ਗੱਡੀ ਉਤੇ ਐਮਐਲਏ ਦਾ ਸਟਿਕਰ ਤੇ ਹੂਟਰ ਲਾ ਲੋਕਾਂ ਉਤੇ ਝਾੜਦਾ ਸੀ ਰੌਅਬ , ਇੰਜ ਹੋਇਆ ਖੁਲਾਸਾ

ਗੱਡੀ ਉਤੇ ਐਮਐਲਏ ਦਾ ਸਟਿਕਰ ਤੇ ਹੂਟਰ ਲਾ ਲੋਕਾਂ ਉਤੇ ਝਾੜਦਾ ਸੀ ਰੌਅਬ , ਇੰਜ ਹੋਇਆ ਖੁਲਾਸਾ


ਵੀਓਪੀ ਬਿਊਰੋ, ਲੁਧਿਆਣਾ : ਲੋਕਾਂ ਉਤੇ ਰੌਅਬ ਝਾੜਨ ਲਈ ਤੇ ਠੁੱਕ ਬਣਾਉਣ ਲਈ ਗੱਡੀ ਉਤੇ ਇਕ ਵਿਅਕਤੀ ਨੇ ਐਮਐਲਏ ਤੇ ਕਾਂਗਰਸ ਪਾਰਟੀ ਦਾ ਸਟਿਕਰ ਲਾ ਲਿਆ। ਇਨਾਂ ਹੀ ਨਹੀਂ ਹੂਟਰ ਤੇ ਤਿਰੰਗਾ ਝੰਡਾ ਵੀ ਲਾਇਆ ਹੋਇਆ ਸੀ।

ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ‘ਚ ਲਿਆ ਹੈ, ਉਲ ਨੇ ਲੋਕਾਂ ਨੂੰ ਗੁਮਰਾਹ ਕਰਨ ਈ ਆਪਣੀ ਇਨੋਵਾ ਕਾਰ ਉਪਰ ਵਿਧਾਇਕ ਦਾ ਜਾਅਲੀ ਸਟੀਕਰ ਲਗਾਇਆ ਹੋਇਆ ਸੀ। ਐਨਾ ਹੀ ਨਹੀਂ ਮੁਲਜ਼ਮ ਨੇ ਗੱਡੀ ਉਪਰ ਤਿਰੰਗੇ ਝੰਡੇ ਦੇ ਸਟਿੱਕਰ ਤੇ ਕਾਂਗਰਸ ਪਾਰਟੀ ਦਾ ਪੰਜੇ ਦਾ ਨਿਸ਼ਾਨ ਅਤੇ ਹੂਟਰ ਵੀ ਲਗਾਇਆ ਹੋਇਆ ਸੀ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਧੋਖਾਧੜੀ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ।

ਤਫਤੀਸ਼ੀ ਅਫਸਰ ਏਐਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਮੁਲਜ਼ਮ ਹਰਪ੍ਰੀਤ ਸਿੰਘ ਤਾਰਾਂ ਦੀ ਸਕਰੈਪ ਦਾ ਕੰਮ ਕਰਦਾ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮੁਲਜ਼ਮ ਨੇ ਆਮ ਲੋਕਾਂ ਤੇ ਰੋਅਬ ਝਾੜਨ ਲਈ ਆਪਣੀ ਕਾਰ ਉਪਰ ਐਮਐਲਏ ਦਾ ਸਟੀਕਰ, ਹੂਟਰ ਤੇ ਪੰਜੇ ਦਾ ਨਿਸ਼ਾਨ ਲਗਾਇਆ ਹੋਇਆ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਥਾਣਾ ਸਦਰ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

error: Content is protected !!