Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
22
ਹੈਡਫੋਨ ਲਾ ਪੱਠੇ ਵੱਡਦਾ ਚਲਾ ਗਿਆ ਰੇਲਵੇ ਟਰੈਕ ਉਤੇ, ਕਦੋਂ ਰੇਲ ਇੰਜਣ ਆ ਕੇ ਕੁਚਲ ਗਿਆ ਪਤਾ ਵੀ ਨਾ ਲੱਗਾ
Latest News
ਹੈਡਫੋਨ ਲਾ ਪੱਠੇ ਵੱਡਦਾ ਚਲਾ ਗਿਆ ਰੇਲਵੇ ਟਰੈਕ ਉਤੇ, ਕਦੋਂ ਰੇਲ ਇੰਜਣ ਆ ਕੇ ਕੁਚਲ ਗਿਆ ਪਤਾ ਵੀ ਨਾ ਲੱਗਾ
June 22, 2023
Voice of Punjab
ਹੈਡਫੋਨ ਲਾ ਪੱਠੇ ਵੱਡਦਾ ਚਲਾ ਗਿਆ ਰੇਲਵੇ ਟਰੈਕ ਉਤੇ, ਕਦੋਂ ਰੇਲ ਇੰਜਣ ਆ ਕੇ ਕੁਚਲ ਗਿਆ ਪਤਾ ਵੀ ਨਾ ਲੱਗਾ
ਵੀਓਪੀ ਬਿਊਰੋ, ਫਾਜ਼ਿਲਕਾ–ਹੈਡਫੋਨ ਲਾ ਕੇ ਰੇਲਵੇ ਲਾਈਨ ਨੇੜੇ ਜਾਣਾ ਨੌਜਵਾਨ ਨੂੰ ਮਹਿੰਗਾ ਪੈ ਗਿਆ। ਜਾਨ ਗੁਆ ਕੇ ਕੀਮਤ ਚੁਕਾਉਣੀ ਪਈ। ਇੱਥੋਂ ਕਰੀਬ 18 ਕਿਲੋਮੀਟਰ ਦੂਰ ਪਿੰਡ ਚੱਕਪੱਖੀ ਰੇਲਵੇ ਸਟੇਸ਼ਨ ਨੇੜੇ ਫਾਜ਼ਿਲਕਾ-ਬਠਿੰਡਾ ਰੇਲਵੇ ਲਾਈਨ ’ਤੇ ਬੁੱਧਵਾਰ ਸਵੇਰੇ ਇਕ ਵਿਦਿਆਰਥੀ ਦੀ ਮੌਤ ਹੋ ਗਈ।
ਰੇਲਵੇ ਪੁਲਿਸ ਦੇ ਏ. ਐੱਸ. ਆਈ. ਭਜਨ ਲਾਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਆਸ਼ੂ ਕੰਬੋਜ ਸਵੇਰੇ ਕਰੀਬ 7.30 ਵਜੇ ਪਿੰਡ ਚੱਕ ਪੱਖੀ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਆਪਣੇ ਖੇਤ ’ਚ ਹਰਾ ਚਾਰਾ ਕੱਟ ਰਿਹਾ ਸੀ। ਉਸ ਨੇ ਆਪਣੇ ਕੰਨਾਂ ’ਤੇ ਹੈੱਡਫੋਨ ਲਗਾਏ ਹੋਏ ਸਨ। ਉਹ ਕੰਮ ਕਰਦੇ ਹੋਏ ਰੇਲਵੇ ਲਾਈਨ ਨੇੜੇ ਜਾ ਰਿਹਾ ਸੀ ਕਿ ਬਠਿੰਡਾ ਵਾਲੇ ਪਾਸੇ ਤੋਂ ਇੱਕ ਟਰੇਨ ਦਾ ਇੰਜਣ ਫਾਜ਼ਿਲਕਾ ਲਈ ਜਾ ਰਿਹਾ ਸੀ, ਜਿਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।ਰੇਲਵੇ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 17 ਸਾਲਾ ਆਸ਼ੂ ਕੰਬੋਜ ਵਾਸੀ ਪਿੰਡ ਚਿਮਨੇਵਾਲਾ ਵਜੋਂ ਹੋਈ ਹੈ।
ਆਸ਼ੂ ਕੰਬੋਜ ਫਾਜ਼ਿਲਕਾ ਦੇ ਡੀ. ਏ. ਵੀ. ਸ਼ਤਾਬਦੀ ਸਕੂਲ ਦੀ 11ਵੀਂ ਜਮਾਤ ਦਾ ਵਿਦਿਆਰਥੀ ਸੀ। ਭਜਨ ਲਾਲ ਨੇ ਦੱਸਿਆ ਕਿ ਫਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਪਾਵਰ ਇੰਜਨ ਦੇ ਆਉਣ ’ਤੇ ਉਸਨੇ ਇਸ ਦੀ ਸੂਚਨਾ ਸਟੇਸ਼ਨ ਅਧਿਕਾਰੀਆਂ ਨੂੰ ਦਿੱਤੀ ਅਤੇ ਸਵੇਰੇ 8.15 ਵਜੇ ਦੇ ਕਰੀਬ ਫਾਜ਼ਿਲਕਾ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ, ਜਿਸ ਮਗਰੋਂ ਉਨ੍ਹਾਂ ਕਾਰਵਾਈ ਕੀਤੀ।ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
Post navigation
ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ‘ਚ ਸੋਸ਼ਲ ਸਰਵਿਸ ਵਰਕਰ ਵਿਸ਼ੇ ‘ਤੇ ਹੋਈ ਕਾਲਜ ਗਰੈਜੂਏਟ, ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਵਲੋਂ ਵੀ ਵਲੰਟੀਅਰ ਸੇਵਾਵਾਂ ਨਾਲ ਸਨਮਾਨਿਤ
ਸਹੁਰੇ ਘਰ ਆਏ ਨੌਜਵਾਨ ਨੇ ਬਾਥਰੂਮ ਵਿਚ ਲਾ ਲਿਆ ਨਸ਼ੇ ਦਾ ਟੀਕਾ, ਹਾਲਤ ਵਿਗੜਨ ਉਤੇ ਦਰਵਾਜਾ ਤੋੜ ਕੇ ਕੱਢਿਆ ਬਾਹਰ, ਹੋ ਚੁੱਕੀ ਸੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us