ਹੁਣ ਪੈਨਸ਼ਨਰਾਂ ਨੂੰ ਵੀ ਦੇਣਾ ਪਵੇਗਾ ਟੈਕਸ, ਪੈਨਸ਼ਨ ਵਿਚੋਂ ਕੱਟੇ ਜਾਣਗੇ ਇੰਨੇ ਰੁਪਏ, ਬਾਜਵਾ ਨੇ ਇਸ ਫੈਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ

ਹੁਣ ਪੈਨਸ਼ਨਰਾਂ ਨੂੰ ਵੀ ਦੇਣਾ ਪਵੇਗਾ ਟੈਕਸ, ਪੈਨਸ਼ਨ ਵਿਚੋਂ ਕੱਟੇ ਜਾਣਗੇ ਇੰਨੇ ਰੁਪਏ, ਬਾਜਵਾ ਨੇ ਇਸ ਫੈਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ


ਵੀਓਪੀ ਬਿਊਰੋ, ਚੰਡੀਗੜ੍ਹ : ਹੁਣ ਪੈਨਸ਼ਨਰਾਂ ਨੂੰ ਵੀ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇਣ ਪਵੇਗਾ। ਇਸ ਨੂੰ ਇਸੇ ਮਹੀਨੇ ਤੋਂ ਉਨ੍ਹਾਂ ਦੀ ਪੈਨਸ਼ਨ ’ਚੋਂ ਕੱਟਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਇਹ ਟੈਕਸ ਕੇਵਲ ਪ੍ਰੋਫੈਸ਼ਨਲਜ਼ (ਨਿੱਜੀ ਕੰਪਨੀਆਂ ’ਚ ਕੰਮ ਕਰਦੇ ਮੁਲਾਜ਼ਮਾਂ) ’ਤੇ ਹੀ ਲੱਗਦਾ ਸੀ। ਇਹ ਟੈਕਸ ਪੰਜਾਬ ਸਰਕਾਰ ਨੇ ਵਾਧੂ ਰਾਸ਼ੀ ਜੁਟਾਉਣ ਲਈ ਲਾਇਆ ਹੈ। ਵਿੱਤ ਵਿਭਾਗ ਦਾ ਅਨੁਮਾਨ ਹੈ ਕਿ ਇਸ ਨਾਲ ਲਗਪਗ 70 ਕਰੋੜ ਰੁਪਏ ਦੇ ਲਗਪਗ ਇਕੱਠੇ ਹੋਣਗੇ। ਅਜਿਹਾ ਤਿੰਨ ਲੱਖ ਦੇ ਲਗਪਗ ਪੈਨਸ਼ਨਰਾਂ ਦੀ ਅਨੁਮਾਨਿਤ ਗਿਣਤੀ ਨੂੰ ਮੰਨ ਕੇ ਤੈਅ ਕੀਤਾ ਗਿਆ ਹੈ। ਇਸ ਨੂੰ ਲੈ ਕੇ ਵਿੱਤ ਵਿਭਾਗ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।


ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਵਿਚ ਪੈਨਸ਼ਨਭੋਗੀਆਂ ’ਤੇ ਵਿਕਾਸ ਟੈਕਸ ਲਗਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ’ਤੇ ਵੈਟ ਵਧਾਉਣ ਅਤੇ ਬਿਜਲੀ ਦੀਆਂ ਦਰਾਂ ਵਧਾਉਣ ਤੋਂ ਬਾਅਦ ਹੁਣ ਪੰਜਾਬ ਦੇ ਪੈਨਸ਼ਨਰਾਂ ਨੂੰ ਇਕ ਨਵਾਂ ‘ਤੋਹਫ਼ਾ’ ਦਿੱਤਾ ਹੈ।


ਬਾਜਵਾ ਨੇ ਕਿਹਾ, ‘ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ ਰੇਤ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ 34 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਪੰਜਾਬ ਸਰਕਾਰ ਸੂਬੇ ਦੇ ਪੈਨਸ਼ਨਭੋਗੀਆਂ ਜ਼ਰੀਏ ਮਾਲੀਆ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।’

error: Content is protected !!