ਦਾੜ੍ਹੀ ਵਾਲੇ ਬਿਆਨ ਨੂੰ ਲੈਕੇ ਮਜੀਠੀਆ ਨੇ ਭਗਵੰਤ ਮਾਨ ਨੂੰ ਕਿਹਾ-ਸ਼ਰਾਬੀ ਤਾਂ ਆਪਣੇ ਘਰਦਿਆਂ ਦਾ ਸਕਾ ਨਹੀਂ, ਸਿੱਖੀ ਦੀ ਇੱਜ਼ਤ ਕਿਦਾਂ ਕਰ ਲਊ

ਦਾੜ੍ਹੀ ਵਾਲੇ ਬਿਆਨ ਨੂੰ ਲੈਕੇ ਮਜੀਠੀਆ ਨੇ ਭਗਵੰਤ ਮਾਨ ਨੂੰ ਕਿਹਾ-ਸ਼ਰਾਬੀ ਤਾਂ ਆਪਣੇ ਘਰਦਿਆਂ ਦਾ ਸਕਾ ਨਹੀਂ, ਸਿੱਖੀ ਦੀ ਇੱਜ਼ਤ ਕਿਦਾਂ ਕਰ ਲਊ

ਚੰਡੀਗੜ੍ਹ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸੁਖਬੀਰ ਬਾਦਲ ਦਾ ਨਾਮ ਲਏ ਬਿਨਾਂ ਹੀ ਉਸ ਦੀ ਦਾੜੀ ਸਬੰਧੀ ਕੀਤੇ ਬਿਆਨ ਦਾ ਸਾਰੇ ਪਾਸੇ ਵਿਰੋਧ ਹੋ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਨੇ ਇਸ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੰਮ ਕੇ ਨਿਖੇਧੀ ਕੀਤੀ ਹੈ।

ਇਸੇ ਤਰ੍ਹਾਂ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਨੇ ਵੀ ਪ੍ਰੈਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਦੇ ਇਸ ਬਿਆਨ ਦਾ ਜੰਮ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਬਦਲਾਅ ਨਹੀਂ ਸਿੱਖੀ ਮਰਿਆਦਾ ਦਾ ਘਾਣ ਹੈ, ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਕੋਈ ਇਮਾਨ ਨਹੀਂ ਹੈ ਅਤੇ ਉਨ੍ਹਾਂ ਨੇ ਮਾਨ ਦੀਆਂ ਪਿੱਛਲੀਆ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਇਹ ਤਾਂ ਸ਼ੁਰੂ ਤੋਂ ਹੀ ਪੱਗ ਤੇ ਸਿੱਖੀ ਦੀ ਤੌਹੀਨ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਸ਼ਰਾਬੀ ਆਪਣੇ ਪਰਿਵਾਰ ਦਾ ਸਕਾ ਨਹੀਂ ਹੋ ਸਕਿਆ ਉਹ ਕਿਸੇ ਧਰਮ ਦੀ ਕੀ ਇੱਜ਼ਤ ਕਰੇਗਾ।

ਇਸ ਦੌਰਾਨ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਹੋਰ ਵੀ ਕਈ ਤੱਲਖੀ ਭਰੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਤਾੜੀਆਂ ਮਾਰ ਕੇ ਹੱਸਣ ਵਾਲੇ ਆਪ ਵਿਧਾਇਕਾਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਗੁਰੂ ਸਾਹਿਬ ਦੀ ਇਕ ਸਿੱਖ ਨੂੰ ਦਿੱਤੀ ਨਿਸ਼ਾਨੀ ਦੀ ਬੇਅਦਬੀ ਕੀਤੀ ਹੈ। ਜੋ ਮਾਫੀ ਯੋਗ ਨਹੀਂ ਹੈ। ਇਸ ਦੌਰਾਨ ਮਜੀਠੀਆ ਨੇ ਮਾਨ ਦਾ ਸ਼ਰਾਬ ਪੀ ਕੇ ਸ੍ਰੀ ਦਮਦਮਾ ਸਾਹਿਬ ਜਾਣ ਤੇ ਪਾਰਲੀਮੈਂਟ ਜਾਣ ਦਾ ਵੀ ਜਿਕਰ ਕੀਤਾ।

error: Content is protected !!