ਕਲਯੁੱਗੀ ਧੀ ਨੇ ਬਜ਼ੁਰਗ ਮਾਂ-ਬਾਪ ਨੂੰ ਬੰਧਕ ਬਣਾ ਕੇ 4 ਮਹੀਨਿਆਂ ਤਕ ਕੁੱਟਿਆ, 4 ਕਰੋੜ ਰੁਪਏ ਦੀ ਕਰ ਰਹੀ ਸੀ ਮੰਗ

ਕਲਯੁੱਗੀ ਧੀ ਨੇ ਬਜ਼ੁਰਗ ਮਾਂ-ਬਾਪ ਨੂੰ ਬੰਧਕ ਬਣਾ ਕੇ 4 ਮਹੀਨਿਆਂ ਤਕ ਕੁੱਟਿਆ, 4 ਕਰੋੜ ਰੁਪਏ ਦੀ ਕਰ ਰਹੀ ਸੀ ਮੰਗ

ਭੋਪਾਲ (ਵੀਓਪੀ ਬਿਊਰੋ) ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹਾਈ ਪ੍ਰੋਫਾਈਲ ਪਰਿਵਾਰ ਨਾਲ ਸਬੰਧਤ ਕਲਯੁੱਗੀ ਧੀ ਨੇ ਜਾਇਦਾਦ ਦੇ ਲਾਲਚ ਵਿੱਚ ਆਪਣੇ ਮਾਪਿਆਂ ਨੂੰ ਕਰੀਬ ਚਾਰ ਮਹੀਨਿਆਂ ਤੱਕ ਘਰ ਵਿੱਚ ਬੰਧਕ ਬਣਾ ਕੇ ਰੱਖਿਆ। ਇਸ ਦੌਰਾਨ ਕਲਯੁੱਗੀ ਧੀ ਆਪਣੇ ਮਾਤਾ-ਪਿਤਾ ਨੂੰ ਕ੍ਰਿਕਟ ਬੈਟਾਂ ਅਤੇ ਡੰਡਿਆਂ ਨਾਲ ਕੁੱਟਦੀ ਰਹੀ। ਇਹ ਸਿਲਸਿਲਾ ਕਰੀਬ ਚਾਰ ਮਹੀਨੇ ਚੱਲਦਾ ਰਿਹਾ।

ਜਾਣਕਾਰੀ ਮੁਤਾਬਕ ਬਜ਼ੁਰਗ ਜੋੜਾ ਸੀਐੱਸ ਸਕਸੈਨਾ ਅਤੇ ਉਨ੍ਹਾਂ ਦੀ ਪਤਨੀ ਕਨਕ ਸਕਸੈਨਾ ਭੋਪਾਲ ਦੀ ਅਰੇਰਾ ਕਾਲੋਨੀ ‘ਚ ਰਹਿੰਦੇ ਹਨ। ਉਸ ਦੀ ਬੇਟੀ ਨਿਧੀ ਸਕਸੈਨਾ ਦਾ ਆਪਣੇ ਸਹੁਰਿਆਂ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗ ਪਈ ਸੀ। ਕੁਝ ਸਮੇਂ ਬਾਅਦ ਨਿਧੀ ਨੇ ਮਾਪਿਆਂ ਤੋਂ 4 ਕਰੋੜ ਰੁਪਏ ਦੀ ਮੰਗ ਕੀਤੀ।

ਉਸ ਦੇ ਮਾਤਾ-ਪਿਤਾ ਨੇ ਅਸਮਰੱਥਾ ਜ਼ਾਹਰ ਕੀਤੀ ਸੀ, ਜਿਸ ਕਾਰਨ ਗੁੱਸੇ ‘ਚ ਆਏ ਨਿਧੀ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਹੀ ਮਾਤਾ-ਪਿਤਾ ਦੀ ਕੁੱਟਮਾਰ ਕੀਤੀ। ਨਿਧੀ ਨੇ ਆਪਣੇ ਮਾਤਾ-ਪਿਤਾ ਨੂੰ ਵੀ 4 ਮਹੀਨੇ ਤੱਕ ਘਰ ‘ਚ ਬੰਧਕ ਬਣਾ ਕੇ ਰੱਖਿਆ। ਜਦੋਂ ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਬਜ਼ੁਰਗ ਜੋੜੇ ਨੂੰ ਛੁਡਵਾਇਆ।

error: Content is protected !!