ਕੇ ਕੀਤੀ ਬਦਫੈਲੀ, ਵੀਡੀਓ ਬਣਾ ਕੇ ਕੀਤੀ ਵਾਇਰਲ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ – ਮੈਂ ਤਾਂ ਸ੍ਰੀ ਦਮਦਮਾ ਸਾਹਿਬ ਦਾ ਤਖਤ ਛੱਡਣ ਲਈ ਵੀ ਤਿਆਰ ਹਾਂ, ਆਸਟ੍ਰੇਲੀਆ ਜਾਣਾ ਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us