36 ਸਾਲ ਪਰੈਗਨੈਂਟ ਰਿਹਾ ਮਰਦ, ਆਪਰੇਸ਼ਨ ਤੋਂ ਬਾਅਦ ਪੇਟ ਵਿਚੋਂ ਜੋ ਨਿਕਲਿਆ ਡਾਕਟਰ ਵੇਖ ਕੇ ਰਹਿ ਗਏ ਹੈਰਾਨ

36 ਸਾਲ ਪਰੈਗਨੈਂਟ ਰਿਹਾ ਮਰਦ, ਆਪਰੇਸ਼ਨ ਤੋਂ ਬਾਅਦ ਪੇਟ ਵਿਚੋਂ ਜੋ ਨਿਕਲਿਆ ਡਾਕਟਰ ਵੇਖ ਕੇ ਰਹਿ ਗਏ ਹੈਰਾਨ


ਵੀਓਪੀ ਬਿਊਰੋ, ਨੈਸ਼ਨਲ-ਨਾਗਪੁਰ ਵਿਚ ਰਹਿਣ ਵਾਲਾ ਇੱਕ ਵਿਅਕਤੀ 36 ਸਾਲ ਪਰੈਗਨੈਂਟ ਰਿਹਾ। ਤਕਲੀਫ ਵਧਣ ਉਤੇ ਜਦੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤਾਂ ਉਸ ਦੇ ਪੇਟ ਵਿੱਚ ਕੁਝ ਅਜਿਹਾ ਮਿਲਿਆ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਘਟਨਾ ਨਾਗਪੁਰ ਦੇ ਰਹਿਣ ਵਾਲੇ ਸੰਜੂ ਭਗਤ ਨਾਲ ਵਾਪਰੀ। ਭਗਤ ਦਾ ਬਚਪਨ ਬਹੁਤ ਸੁਖਾਵਾਂ ਸੀ, ਪਰ ਉਸ ਦਾ ਪੇਟ ਆਮ ਬੱਚਿਆਂ ਨਾਲੋਂ ਥੋੜ੍ਹਾ ਜ਼ਿਆਦਾ ਫੁੱਲਿਆ ਹੋਇਆ ਸੀ। ਉਸ ਨੇ ਇਸ ਸੋਜ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਪਰ ਹੌਲੀ-ਹੌਲੀ ਜਦੋਂ ਇਹ ਸੋਜ ਵਧ ਗਈ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਸਤਾਉਣ ਲੱਗੀ।


ਪਹਿਲਾਂ ਤਾਂ ਭਗਤ ਨੂੰ ਫੁੱਲਿਆ ਹੋਇਆ ਪੇਟ ਦੇਖ ਕੇ ਅਜੀਬ ਜਿਹਾ ਮਹਿਸੂਸ ਹੁੰਦਾ ਸੀ, ਪਰ ਸਾਲ 1999 ਤੱਕ ਇਹ ਇੰਨਾ ਵਧ ਗਿਆ ਸੀ ਕਿ ਉਸ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋਣ ਲੱਗੀ। ਆਖਰਕਾਰ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਇੱਥੇ ਡਾਕਟਰਾਂ ਨੇ ਪਹਿਲੀ ਨਜ਼ਰ ਵਿੱਚ ਸਮਝ ਲਿਆ ਕਿ ਉਸ ਨੂੰ ਟਿਊਮਰ ਦੀ ਸਮੱਸਿਆ ਹੈ। ਅਖ਼ੀਰ ਜਦੋਂ ਡਾਕਟਰ ਅਜੇ ਮਹਿਤਾ ਨੇ ਆਪਰੇਸ਼ਨ ਦੌਰਾਨ ਪੇਟ ਖੋਲ੍ਹਿਆ ਤਾਂ ਅੰਦਰ ਦੇਖ ਕੇ ਉਹ ਦੰਗ ਰਹਿ ਗਏ। ਡਾਕਟਰਾਂ ਨੇ ਅੰਦਰ ਹੱਥ ਪਾਇਆ ਤਾਂ ਇੱਥੇ ਟਿਊਮਰ ਦੀ ਬਜਾਏ ਬਹੁਤ ਸਾਰੀਆਂ ਹੱਡੀਆਂ ਮੌਜੂਦ ਸਨ।

ਇਹ ਜੁੜਵਾ ਬੱਚਿਆਂ ਦੇ ਅੰਗ ਸੀ। History Defined ਦੇ ਅਨੁਸਾਰ, ਇੱਕ ਪੈਰ ਬਾਹਰ ਆਇਆ, ਫਿਰ ਦੂਜਾ, ਵਾਲ, ਹੱਥ, ਜਬਾੜੇ ਤੇ ਬਹੁਤ ਸਾਰੇ ਅੰਗ ਬਾਹਰ ਆਏ। ਇਸ ਘਟਨਾ ਨੂੰ ਦੇਖ ਕੇ ਡਾਕਟਰ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਮਾਮਲੇ ਨੂੰ ਵੈਨਿਸ਼ਿੰਗ ਟਵਿਨ ਸਿੰਡਰੋਮ ਕਰਾਰ ਦਿੱਤਾ ਯਾਨੀ ਕਿ ਇਹ ਜੁੜਵਾਂ ਬੱਚੇ ਗਰਭ ਅਵਸਥਾ ਦੌਰਾਨ ਮਾਂ ਦੇ ਗਰਭ ਵਿੱਚ ਹੀ ਮਰ ਗਏ ਹੋਣਗੇ ਪਰ ਖਤਮ ਨਹੀਂ ਹੋਏ।

error: Content is protected !!